Health News: ਬਾਜ਼ਾਰ ਵਿਚ ਲੀਚੀ ਦੇ ਜੂਸ ਦੀ ਭਾਰੀ ਮੰਗ
Health News: ਲੀਚੀ ਉਤਰ ਭਾਰਤ ਵਿੱਚ ਪੈਦਾ ਹੋਣ ਵਾਲਾ ਇੱਕ ਮਹੱਤਵਪੂਰਨ ਫਲ ਹੈ।
Huge demand for lychee juice: ਲੀਚੀ ਦੇ ਜੂਸ ਨੂੰ ਗਰਮੀ ਦੇ ਮੌਸਮ ਵਿੱਚ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਦਾ ਹੈ। ਲਖਨਊ ਦੀ ਇਕ ਸੰਸਥਾ ਨੇ ਲੀਚੀ ਦਾ ਜੂਸ ਤਿਆਰ ਕਰਨ ਦੀ ਤਕਨੀਕ ਤਿਆਰ ਕੀਤੀ ਹੈ। ਲੀਚੀ ਉਤਪਾਦਕ ਅਤੇ ਛੋਟੇ ਕਿਸਾਨ ਜੂਸ ਤਿਆਰ ਕਰ ਕੇ ਵਧੀਆ ਪੈਸਾ ਕਮਾ ਸਕਦੇ ਹਨ। ਆਮ ਲੋਕਾਂ ਦੀ ਆਮਦਨ ਵਧਣ ਦੇ ਨਾਲ ਹੀ ਸਿਹਤ ਪ੍ਰਤੀ ਵੀ ਜਾਗਰੂਕਤਾ ਪੈਦਾ ਹੋਈ ਹੈ ਜਿਸ ਕਰ ਕੇ ਦੂਸਰੇ ਫਲਾਂ ਦੇ ਜੂਸ ਦੀ ਮੰਗ ਵੀ ਵਧਦੀ ਜਾ ਰਹੀ ਹੈ। ਲੀਚੀ ਦੀ ਕਾਸ਼ਤ ਕਰਨ ਵਾਲੇ ਕਿਸਾਨ ਜੂਸ ਦੀ ਪੈਕਿੰਗ ਕਰ ਕੇ ਬਾਜ਼ਾਰ ਵਿਚ ਵੇਚ ਸਕਦੇ ਹਨ।
ਲਖਨਊ ਦੇ ਕੇਂਦਰੀ ਬਾਗ਼ਬਾਨੀ ਵਿਭਾਗ ਨੇ ਲੀਚੀ ਦਾ ਜੂਸ ਤਿਆਰ ਕਰਨ ਦਾ ਸੌਖਾ ਢੰਗ ਤਿਆਰ ਕੀਤਾ ਹੈ ਜਿਸ ਨਾਲ ਜੂਸ ਤਿਆਰ ਕਰ ਕੇ ਬਾਜ਼ਾਰ ਵਿਚ ਵੇਚਿਆ ਜਾ ਸਕਦਾ ਹੈ। ਲੀਚੀ ਦੇ ਜੂਸ ਨੂੰ ਛੇ ਮਹੀਨੇ ਤਕ ਸਾਂਭ ਕੇ ਰਖਿਆ ਜਾ ਸਕਦਾ ਹੈ ਅਤੇ ਸਵਾਦ ਵਿਚ ਕੋਈ ਫ਼ਰਕ ਨਹੀਂ ਪੈਂਦਾ। ਗਰਮੀਆਂ ਦੇ ਮੌਸਮ ਵਿਚ ਤਾਂ ਜੂਸ ਦੀ ਮੰਗ ਬਹੁਤ ਵਧ ਜਾਦੀ ਹੈ। ਅੰਬ, ਸੰਗਤਰਾ, ਮੁਸੱਮੀ ਦੇ ਨਾਲ ਹੀ ਲੀਚੀ ਦੇ ਜੂਸ ਦੀ ਮੰਗ ਵਧਦੀ ਜਾ ਰਹੀ ਹੈ।
ਬੋਤਲ ਬੰਦ ਲੀਚੀ ਦਾ ਜੂਸ ਵੱਧ ਆਮਦਨ ਦੇ ਸਕਦਾ ਹੈ। ਵਿਦੇਸ਼ਾਂ ਵਿਚ ਇਸ ਦੀ ਮੰਗ ਵਧ ਰਹੀ ਹੈ। ਲੀਚੀ ਉਤਰ ਭਾਰਤ ਵਿੱਚ ਪੈਦਾ ਹੋਣ ਵਾਲਾ ਇੱਕ ਮਹੱਤਵਪੂਰਨ ਫਲ ਹੈ। ਸਮੁੱਚੇ ਦੇਸ਼ ਵਿਚ ਤਕਰੀਬਨ 70 ਹਜ਼ਾਰ ਹੈਕਟੇਅਰ ਵਿਚ ਲੀਚੀ ਦੀ ਖੇਤੀ ਹੋ ਰਹੀ ਹੈ। ਹਰ ਸਾਲ 160 ਟਨ ਲੀਚੀ ਨਿਰਯਾਤ ਕੀਤੀ ਜਾ ਰਹੀ ਹੈ।
ਘਰੇਲੂ ਬਾਜ਼ਾਰ ਵਿਚ ਲੀਚੀ ਦਾ ਜੂਸ ਸਿਰਫ਼ 10 ਫ਼ੀ ਸਦੀ ਤਿਆਰ ਕੀਤਾ ਜਾ ਰਿਹਾ ਹੈ ਜਿਸ ਕਰ ਕੇ ਲੀਚੀ ਦੇ ਜੂਸ ਦੀਆਂ ਬਾਜ਼ਾਰ ਵਿਚ ਬਹੁਤ ਸੰਭਾਨਾਵਾਂ ਹਨ। ਲਘੂ ਉਦਯੋਗ ਦੇ ਰੂਪ ਵਿਚ ਲੀਚੀ ਦਾ ਜੂਸ ਤਿਆਰ ਕਰਨ ਦੀ ਇਕਾਈ ਲਾਈ ਜਾ ਸਕਦੀ ਹੈ। ਜੂਸ ਤਿਆਰ ਕਰਨ ਲਈ ਲੀਚੀ ਦਾ ਬੀਜ ਵਖਰਾ ਕਰ ਕੇ ਗੁੱਦੇ ਨੂੰ ਚੰਗੀ ਤਰ੍ਹਾਂ ਪੀਸ ਲਿਆ ਜਾਂਦਾ ਹੈ ਅਤੇ ਹੋਰ ਬਰੀਕ ਕਰਨ ਲਈ ਮਸ਼ੀਨ ਦਾ ਪ੍ਰਯੋਗ ਕੀਤਾ ਜਾਂਦਾ ਹੈ। ਲੀਚੀ ਦਾ 50 ਲੀਟਰ ਜੂਸ ਤਿਆਰ ਕਰਨ ਲਈ 2 ਹਜ਼ਾਰ ਰੁਪਏ ਦੀ ਲਾਗਤ ਆਉਂਦੀ ਹੈ। 200 ਮਿਲੀ ਲਿਟਰ ਦਾ ਪੈਕਟ ਬਾਜ਼ਾਰ ਵਿਚ 10 ਤੋਂ 12 ਰੁਪਏ ਦਾ ਵਿਕਦਾ ਹੈ।
(For more news apart from “Honey water cures constipation Health News ,” stay tuned to Rozana Spokesman.)