ਕੱਪੜੇ ਧੋਣ ਦੇ ਨਾਲ-ਨਾਲ ਮੋਟਾਪਾ ਵੀ ਘੱਟ ਕਰੇਗੀ ਇਹ ਬਾਈਕ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਹੁਣ ਅਜਿਹੀ ਬਾਈਕ ਵੀ ਆ ਚੁੱਕੀ ਹੈ ਜੋ ਤੁਹਾਡੇ ਕੱਪੜੇ ਧੋਣ ਨਾਲ-ਨਾਲ ਤੁਹਾਡਾ ਮੋਟਾਪਾ ਵੀ ਦੂਰ ਕਰ ਸਕਦੀ ਹੈ। ਇਸ ਦਾ ਫਾਇਦਾ ਉਨ੍ਹਾਂ ਲੋਕਾ ਨੂੰ ਸੱਭ ਤੋਂ ਜਿਆਦਾ ਹੈ ...

Stationary Bike Washing Machine

ਨਵੀਂ ਦਿੱਲੀ: ਹੁਣ ਅਜਿਹੀ ਬਾਈਕ ਵੀ ਆ ਚੁੱਕੀ ਹੈ ਜੋ ਤੁਹਾਡੇ ਕੱਪੜੇ ਧੋਣ ਨਾਲ-ਨਾਲ ਤੁਹਾਡਾ ਮੋਟਾਪਾ ਵੀ ਦੂਰ ਕਰ ਸਕਦੀ ਹੈ। ਇਸ ਦਾ ਫਾਇਦਾ ਉਨ੍ਹਾਂ ਲੋਕਾ ਨੂੰ ਸੱਭ ਤੋਂ ਜਿਆਦਾ ਹੈ ਜਿਨ੍ਹਾ ਨੂੰ ਕੱਪੜੇ ਧੋਣ ਦਾ ਕੰਮ ਬਹੁਤ ਤਣਾਅ ਭਰਿਆ ਲੱਗਦਾ ਹੈ। ਦੱਸ ਦਈਏ ਕਿ ਕਪੜੇ ਧੋਣ ਦੇ ਕੰਮ ਤੋਂ ਬਚਣ ਲਈ ਲੋਕਾਂ ਕੋਲ ਬਹੁਤ ਸਾਰੇ ਬਹਾਨੇ ਹੁੰਦੇ ਹਨ ਪਰ ਇਸ ਬਾਈਕ ਨਾਲ ਕੱਪੜੇ ਧੋਣ ਦੇ ਨਾਲ-ਨਾਲ ਕਸਰਤ ਵੀ ਹੋਵੇਗੀ ਜਿਸ ਨਾਲ ਆਲਸ ਬਿਲਕੁੱਲ ਵੀ ਮਹਿਸੂਸ ਨਹੀਂ ਹੋਵੇਗਾ। 


ਦੱਸ ਦਈਏ ਕਿ ਇਸ ਅਨੌਖੀ ਕਾਡ ਕੱਢੀ ਹੈ ਚੀਨ ਦੇ ਕਾਲਜ ਦੇ ਵਿਦਿਆਰਥੀਆਂ ਨੇ। ਇਨ੍ਹਾਂ ਵਿਦਿਆਰਥੀਆਂ ਨੇ ਇਕ ਅਜਿਹੀ ਸਟੇਸ਼ਨਰੀ ਬਾਈਕ ਨੂੰ ਬਣਾਇਆ ਹੈ ਜਿਸ ਦੇ ਨਾਲ ਤੁਸੀ ਅਪਣੇ ਸਾਰੇ ਕਪੜੇ ਧੋਣ ਦੇ ਨਾਲ-ਨਾਲ ਕਪੜੇ ਸੁਖਾ ਵੀ ਸੱਕਦੇ ਹੋ। ਇਹ ਬਾਈਕ ਕਪੜੇ ਧੋਣ ਦੇ ਨਾਲ ਤੁਹਾਨੂੰ ਆਰਾਮ ਵੀ ਦੇਵੇਗੀ। ਇਸ ਅਨੋਖੇ ਢਾਂਚੇ ਦਾ ਨਾਮ ਬਾਈਕ ਵਾਸ਼ਿੰਗ ਮਸ਼ੀਨ ਹੈ

ਤੁਸੀ ਜਦੋਂ ਵੀ ਇਸ ਬਾਈਕ ਦੀ ਵਰਤੋਂ ਕਰੋਗੇ ਤਾਂ ਇਸ 'ਚ ਪੈਡਲ ਮਾਰਨਾ ਪਵੇਗਾ ਅਤੇ ਪੈਡਲ ਮਾਰਨ ਨਾਲ ਇਸ ਦਾ ਡਰਮ ਘੁੰਮੇਗਾ ਅਤੇ ਡਰਮ ਘੁੰਮਣ ਨਾਲ ਜ਼ਿਆਦਾ ਬਿਜਲੀ ਪੈਦਾ ਹੋਵੇਗੀ। ਦੱਸ ਦਈਏ ਕਿ ਇਸ ਨਾਲ ਪੈਦਾ ਹੋਈ ਬਿਜਲੀ ਦੀ ਵਰਤੋਂ ਡਿਸਪਲੇ ਸਕ੍ਰੀਨ ਲਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਹ ਬਾਈਕ ਵਾਸ਼ਿੰਗ ਮਸ਼ੀਨ ਲੋਕਾਂ ਨੂੰ ਅਪਣੇ ਵੱਲ ਖਿੱਚ ਰਹੀ ਹੈ ਅਤੇ ਇਸ ਵਾਸ਼ਿੰਗ ਮਸ਼ੀਨ ਨਾਲ ਬਹੁਤ ਸਾਰੇ ਕੰਮ ਕਰ ਸੱਕਦੇ ਹਨ।