ਵਿਆਹ ਤੋਂ ਪਹਿਲਾਂ ਲਾੜੀ ਕਿਵੇਂ ਰੱਖ ਸਕਦੀ ਹੈ ਅਪਣੀ ਸਿਹਤ ਦਾ ਧਿਆਨ

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਵਿਆਹ ਤੋਂ ਪਹਿਲਾਂ ਅਪਣੀ ਨੀਂਦ ਦੀ ਆਦਤ ਨੂੰ ਵੀ ਕਰੋ ਠੀਕ

Bride

ਮੁਹਾਲੀ: ਨਵੇਂ ਰਿਸ਼ਤਿਆਂ ਦੀ ਸ਼ੁਰੂਆਤ ਅਪਣੇ ਨਾਲ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਲਿਆਉਂਦੀ ਹੈ। ਜਿਵੇਂ-ਜਿਵੇਂ ਹੀ ਵਿਆਹ ਦੀ ਤਰੀਕ ਨੇੜੇ ਆਉਣ ਲਗਦੀ ਹੈ, ਉਸ ਦੀਆਂ ਤਿਆਰੀਆਂ ਵਿਚ ਉਲਝੀ ਲਾੜੀ ਤੋਂ ਅਪਣੀ ਤੰਦਰੁਸਤੀ ਬਣਾਈ ਰੱਖਣ ਦਾ ਨਿਤਨੇਮ ਛੁਟ ਜਾਂਦਾ ਹੈ। ਪਰ ਇਸ ਗੱਲ ਦਾ ਧਿਆਨ ਰਖਣਾ ਬਹੁਤ ਜ਼ਰੂਰੀ ਹੈ ਕਿ ਜੇਕਰ ਤੁਹਾਡੀ ਤੰਦਰੁਸਤੀ ਬਣੀ ਰਹੇਗੀ ਤਾਂ ਤੁਸੀਂ ਅਪਣੇ ਵਿਆਹ ਵਾਲੇ ਦਿਨ ਵੀ ਸਪੈਸ਼ਲ ਨਜ਼ਰ ਆਉਗੇ। ਆਉ ਤੁਹਾਨੂੰ ਦਸਦੇ ਹਾਂ ਕਿ ਕਿਵੇਂ ਤੁਸੀਂ ਅਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹੋ:

ਤੰਦਰੁਸਤੀ ਦੇ ਕਿਸੇ ਵੀ ਨਿਤਨੇਮ ਨੂੰ ਅਪਣਾਉਣ ਤੋਂ ਪਹਿਲਾਂ ਉਸ ਦੀ ਸਹੀ ਤਰੀਕੇ ਨਾਲ ਯੋਜਨਾ ਤਿਆਰ ਕਰ ਲੈਣੀ ਚਾਹੀਦੀ ਹੈ ਕਿਉਂਕਿ ਬਿਨਾਂ ਸੋਚੇ ਕੁੱਝ ਵੀ ਸ਼ੁਰੂ ਕਰ ਲੈਣ ਨਾਲ ਉਸ ਦਾ ਮਨਚਾਹਿਆ ਨਤੀਜਾ ਨਹੀਂ ਮਿਲ ਸਕਦਾ। ਜੇ ਤੁਹਾਨੂੰ ਕੁੱਝ ਸਮਝ ਨਾ ਆ ਰਿਹਾ ਹੋਵੇ ਤਾਂ ਤੁਸੀਂ ਕਿਸੇ ਮਾਹਰ ਨਾਲ ਵੀ ਸਲਾਹ ਕਰ ਸਕਦੇ ਹੋ। ਵਿਆਹ ਬਾਰੇ ਕਿਸੇ ਵੀ ਤਣਾਅ ਵਿਚ ਨਾ ਰਹੋ। ਜੇ ਮਨ ਦੀ ਸ਼ਾਂਤੀ ਨਹੀਂ ਹੋਵੇਗੀ ਤਾਂ ਤੁਸੀਂ ਅਪਣੀ ਤੰਦਰੁਸਤੀ 'ਤੇ ਸਹੀ ਧਿਆਨ ਨਹੀਂ ਦੇ ਸਕੋਗੇ। ਇਸ ਲਈ ਜਿੰਨਾ ਹੋ ਸਕੇ ਸ਼ਾਂਤ ਰਹੋ।

ਲਾੜੀ ਦੀ ਤੰਦਰੁਸਤੀ ਦੇ ਨਿਤਨੇਮ ਵਿਚ ਚਮੜੀ ਦੀ ਦੇਖਭਾਲ ਵੀ ਬਹੁਤ ਜ਼ਰੂਰੀ ਹੈ। ਅਜਿਹੀ ਖ਼ੁਰਾਕ ਦੀ ਵਰਤੋਂ ਕਰੋ ਜੋ ਤੁਹਾਡੀ ਚਮੜੀ ਦੀ ਦੇਖਭਾਲ ਲਈ ਪੋਸ਼ਕ ਤੱਤਾਂ ਨਾਲ ਭਰਪੂਰ ਹੋਵੇ। ਅਪਣੀ ਚਮੜੀ 'ਤੇ ਫੇਸ ਪੈਕ ਦੀ ਵਰਤੋਂ ਕਰੋ ਅਤੇ ਇਸ ਨੂੰ ਹਾਈਡਰੇਟ ਰੱਖਣ ਲਈ ਭਰਪੂਰ ਪਾਣੀ ਪੀਉ। ਵਾਲਾਂ ਦੀ ਦੇਖਭਾਲ ਨੂੰ ਅਪਣੀ ਰੁਟੀਨ ਵਿਚ ਸ਼ਾਮਲ ਕਰੋ ਨਹੀਂ ਤਾਂ ਉਹ ਇਸ ਤਰ੍ਹਾਂ ਹੀ ਰੁੱਖੇ ਅਤੇ ਬੇਜਾਨ ਰਹਿਣਗੇ।

ਆਕਰਸ਼ਕ ਸ਼ਖ਼ਸੀਅਤ ਲਈ ਸਰੀਰਕ ਤੌਰ 'ਤੇ ਹੀ ਨਹੀਂ ਬਲਕਿ ਮਾਨਸਕ ਤੌਰ 'ਤੇ ਵੀ ਤੰਦਰੁਸਤ ਹੋਣਾ ਵੀ ਬਹੁਤ ਜ਼ਰੂਰੀ ਹੈ। ਇਸ ਸਮੇਂ ਤੁਸੀਂ ਸਿਰਫ਼ ਸਕਾਰਾਤਮਕ ਹੀ ਸੋਚੋ ਅਤੇ ਭਵਿੱਖ ਦੀਆਂ ਜ਼ਿੰਮੇਵਾਰੀਆਂ ਲਈ ਅਪਣੇ ਆਪ ਨੂੰ ਤਿਆਰ ਕਰੋ। ਜੇ ਤੁਸੀਂ ਮਾਨਸਕ ਤੌਰ 'ਤੇ ਸ਼ਾਂਤ ਹੋ ਤਾਂ ਸੱਭ ਕੁੱਝ ਸੌਖਾ ਹੋ ਜਾਵੇਗਾ। ਤੁਸੀਂ ਮਾਨਸਕ ਸ਼ਾਂਤੀ ਲਈ ਧਿਆਨ ਅਤੇ ਮੈਡੀਟੇਸ਼ਨ ਦਾ ਵੀ ਸਹਾਰਾ ਲੈ ਸਕਦੇ ਹੋ। ਜਦੋਂ ਤੁਸੀ ਅਪਣੇ ਦਿਲ ਤੋਂ ਖ਼ੁਸ਼ ਹੋਵੋਗੇ ਤਾਂ ਇਸ ਦਾ ਪ੍ਰਭਾਵ ਤੁਹਾਡੇ ਚਿਹਰੇ 'ਤੇ ਵੀ ਦਿਖਾਈ ਦੇਵੇਗਾ। ਹਾਲਾਂਕਿ ਤੁਸੀਂ ਤੰਦਰੁਸਤ ਰਹਿਣ ਲਈ ਜਿੰਮ ਵੀ ਜਾ ਸਕਦੇ ਹੋ ਪਰ ਜਲਦੀ ਨਤੀਜੇ ਪ੍ਰਾਪਤ ਕਰਨ ਦੀ ਕਾਹਲੀ ਵਿਚ ਭਾਰੀ ਕਸਰਤ ਨਾ ਕਰੋ ਨਾ ਹੀ ਅਪਣੇ ਭਾਰ ਨੂੰ ਜਲਦੀ ਘਟਾਉਣ ਦੀ ਕੋਸ਼ਿਸ਼ ਕਰੋ। ਇਸ ਨਾਲ ਸਿਰਫ਼ ਤੁਹਾਨੂੰ ਹੀ ਪ੍ਰੇਸ਼ਾਨੀ ਹੋਵੇਗੀ।

ਵਿਆਹ ਤੋਂ ਪਹਿਲਾਂ ਅਪਣੀ ਨੀਂਦ ਦੀ ਆਦਤ ਨੂੰ ਵੀ ਠੀਕ ਕਰੋ। ਦੇਰ ਰਾਤ ਨੂੰ ਜਾਗਣ ਦੀ ਬਜਾਏ ਸਮੇਂ ਸਿਰ ਸੌਂ ਜਾਉ। ਚੰਗੀ ਅਤੇ ਪੂਰੀ ਨੀਂਦ ਹਮੇਸ਼ਾ ਤੁਹਾਨੂੰ ਠੀਕ ਰਖਦੀ ਹੈ। ਨਾ ਤਾਂ ਦੇਰ ਰਾਤ ਉਠੋ ਅਤੇ ਨਾ ਹੀ ਮੋਬਾਈਲ ਚਲਾਉ ਅਤੇ ਨਾ ਹੀ ਫ਼ਿਲਮਾਂ ਵੇਖੋ ਕਿਉਂਕਿ ਲਾੜੀ ਦੀ ਤੰਦਰੁਸਤੀ ਦੇ ਨਿਤਨੇਮ ਵਿਚ ਚੰਗੀ ਨੀਂਦ ਸ਼ਾਮਲ ਕਰਨਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਇਸ ਤਰ੍ਹਾਂ ਦੀ ਤੰਦਰੁਸਤੀ ਨਿਤਨੇਮ ਨੂੰ ਅਪਣਾਉਂਦੇ ਹੋ ਤਾਂ ਤੁਸੀਂ ਵਿਆਹ ਵਾਲੇ ਦਿਨ ਬਹੁਤ ਖ਼ਾਸ ਦਿਖਾਈ ਦੇਵੋਗੇ ਅਤੇ ਹਰ ਕੋਈ ਤੁਹਾਡੇ ਨਿਖਰੇ ਰੂਪ ਦੀ ਤਾਰੀਫ਼ ਕਰੇਗਾ।