ਭਾਫ਼ ਇਸ਼ਨਾਨ ਤੋਂ ਘੱਟ ਹੋ ਸਕਦਾ ਹੈ ਸਟ੍ਰੋਕ ਦਾ ਖ਼ਤਰਾ : ਅਧਿਐਨ

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਇਕ ਲੰਮੇ ਸਮੇਂ ਦੇ ਅਧਿਐਨ ਤੋਂ ਬਾਅਦ ਇਹ ਦਾਅਵਾ ਕੀਤਾ ਗਿਆ ਹੈ ਕਿ ਲਗਾਤਾਰ ਭਾਫ਼ ਨਾਲ ਨਹਾਉਣ (ਸਟੀਮ ਬਾਥ) ਨਾਲ ਸਟ੍ਰੋਕ ਦੇ ਖ਼ਤਰੇ ਨੂੰ ਬਹੁਤ ਹੱਦ ਤਕ ਘੱਟ ਕੀਤਾ....

steam bathing

ਲੰਦਨ, 3 ਮਈ : ਇਕ ਲੰਮੇ ਸਮੇਂ ਦੇ ਅਧਿਐਨ ਤੋਂ ਬਾਅਦ ਇਹ ਦਾਅਵਾ ਕੀਤਾ ਗਿਆ ਹੈ ਕਿ ਲਗਾਤਾਰ ਭਾਫ਼ ਨਾਲ ਨਹਾਉਣ (ਸਟੀਮ ਬਾਥ) ਨਾਲ ਸਟ੍ਰੋਕ ਦੇ ਖ਼ਤਰੇ ਨੂੰ ਬਹੁਤ ਹੱਦ ਤਕ ਘੱਟ ਕੀਤਾ ਜਾ ਸਕਦਾ ਹੈ। ਇਸ ਅਧਿਐਨ 'ਚ ਸਾਹਮਣੇ ਆਇਆ ਕਿ ਹਫ਼ਤੇ 'ਚ ਸੱਤ ਵਾਰ ਭਾਫ਼ ਨਾਲ ਨਹਾਉਣ ਵਾਲੇ ਲੋਕਾਂ 'ਚ ਉਨ੍ਹਾਂ ਲੋਕਾਂ ਦੀ ਤੁਲਨਾ 'ਚ ਸਟ੍ਰੋਕ ਦਾ ਖ਼ਤਰਾ 61 ਫ਼ੀ ਸਦੀ ਤਕ ਘੱਟ ਹੁੰਦਾ ਹੈ ਜੋ ਹਫ਼ਤੇ 'ਚ ਸਿਰਫ਼ ਇਕ ਵਾਰ ਭਾਫ਼ ਇਸ਼ਨਾਨ ਕਰਦੇ ਹਨ।

ਬ੍ਰੀਟੇਨ ਦੀ ਇਕ ਯੂਨੀਵਰਸਿਟੀ ਦੇ ਖੋਜਕਾਰ ਨੇ ਕਿਹਾ ਕਿ ਇਹ ਨਤੀਜਾ ਬੇਹਦ ਜ਼ਰੂਰੀ ਹੈ ਅਤੇ ਲਗਾਤਾਰ ਭਾਫ਼ ਨਾਲ ਨਹਾਉਣ ਨਾਲ ਸਿਹਤ 'ਤੇ ਪੈਣ ਵਾਲੇ ਕਈ ਫ਼ਾਇਦਾਂ ਨੂੰ ਦਰਸ਼ਾਉਂਦੇ ਹਨ। ਦੁਨੀਆਂ ਭਰ 'ਚ ਅਪਾਹਿਜ ਹੋਣ ਦੇ ਮੁੱਖ ਕਾਰਨਾਂ 'ਚੋਂ ਸਟ੍ਰੋਕ ਇਕ ਹੈ ਜਿਸ ਨਾਲ ਸਮਾਜ 'ਤੇ ਆਰਥਕ ਅਤੇ ਮਨੁਖੀ ਬੋਝ ਪੈਂਦਾ ਹੈ। ਖੋਜਕਾਰਾਂ ਨੇ ਖੋਜਿਆ ਕਿ ਜਿੰਨੇ ਘੱਟ ਫ਼ਰਕ 'ਤੇ ਭਾਫ਼ ਨਾਲ ਇਸ਼ਨਾਨ ਕੀਤਾ ਜਾਵੇਗਾ ਉਨਾਂ ਹੀ ਸਟ੍ਰੋਕ ਦਾ ਖ਼ਤਰਾ ਘੱਟ ਹੁੰਦਾ ਹੈ।

ਸਟੀਮ ਬਾਥ ਅਤੇ ਸਟ੍ਰੋਲ ਦੇ ਵਿਚਕਾਰ ਸਬੰਧ ਪੁਰਸ਼ਾਂ ਅਤੇ ਮਹਿਲਾਵਾਂ 'ਚ ਇਕ ਸਮਾਨ ਦੇਖੇ ਗਏ ਹਨ ਚਾਹੇ ਉਨ੍ਹਾਂ ਦੀ ਉਮਰ, ਬੀਐਮਆਈ,  ਸਰੀਰਕ ਗਤੀਵਿਧੀ ਅਤੇ ਸਮਾਜਕ - ਆਰਥਕ ਹਾਲਤ ਕੁਝ ਵੀ ਹੋਣ।  ਪਿਛਲੇ 15 ਸਾਲਾਂ ਤਕ ਕੀਤਾ ਗਿਆ ਇਹ ਅਧਿਐਨ ਨਿਊਰੋਲਾਜੀ ਰਸਾਲੇ 'ਚ ਪ੍ਰਕਾਸ਼ਿਤ ਹੋਇਆ ਹੈ।