ਨਵੇਂ ਕੱਪੜੇ ਖ਼ਰੀਦਣ ਤੋਂ ਬਾਅਦ ਜ਼ਰੂਰ ਕਰੋ ਇਹ ਕੰਮ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਤੁਸੀਂ ਨਵੇਂ ਕੱਪੜੇ ਅਪਣੇ ਲਈ ਲਾਵੋ ਜਾਂ ਬੱਚਿਆਂ ਦੇ ਲਈ, ਕਦੇ ਵੀ ਇਨ੍ਹਾਂ ਨੂੰ ਬਿਨਾਂ ਧੋਏ ਨਾ ਪਾਓ। ਅਜਿਹਾ ਕਰਨ ਨਾਲ ਤੁਸੀਂ ਕਈ ਤਰ੍ਹਾਂ ਦੀ ਚਮੜੀ ਸਬੰਧੀ..

Shopping

ਤੁਸੀਂ ਨਵੇਂ ਕੱਪੜੇ ਅਪਣੇ ਲਈ ਲਾਵੋ ਜਾਂ ਬੱਚਿਆਂ ਦੇ ਲਈ, ਕਦੇ ਵੀ ਇਨ੍ਹਾਂ ਨੂੰ ਬਿਨਾਂ ਧੋਏ ਨਾ ਪਾਓ। ਅਜਿਹਾ ਕਰਨ ਨਾਲ ਤੁਸੀਂ ਕਈ ਤਰ੍ਹਾਂ ਦੀ ਚਮੜੀ ਸਬੰਧੀ ਬੀਮਾਰੀਆਂ ਦਾ ਸਾਹਮਣਾ ਕਰਨ ਤੋਂ ਬਚ ਜਾਓਗੇ। ਕਈ ਵਾਰ ਕੱਪੜੀਆਂ ਨਾਲ ਚਮੜੀ 'ਤੇ ਕੈਮਿਕਲ ਰਿਐਕਸ਼ਨ ਹੋ ਜਾਂਦਾ ਹੈ ਤਾਂ ਕਦੇ ਕੋਈ ਇਨਫੈਕਸ਼ਨ ਲਗ ਸਕਦਾ ਹੈ।  

ਜਾਣੋ ਅਜਿਹਾ ਕਿਉਂ ਹੁੰਦਾ ਹੈ .  .  .

ਧਾਗਾ ਬਣਾਉਣ ਤੋਂ ਲੈ ਕੇ ਕੱਪੜਾ ਬਨਣ ਤਕ ਕਈ ਕੈਮਿਕਲਜ਼ ਦਾ ਪ੍ਰਯੋਗ ਕੀਤਾ ਜਾਂਦਾ ਹੈ। ਹਾਲਾਂਕਿ ਪੈਕਿੰਗ ਤੋਂ ਪਹਿਲਾਂ ਕੱਪੜੀਆਂ ਨੂੰ ਧੋਤਾ ਜਾਂਦਾ ਹੈ ਪਰ ਇਹ ਧੁਲਾਈ ਬਸ ਇਨ੍ਹਾਂ ਦੇ ਲੁੱਕ ਲਈ ਹੁੰਦੀ ਹੈ। ਕੈਮਿਕਲ ਤੁਹਾਡੀ ਚਮੜੀ ਨੂੰ ਨੁਕਸਾਨ ਨਾ ਪਹੁੰਚਾਵੇ ਇਸ ਦੇ ਲਈ ਨਵੇਂ ਕੱਪੜੀਆਂ ਨੂੰ ਜ਼ਰੂਰ ਧੋਵੋ।  

ਸ਼ੋਅਰੂਮ ਤਕ ਆਉਣ ਤੋਂ ਪਹਿਲਾਂ ਕੱਪੜੇ ਕਈ ਪ੍ਰਕਿਰਿਆਵਾਂ ਤੋਂ ਹੋ ਕੇ ਗੁਜ਼ਰਦੇ ਹਨ ਜਿਸ ਨਾਲ ਇਹਨਾਂ 'ਚ ਗੰਦਗੀ ਲੱਗ ਜਾਂਦੀ ਹੈ। ਸ਼ੋਅਰੂਮ 'ਚ ਤੁਹਾਡੇ ਤੋਂ ਪਹਿਲਾਂ ਵੀ ਕਿਸੇ ਨੇ ਇਸ ਡਰੈਸ ਨੂੰ ਟਰਾਈ ਕੀਤਾ ਹੋਵੇਗਾ।  ਇਸ ਲਈ ਕਿਸੇ ਵੀ ਤਰ੍ਹਾਂ ਦੀ ਚਮੜੀ ਸਬੰਧੀ ਰੋਗ ਤੋਂ ਬਚਣ ਲਈ ਨਵੇਂ ਕੱਪੜੇ ਨੂੰ ਧੋ ਕੇ ਹੀ ਪਾਓ।