ਜੁਰਾਬਾਂ ’ਚੋਂ ਆਉਂਦੀ ਬਦਬੂ ਨੂੰ ਕਿਵੇਂ ਦੂਰ ਕਰੀਏ?
- ਜਿਨ੍ਹਾਂ ਲੋਕਾਂ ਨੂੰ ਇਹ ਸਮੱਸਿਆ ਹੈ ਉਨ੍ਹਾਂ ਲਈ ਚਾਹ ਜਾਂ ਕਾਫ਼ੀ ਦਾ ਪ੍ਰਯੋਗ ਨਾ ਕਰਨਾ ਹੀ ਠੀਕ ਰਹਿੰਦਾ ਹੈ।
ਪੈਰਾਂ ’ਚ ਜ਼ਿਆਦਾ ਪਸੀਨਾ ਆਉਣਾ ਬਹੁਤ ਵੱਡੀ ਸਮੱਸਿਆ ਹੈ। ਪਸੀਨੇ ਵਾਲੇ ਪੈਰਾਂ ’ਚ ਬੈਕਟੀਰੀਆ ਬਹੁਤ ਤੇਜ਼ੀ ਨਾਲ ਵਧਦੇ ਹਨ, ਜਿਸ ਨਾਲ ਪੈਰਾਂ ’ਚੋਂ ਬੋ ਆਉਣ ਲਗਦੀ ਹੈ। ਇਸ ਮਾਮਲੇ ’ਚ, ਅਤਰ ਜਾਂ ਪਾਊਡਰ ਨਾਲ ਵੀ ਜੁਰਾਬਾਂ ਦੀ ਬਦਬੂ ਨਹੀਂ ਜਾਂਦੀ। ਇਸ ਸਥਿਤੀ ਤੋਂ ਛੁਟਕਾਰਾ ਪਾਉਣ ਦਾ ਤਰੀਕਾ ਜਾਣੋ।
- ਸੂਤੀ ਜੁਰਾਬਾਂ ਦਾ ਪ੍ਰਯੋਗ ਕਰੋ।
- ਜਿਨ੍ਹਾਂ ਲੋਕਾਂ ਨੂੰ ਇਹ ਸਮੱਸਿਆ ਹੈ ਉਨ੍ਹਾਂ ਲਈ ਚਾਹ ਜਾਂ ਕਾਫ਼ੀ ਦਾ ਪ੍ਰਯੋਗ ਨਾ ਕਰਨਾ ਹੀ ਠੀਕ ਰਹਿੰਦਾ ਹੈ।
- ਮਸਾਲੇਦਾਰ ਭੋਜਨ ਤੋਂ ਬਚੋ।
- ਹਫ਼ਤੇ ’ਚ ਘੱਟ ਤੋਂ ਘੱਟ ਇਕ ਵਾਰੀ ਖ਼ਸ਼ਬੂਦਾਰ ਪਾਊਡਰ ਨੂੰ ਕਿਸੇ ਕਪੜੇ ’ਤੇ ਪਾ ਕੇ ਚੰਗੀ ਤਰ੍ਹਾਂ ਅੰਦਰੋਂ ਜੁੱਤੇ ਸਾਫ਼ ਕਰੋ ਅਤੇ ਧੁੱਪ ’ਚ ਰੱਖੋ।
- ਇਕ ਹੀ ਜੁਰਾਬ ਨੂੰ ਦੂਜੇ ਦਿਨ ਇਸਤੇਮਾਲ ਨਾ ਕਰੋ।
- ਅਪਣੇ ਪੈਰਾਂ ਨੂੰ ਨਿਯਮਤ ਰੂਪ ਨਾਲ ਸਾਫ਼ ਰੱਖੋ। ਬਾਹਰੋਂ ਘਰ ਵਾਪਸ ਆ ਕੇ ਗਰਮ ਪਾਣੀ ’ਚ ਥੋੜ੍ਹਾ ਨਮਕ ਪਾਉ ਅਤੇ ਅਪਣੇ ਪੈਰਾਂ ਨੂੰ ਚੰਗੀ ਤਰ੍ਹਾਂ ਧੋ ਲਵੋ। ਪੈਰਾਂ ਨੂੰ ਪਾਣੀ ’ਚੋਂ ਬਾਹਰ ਕੱਢ ਕੇ ਇਕ ਮੋਇਸਚੁਰਾਈਜ਼ਰ ਲਾਉ।