ਰੋਜ਼ ਆਪਣੇ ਆਪ ਨੂੰ ਸਿਰਫ 15 ਮਿੰਟ ਦੇ ਕੇ ਇਸ ਤਰ੍ਹਾਂ ਵਧਾ ਸਕਦੇ ਹੋ ਆਪਣਾ ਕੱਦ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਕੁਝ ਅਜਿਹੇ ਯੋਗ ਆਸਣ ਹਨ ਜੋ ਸਾਡੇ ਸਰੀਰ ਨੂੰ ਸਟ੍ਰੈਚ ਕਰਦੇ ਹਨ।

ਕੱਦ ਵਧਾਉਣ 'ਚ ਮਦਦਗਾਰ 6 ਯੋਗ ਆਸਣ।

ਕੱਦ ਨਾ ਵਧਣ ਦੀ ਸਮੱਸਿਆ ਕਈ ਲੋਕਾਂ ਨੂੰ ਰਹਿੰਦੀ ਹੈ। ਜ਼ਿਆਦਾਤਰ ਇਹ ਸਮੱਸਿਆ ਉਨ੍ਹਾਂ ਲੋਕਾਂ ਨੂੰ ਹੁੰਦੀ ਹੈ ਜੋ ਫਿਜ਼ੀਕਲੀ ਐਕਟਿਵ ਨਹੀਂ ਰਹਿੰਦੇ ਹਨ। ਜੇਕਰ ਫਿਜ਼ੀਕਲੀ ਐਕਟਿਵ ਰਿਹਾ ਜਾਵੇ ਅਤੇ ਕੁਝ ਯੋਗ ਆਸਣਾਂ ਨੂੰ ਰੋਜ਼ ਕੀਤਾ ਜਾਵੇ ਤਾਂ ਇਸ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਹਰ ਪਰੇਸ਼ਾਨੀ ਨੂੰ ਦੂਰ ਕਰਨ 'ਚ ਵੱਖ - ਵੱਖ ਯੋਗ ਆਸਣ ਮਦਦਗਾਰ ਹੁੰਦੇ ਹਨ। ਇਨ੍ਹਾਂ 'ਚੋਂ ਕੁਝ ਅਜਿਹੇ ਯੋਗ ਆਸਣ ਹਨ ਜੋ ਸਾਡੇ ਸਰੀਰ ਨੂੰ ਸਟ੍ਰੈਚ ਕਰਦੇ ਹਨ। ਇਨ੍ਹਾਂ ਨਾਲ ਸਾਡੇ ਸਰੀਰ 'ਚ ਖਿਚਾਅ ਹੁੰਦਾ ਹੈ ਜਿਸਦੇ ਨਾਲ ਕੱਦ ਵਧਾਉਣ 'ਚ ਮਦਦ ਮਿਲਦੀ ਹੈ। ਕੁਝ ਯੋਗ ਇੰਸਟਰਕਟਰ ਅਜਿਹੇ 6 ਯੋਗ ਦੱਸਦੇ ਹਨ। ਜਿਨ੍ਹਾਂ ਨੂੰ ਰੋਜ਼ ਕਰਨ ਨਾਲ ਕੱਦ ਵਧਾਇਆ ਜਾ ਸਕਦਾ ਹੈ। ਇਨ੍ਹਾਂ ਯੋਗ ਆਸਣਾਂ ਨੂੰ ਰੋਜ਼ 10 ਤੋਂ15 ਮਿੰਟ ਕਰਨਾ ਕਾਫ਼ੀ ਜ਼ਰੂਰੀ ਹੁੰਦਾ ਹੈ ਉਦੋਂ ਇਹ ਸਰੀਰ 'ਤੇ ਅਸਰ ਕਰਦੇ ਹਨ।


ਤਾੜ ਆਸਣ : ਸਿੱਧੇ ਖੜੇ ਹੋ ਜਾਓ। ਹੁਣ ਸਾਹ ਲੈਂਦੇ ਹੋਏ ਦੋਵੇਂ ਹੱਥਾਂ ਨੂੰ ਉੱਤੇ ਚੱਕੋ ਅਤੇ ਪੈਰਾਂ ਦੀਆਂ ਉਂਗਲੀਆਂ 'ਤੇ ਖੜੇ ਹੋ ਜਾਓ। 30 ਸੈਕਿੰਡ ਤੱਕ ਰੁਕੋ। ਅਜਿਹਾ10 ਵਾਰ ਕਰੋ।