ਮੁੰਗੀ ਦੀ ਦਾਲ ਦਾ ਪਾਣੀ ਪੀਣ ਨਾਲ ਬੀਮਾਰੀਆਂ ਤੋਂ ਮਿਲੇਗੀ ਮੁਕਤੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਮੁੰਗੀ ਦੀ ਦਾਲ ਦਾ ਪਾਣੀ ਪੀਣ ਨਾਲ ਸਿਹਤ ਬੀਮਾਰੀਆਂ ਤੋਂ ਮੁਕਤ ਰਹਿੰਦੀ ਹੈ।

photo

 

ਪੀਲੀ ਮੁੰਗੀ ਦੀ ਦਾਲ ਖਾਣ ਵਿਚ ਜਿੰਨੀ ਸਵਾਦ ਲਗਦੀ ਹੈ, ਉਸ ਤੋਂ ਕਿਤੇ ਵੱਧ ਇਹ ਸਿਹਤ ਲਈ ਵੀ ਫ਼ਾਇਦੇਮੰਦ ਹੁੰਦੀ ਹੈ। ਪੀਲੀ ਮੁੰਗੀ ਦੀ ਦਾਲ ਵਿਚ ਪੋਟਾਸ਼ੀਅਮ, ਮੈਗਨੀਸ਼ੀਅਮ, ਕਾਪਰ, ਜ਼ਿੰਕ ਅਤੇ ਵਿਟਾਮਿਨਸ ਵਰਗੇ ਤੱਤ ਵੱਡੀ ਮਾਤਰਾ ਵਿਚ ਮੌਜੂਦ ਹੁੰਦੇ ਹਨ। ਮੁੰਗੀ ਦੀ ਦਾਲ ਦਾ ਪਾਣੀ ਪੀਣ ਨਾਲ ਸਿਹਤ ਬੀਮਾਰੀਆਂ ਤੋਂ ਮੁਕਤ ਰਹਿੰਦੀ ਹੈ। ਮੁੰਗੀ ਦੀ ਦਾਲ ਦਾ ਪਾਣੀ ਪੀ ਕੇ ਤੁਸੀਂ ਨਾ ਸਿਰਫ਼ ਮੋਟਾਪਾ ਘਟਾ ਸਕਦੇ ਹੋ ਸਗੋਂ ਸਿਹਤ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਵੀ ਛੁਟਕਾਰਾ ਮਿਲਦਾ ਹੈ। ਅੱਜ ਅਸੀ ਤੁਹਾਨੂੰ ਮੁੰਗੀ ਦੀ ਦਾਲ ਦਾ ਪਾਣੀ ਪੀਣ ਦੇ ਫ਼ਾਇਦਿਆਂ ਬਾਰੇ ਦਸਾਂਗੇ:

ਡੇਂਗੂ ਤੋਂ ਕਰੇ ਬਚਾਅ: ਅੱਜ ਕਲ੍ਹ ਲੋਕਾਂ ਵਿਚ ਡੇਂਗੂ ਦੀ ਸਮੱਸਿਆ ਕਾਫ਼ੀ ਦੇਖਣ ਨੂੰ ਮਿਲ ਰਹੀ ਹੈ। ਅਜਿਹੇ ਵਿਚ ਪੀਲੀ ਮੁੰਗੀ ਦੀ ਦਾਲ ਦਾ ਪਾਣੀ ਪੀਣਾ ਤੁਹਾਡੇ ਲਈ ਬੇਹੱਦ ਫ਼ਾਇਦੇਮੰਦ ਹੋ ਸਕਦਾ ਹੈ। 

ਪੇਟ ਲਈ ਫ਼ਾਇਦੇਮੰਦ: ਪੀਲੀ ਮੁੰਗੀ ਦੀ ਦਾਲ ਆਸਾਨੀ ਨਾਲ ਪਚ ਜਾਂਦੀ ਹੈ ਅਤੇ ਇਸ ਨੂੰ ਖਾਣ ਨਾਲ ਗੈਸ, ਐਸੀਡਿਟੀ ਆਦਿ ਦੀ ਸਮੱਸਿਆ ਵੀ ਨਹੀਂ ਹੁੰਦੀ।
ਸਰੀਰ ਵਿਚੋਂ ਗੰਦਗੀ ਨੂੰ ਕਢਦੀ ਹੈ ਬਾਹਰ: ਪੀਲੀ ਮੁੰਗੀ ਦੀ ਦਾਲ ਦਾ ਪਾਣੀ ਪੀਣ ਨਾਲ ਸਰੀਰ ਵਿਚੋਂ ਗੰਦਗੀ ਬਾਹਰ ਨਿਕਲਦੀ ਹੈ। ਇਸ ਤੋਂ ਇਲਾਵਾ ਇਸ ਵਿਚ ਮੌਜੂਦ ਤੱਤ ਲਿਵਰ ਅਤੇ ਖ਼ੂਨ ਨੂੰ ਸਾਫ਼ ਕਰਦੇ ਹਨ।