ਇਸ ਤਰ੍ਹਾਂ ਦੇ ਬੱਚੇ ਕਰਦੇ ਹਨ ਸਕੂਲ 'ਚ ਸੱਭ ਤੋਂ ਵਧੀਆ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਜੇਕਰ ਤੁਹਾਡੇ ਬੱਚੇ ਵੀ ਵਾਰ - ਵਾਰ ਸਵਾਲ ਕਰਦੇ ਹਨ ਜਾਂ ਫਿਰ ਉਨ੍ਹਾਂ 'ਚ ਹਰ ਚੀਜ਼ ਨੂੰ ਜਾਣਨ ਦੀ ਇੱਛਾ ਰਹਿੰਦੀ ਹੈ ਤਾਂ ਪਰੇਸ਼ਾਨ ਨਾ ਹੋਵੋ ਸਗੋਂ ਖ਼ੁਸ਼ ਹੋ ਜਾਉ ਕਿਉਂ...

Children

ਨਵੀਂ ਦਿੱਲੀ :  ਜੇਕਰ ਤੁਹਾਡੇ ਬੱਚੇ ਵੀ ਵਾਰ - ਵਾਰ ਸਵਾਲ ਕਰਦੇ ਹਨ ਜਾਂ ਫਿਰ ਉਨ੍ਹਾਂ 'ਚ ਹਰ ਚੀਜ਼ ਨੂੰ ਜਾਣਨ ਦੀ ਇੱਛਾ ਰਹਿੰਦੀ ਹੈ ਤਾਂ ਪਰੇਸ਼ਾਨ ਨਾ ਹੋਵੋ ਸਗੋਂ ਖ਼ੁਸ਼ ਹੋ ਜਾਉ ਕਿਉਂਕਿ ਹਾਲ ਹੀ 'ਚ ਹੋਈ ਇਕ ਖੋਜ 'ਚ ਪਤਾ ਚਲਿਆ ਹੈ ਕਿ ਉਤਸੁਕ ਬੱਚਿਆਂ ਦੇ ਦਿਮਾਗ ਤੇਜ਼ ਹੁੰਦੇ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਬੱਚਿਆਂ 'ਚ ਉਤਸੁਕਤਾ ਜ਼ਿਆਦਾ ਹੁੰਦੀ ਹੈ ਉਨ੍ਹਾਂ ਦੇ ਸਕੂਲ 'ਚ ਬਿਹਤਰ ਨੁਮਾਇਸ਼ ਕਰਨ ਦੀ ਸੰਭਾਵਨਾ ਵੀ ਜ਼ਿਆਦਾ ਹੁੰਦੀ ਹੈ ਫਿਰ ਚਾਹੇ ਉਨ੍ਹਾਂ ਦੀ ਆਰਥਕ ਪਿਛੋਕੜ ਕੁੱਝ ਵੀ ਹੋਵੇ।  

ਅਮਰੀਕਾ ਦੀ ਇਕ ਯੂਨੀਵਰਸਿਟੀ ਦੇ ਖੋਜ ਕਰਤਾ ਨੇ ਸਕੂਲ ਜਾਣ ਵਾਲੇ 6,200 ਬੱਚਿਆਂ ਦਾ ਡਾਟਾ ਦਾ ਵਿਸ਼ਲੇਸ਼ਣ ਕੀਤਾ। ਆਮ ਤੌਰ 'ਤੇ ਖ਼ਰਾਬ ਸਮਾਜਕ - ਆਰਥਕ ਹਾਲਤ ਵਾਲੇ ਬੱਚੇ ਅਪਣੇ ਸਾਥੀਆਂ ਦੇ ਮੁਕਾਬਲੇ ਪਿਛੇ ਰਹਿ ਜਾਂਦੇ ਹਨ ਪਰ ਜਿਨ੍ਹਾਂ ਨੂੰ ਉਤਸੁਕ ਬੱਚਿਆਂ ਵਜੋਂ ਦੇਖਿਆ ਗਿਆ ਉਹਨਾਂ ਨੇ ਗਣਿਤ ਅਤੇ ਪੜ੍ਹਨ 'ਚ ਉੱਚ-ਆਮਦਨੀ ਵਾਲੇ ਪਰਵਾਰਾਂ ਦੇ ਬੱਚਿਆਂ ਦੇ ਮੁਕਾਬਲੇ ਵਧੀਆ ਪ੍ਰਦਰਸ਼ਨ ਕੀਤਾ।

ਖੋਜ ਕਾਰਾਂ ਮੁਤਾਬਕ ਜ਼ਿਆਦਾ ਉਤਸੁਕ ਬੱਚਿਆਂ ਦਾ ਸਬੰਧ 'ਚ ਉਤਸੁਕਤਾ ਚੰਗੀ ਵਿਦਿਅਕ ਪ੍ਰਦਰਸ਼ਨ ਨਾਲ ਸਬੰਧਤ ਹੈ, ਜੋ ਕਿ ਸਾਰੇ ਬੱਚਿਆਂ 'ਤੇ ਲਾਗੂ ਹੁੰਦੀ ਹੈ ਪਰ ਉਨ੍ਹਾਂ ਬੱਚਿਆਂ ਵਿਚ ਅਕਾਦਮਿਕ ਕਾਰਗੁਜ਼ਾਰੀ ਅਤੇ ਉਤਸੁਕਤਾ ਨੂੰ ਜ਼ਿਆਦਾ ਦੇਖਿਆ ਗਿਆ ਜਿਨ੍ਹਾਂ ਦਾ ਸਮਾਜਕ-ਆਰਥਿਕ ਰੁਤਬਾ ਬਿਹਤਰ ਨਹੀਂ ਹੈ।