ਅੱਖਾਂ ਅਤੇ ਬੁੱਲ੍ਹਾਂ ਨੂੰ ਇੰਜ ਬਣਾਉ ਖ਼ੂਬਸੂਰਤ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਅੱਖਾਂ ਦੇ ਆਲੇ-ਦੁਆਲੇ ਬਦਾਮ ਜਾਂ ਨਾਰੀਅਲ ਤੇਲ ਨਾਲ ਹਲਕੀ ਮਾਲਸ਼ ਕਰਨ ਨਾਲ ਮਿਲਦਾ ਹੈ ਲਾਭ

Eyes

ਕਿਹਾ ਜਾਂਦਾ ਹੈ ਕਿ ਅੱਖਾਂ, ਚਿਹਰੇ ਦਾ ਸ਼ੀਸ਼ਾ ਹੁੰਦੀਆਂ ਹਨ। ਇਸ ਲਈ ਇਨ੍ਹਾਂ ਦੀ ਖ਼ੂਬਸੂਰਤੀ ਨੂੰ ਵਧਾਉਣ ਲਈ ਪੇਸ਼ ਹਨ ਕੁੱਝ ਖ਼ਾਸ ਨੁਸਖ਼ੇ :ਕਾਲੇ ਘੇਰੇ ਹਟਾਉਣ ਲਈ ਰੋਜ਼ ਅੱਖਾਂ ਦੇ ਆਲੇ-ਦੁਆਲੇ ਬਦਾਮ ਜਾਂ ਨਾਰੀਅਲ ਤੇਲ ਨਾਲ ਹਲਕੀ ਹਲਕੀ ਮਾਲਸ਼ ਕਰੋ।

ਦੁੱਧ ਵਿਚ ਰੂੰ ਦਾ ਤੂੰਬਾ ਭਿਉਂ ਕੇ 10 ਮਿੰਟ ਲਈ ਬੰਦ ਅੱਖਾਂ ’ਤੇ ਰੱਖੋ।
 ਪਲਕਾਂ ਨੂੰ ਸੰਘਣੀਆਂ ਬਣਾਉਣ ਲਈ ਰੋਜ਼ਾਨਾ ਜੈਤੂਨ ਦਾ ਤੇਲ ਲਗਾਉ।
ਬੁੱਲ੍ਹਾਂ ਦੀ ਗੁਲਾਬੀ ਚਮਕ ਕਾਇਮ ਰੱਖਣ ਲਈ

ਹਫ਼ਤੇ ਵਿਚ ਇਕ ਵਾਰ ਕਿਸੇ ਵੀ ਕੋਲਡ ਕ੍ਰੀਮ ਜਾਂ ਮਲਾਈ ਨਾਲ ਬੁੱਲ੍ਹਾਂ ’ਤੇ ਹਲਕੀ ਹਲਕੀ ਮਾਲਸ਼ ਕਰੋ।
ਹਰੇ ਧਨੀਏ ਦਾ ਰਸ ਲਗਾਉਣ ਨਾਲ ਬੁੱਲ੍ਹ ਮੁਲਾਇਮ ਬਣੇ ਰਹਿੰਦੇ ਹਨ।
ਗੁਲਾਬ ਦੀਆਂ ਤਾਜ਼ੀਆਂ ਪੀਸੀਆਂ ਹੋਈਆਂ ਪੱਤੀਆਂ ਨੂੰ ਬੁੱਲ੍ਹਾਂ ’ਤੇ ਲਗਾਉ।
ਗਰਮ ਰੋਟੀ ’ਤੇ ਲੱਗਾ ਘਿਉ ਬੁੱਲ੍ਹਾਂ ’ਤੇ ਲਗਾਉਣ ਨਾਲ ਉਹ ਫਟਦੇ ਨਹੀਂ।