Health News: ਗੰਜੇਪਨ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕ ਕਰਨ ਕਪੂਰ ਦੀ ਵਰਤੋਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

Health News: ਜੇਕਰ ਤੁਸੀਂ ਚਮੜੀ ਦੀ ਖਾਰਿਸ਼ ਤੋਂ ਪ੍ਰੇਸ਼ਾਨ ਹੋ ਤਾਂ ਤੁਹਾਨੂੰ ਕਪੂਰ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ

People suffering from baldness problem use Kapoor Health News in punjabi

People suffering from baldness problem use Kapoor Health News in punjabi : ਭਾਰਤ ਪਿਛਲੇ ਕਈ ਸਾਲਾਂ ਤੋਂ ਕਪੂਰ ਦੀ ਵਰਤੋਂ ਧਾਰਮਕ ਕੰਮਾਂ ਅਤੇ ਇਲਾਜ ਲਈ ਕਰਦਾ ਆ ਰਿਹਾ ਹੈ। ਆਯੁਰਵੈਦ ਮੁਤਾਬਕ ਕਪੂਰ ਨੂੰ ਸਾੜਨ ਨਾਲ ਮਨ ਅਤੇ ਸਰੀਰ ਦੋਹਾਂ ਦਾ ਇਲਾਜ ਕੀਤਾ ਜਾ ਸਕਦਾ ਹੈ। ਕਪੂਰ ਸਿਨਾਮੋਨਮ ਕੈਂਫੋਰਾ ਨਾਂ ਦੇ ਬੂਟੇ ਤੋਂ ਸਫ਼ੈਦ ਮੋਮ ਦੇ ਰੂਪ ਵਿਚ ਪ੍ਰਾਪਤ ਹੁੰਦਾ ਹੈ। ਕਪੂਰ ਵਿਚ ਐਂਟੀਸੈਪਟਿਕ, ਐਨੇਸਥੈਟਿਕ, ਐਂਟੀਸਪਾਸਮੋਡਿਕ, ਇਨਫ਼ਲਾਮੇਟਰੀ ਤੇ ਐਂਟੀਨੈਰਲਗਿਕ ਗੁਣ ਹਨ। ਕੂਪਰ ਇਕ ਮਹਾਨ ਦਵਾਈ ਹੈ।

ਇਹ ਕੀਟਨਾਸ਼ਕਾਂ ਵਿਚ ਵੀ ਵੱਡੇ ਪੱਧਰ ’ਤੇ ਵਰਤਿਆ ਜਾਂਦਾ ਹੈ ਕਿਉਂਕਿ ਇਹ ਅਸਰਦਾਰ ਢੰਗ ਨਾਲ ਕੀੜਿਆਂ ਨੂੰ ਮਾਰਦਾ ਹੈ ਅਤੇ ਡੇਂਗੂ-ਮਲੇਰੀਆ ਵਰਗੇ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਤੋਂ ਤੁਹਾਨੂੰ ਬਚਾ ਕੇ ਰਖਦਾ ਹੈ। ਇਹ ਬਲਾਕ, ਟੈਬਲੇਟਸ, ਤੇਲ ਤੇ ਪਾਊਡਰ ਦੇ ਰੂਪ ਵਿਚ ਬਾਜ਼ਾਰ ਵਿਚੋਂ ਆਮ ਤੌਰ ’ਤੇ ਮਿਲ ਜਾਂਦਾ ਹੈ। ਇਸ ਦੀ ਵਰਤੋਂ ਬੰਦ ਨੱਕ, ਚਮੜੀ ਦੀ ਐਨਰਜੀ, ਖ਼ਾਰਸ਼, ਜੋੜਾਂ, ਮਾਸਪੇਸ਼ੀਆਂ ਦੇ ਦਰਦ, ਮਾਮੂਲੀ ਸੱਟ ਅਤੇ ਸੜ ਜਾਣ ’ਤੇ ਇਲਾਜ ਦੇ ਤੌਰ ’ਤੇ ਕੀਤੀ ਜਾਂਦੀ ਹੈ। ਕਪੂਰ ਦਾ ਤੇਲ ਸਾਨੂੰ ਸਾਰਿਆਂ ਨੂੰ ਅਪਣੇ ਘਰ ਵਿਚ ਰਖਣਾ ਚਾਹੀਦਾ ਹੈ ਕਿਉਂਕਿ ਇਸ ਦੀ ਵਰਤੋਂ ਕਰਨ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।

ਜੇਕਰ ਤੁਸੀਂ ਚਮੜੀ ਦੀ ਖਾਰਿਸ਼ ਤੋਂ ਪ੍ਰੇਸ਼ਾਨ ਹੋ ਤਾਂ ਤੁਹਾਨੂੰ ਕਪੂਰ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਤੇਲ ਰੋਮ-ਛੇਦਾਂ ਵਿਚ ਜਾ ਕੇ ਚਮੜੀ ’ਤੇ ਹੋਣ ਵਾਲੀ ਖਾਰਸ਼ ਤੋਂ ਤੁਰਤ ਰਾਹਤ ਦਿਵਾਉਂਦਾ ਹੈ। ਇਕ ਕੱਪ ਨਾਰੀਅਲ ਤੇਲ ਵਿਚ ਇਕ ਕਪੂਰ ਦੀ ਟਿਕੀ ਹੀ ਮਿਲਾ ਕੇ ਲਗਾਉ। ਮੁੰਡਾ ਹੋਵੇ ਜਾਂ ਕੁੜੀ, ਹਰ ਕਿਸੇ ਨੂੰ ਅਪਣੇ ਵਾਲਾਂ ਨਾਲ ਪਿਆਰ ਹੁੰਦਾ ਹੈ। ਅਜਿਹੇ ਵਿਚ ਵਾਲਾਂ ਦਾ ਝੜਨਾ ਅਤੇ ਸਿਕਰੀ ਹੋਣੀ ਆਮ ਗੱਲ ਹੈ ਜਿਸ ਨਾਲ ਵਾਲ ਹੌਲੀ-ਹੌਲੀ ਕਮਜ਼ੋਰ ਹੋ ਜਾਂਦੇ ਹਨ। ਅਜਿਹੀ ਹਾਲਤ ਵਿਚ ਗੰਜੇਪਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਲਈ ਕਪੂਰ ਦੇ ਤੇਲ ਵਿਚ ਜੈਤੂਨ ਜਾਂ ਨਾਰੀਅਲ ਤੇਲ ਮਿਕਸ ਕਰ ਕੇ ਰੂੰ ਨਾਲ ਅਪਣੇ ਵਾਲਾਂ ਵਿਚ ਲਗਾਉ। ਇਸ ਵਿਚ ਕੁੱਝ ਬੂੰਦਾਂ ਕਪੂਰ ਅਸੈਂਸ਼ੀਅਲ ਤੇਲ ਦੀਆਂ ਵੀ ਤੁਸੀਂ ਮਿਲਾ ਸਕਦੇ ਹੋ ਜਿਸ ਨਾਲ ਗੰਜੇਪਨ ਦੀ ਸਮੱਸਿਆ ਘੱਟ ਹੋ ਜਾਵੇਗੀ।

ਇਹ ਵੀ ਪੜ੍ਹੋ:  Haryana News: ਹਰਿਆਣਾ ਦੇ 530 ਨੌਜਵਾਨ ਇਜ਼ਰਾਈਲ 'ਚ ਕਰਨਗੇ ਕੰਮ, ਹੋਈ ਭਰਤੀ

 ਜੋੜਾਂ ਤੇ ਮਾਸਪੇਸ਼ੀਆਂ ਵਿਚ ਦਰਦ ਅਤੇ ਜਕੜਨ ਹੋਣ ’ਤੇ ਵੀ ਕਪੂਰ ਦੀ ਮਦਦ ਲਈ ਜਾ ਸਕਦੀ ਹੈ। ਹਲਕੇ ਕੋਸੇ ਤਿਲ ਦੇ ਤੇਲ ਵਿਚ ਕਪੂਰ ਦੀ ਟਿੱਕੀ ਮਿਕਸ ਕਰ ਕੇ ਮਾਲਸ਼ ਕਰਨ ਨਾਲ ਜੋੜਾਂ ਦਾ ਦਰਦ ਠੀਕ ਹੋ ਜਾਂਦਾ ਹੈ। ਘਰ ਵਿਚ ਕੀੜਿਆਂ-ਮਕੌੜਿਆਂ ਤੋਂ ਛੁਟਕਾਰਾ ਪਾਉਣ ਲਈ ਕਪੂਰ ਦੀਆਂ ਟਿੱਕੀਆਂ ਸਾੜੋ। ਇਹ ਮੱਛਰ-ਮੱਖੀਆਂ ਤੇ ਕਾਕਰੋਚ ਨੂੰ ਕੋਨੇ-ਕੋਨੇ ਵਿਚੋਂ ਬਾਹਰ ਕੱਦੇਵੇਗਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਹਲਕੀ ਸੜੀ ਹੋਈ ਚਮੜੀ ਜਾਂ ਸੱਟਾਂ ਦੇ ਇਲਾਜ ਵਿਚ ਕਪੂਰ ਦੀ ਵਰਤੋਂ ਕਰਨੀ ਕਾਫ਼ੀ ਫ਼ਾਇਦੇਮੰਦ ਹੈ। ਇਹ ਸੱਟ ਦੇ ਨਿਸ਼ਾਨ ਨੂੰ ਘੱਟ ਕਰਦਾ ਹੈ। ਕਪੂਰ ਦਾ ਤੇਲ ਨਾੜੀ ਨੂੰ ਉਤੇਜਿਤ ਕਰਦਾ ਹੈ, ਜੋ ਚਮੜੀ ਨੂੰ ਠੰਢਕ ਪਹੁੰਚਾਉਂਦਾ ਹੈ। 1 ਕੱਪ ਨਾਰੀਅਲ ਤੇਲ ਵਿਚ 2 ਕਿਊਬ ਕਪੂਰ ਦੇ ਪਾ ਕੇ ਪ੍ਰਭਾਵਤ ਥਾਂ ’ਤੇ ਲਗਾਉ। ਅਜਿਹਾ ਦਿਨ ਵਿਚ ਦੋ ਵਾਰ ਕਰਨ ਨਾਲ ਫ਼ਾਇਦਾ ਹੁੰਦਾ ਹੈ।

 ਜੇਕਰ ਤੁਸੀਂ ਵਾਲਾਂ ਦੇ ਝੜਨ ਅਤੇ ਸਿਕਰੀ ਤੋਂ ਪ੍ਰੇਸ਼ਾਨ ਹੋ ਤਾਂ ਨਾਰੀਅਲ ਦੇ ਤੇਲ ਵਿਚ ਕਪੂਰ ਪਾ ਕੇ ਵਾਲਾਂ ਦੀ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰੋ। ਨਾਰੀਅਲ ਤੇਲ ਉਂਜ ਵੀ ਵਾਲ ਝੜਨ ਅਤੇ ਸਿਕਰੀ ਨੂੰ ਰੋਕਦਾ ਹੈ। ਇਹ ਬੈਸਟ ਕੰਡੀਸ਼ਨਰ ਦਾ ਕੰਮ ਵੀ ਕਰਦਾ ਹੈ। ਸਰਦੀ-ਜ਼ੁਕਾਮ, ਬੰਦ ਨੱਕ ਅਤੇ ਛਾਤੀ ਜਾਮ ਹੋਣ ਤੋਂ ਰਾਹਤ ਪਾਉਣ ਲਈ ਕਪੂਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਕਪੂਰ ਵਿਚ ਤੇਜ਼ ਗੰਧ ਭਰੇ ਨੱਕ ਅਤੇ ਸਾਹ ਨਲੀ ਨੂੰ ਖੋਲ੍ਹਦੀ ਹੈ। ਕਿਸੇ ਵੀ ਮਿੱਠੇ ਤੇਲ (ਬਾਦਾਮ, ਜੈਤੂਨ) ਵਿਚ ਬਰਾਬਰ ਮਾਤਰਾ ਵਿਚ ਕਪੂਰ ਤੇਲ ਮਿਕਸ ਕਰ ਕੇ ਛਾਤੀ ਦੀ ਮਾਲਸ਼ ਕਰੋ।

 (For more Punjabi news apart from After the People suffering from baldness problem use Kapoor Health News in punjabi, stay tuned to Rozana Spokesman