ਯਾਦਾਂ ਨੂੰ ਤਾਜ਼ਾ ਰੱਖਣ ਲਈ ਦਿਨ ਵੇਲੇ ਨਾ ਸੌਣਾ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਦਿਨ 'ਚ ਸੌਣ ਨਾਲ ਸਰੀਰ ਨੂੰ ਅਰਾਮ ਮਿਲਦਾ ਹੈ ਪਰ ਇਕ ਅਧਿਐਨ 'ਚ ਖੋਜਕਾਰਾਂ ਨੇ ਕਿਹਾ ਹੈ ਕਿ ਇਸ ਨਾਲ ਅਜਿਹੀ ਗੱਲਾਂ ਦਿਮਾਗ 'ਚ ਬੈਠਣ ਲਗਦੀਆਂ ਹਨ ਜੋ ਹਕੀਕਤ 'ਚ ਨਹੀਂ...

Day time nap

ਦਿਨ 'ਚ ਸੌਣ ਨਾਲ ਸਰੀਰ ਨੂੰ ਅਰਾਮ ਮਿਲਦਾ ਹੈ ਪਰ ਇਕ ਅਧਿਐਨ 'ਚ ਖੋਜਕਾਰਾਂ ਨੇ ਕਿਹਾ ਹੈ ਕਿ ਇਸ ਨਾਲ ਅਜਿਹੀ ਗੱਲਾਂ ਦਿਮਾਗ 'ਚ ਬੈਠਣ ਲਗਦੀਆਂ ਹਨ ਜੋ ਹਕੀਕਤ 'ਚ ਨਹੀਂ ਹੁੰਦੀਆਂ ਹਨ। ਦਿਮਾਗ ਬੇਕਾਰ ਦੀਆਂ ਯਾਦਾਂ 'ਚ ਉਲਝਣ ਲਗਦਾ ਹੈ। ਇਕ ਯੂਨੀਵਰਸਿਟੀ 'ਚ ਹੋਏ ਅਧਿਐਨ 'ਚ ਕਿਹਾ ਗਿਆ ਹੈ ਕਿ ਦਿਨ ਵਿਚ ਇਕ ਘੰਟਿਆ ਅਤੇ 45 ਮਿੰਟ ਦੀ ਨੀਂਦ ਤਜ਼ਰਬਿਆਂ ਨੂੰ ਭੁਲਾ ਸਕਦੀ ਹੈ।

ਹਾਲਾਂਕਿ ਸੌਣ ਨਾਲ ਸਾਡੀਆਂ ਯਾਦਾਂ ਡੂੰਘਿਆਂ ਹੁੰਦੀਆਂ ਹਨ ਪਰ ਇਸ ਨਾਲ ਸਾਡੇ ਦਿਮਾਗ ਦੇ ਸੱਜੇ ਹਿੱਸੇ 'ਚ ਕੈਦ ਯਾਦਾਂ ਗੁਆਚਣ ਲਗਦੀਆਂ ਹਨ। ਨੀਂਦ ਲੈਣ ਨਾਲ ਸਾਡੇ ਦਿਮਾਗ ਨੂੰ ਸਾਰਾ ਦਿਨ ਇਕੱਠੀ ਹੋਈ ਜਾਣਕਾਰੀ ਤੋਂ ਅਜ਼ਾਦੀ ਮਿਲਦੀ ਹੈ ਅਤੇ ਗ਼ੈਰ ਜ਼ਰੂਰੀ ਚੀਜ਼ਾਂ ਨੂੰ ਹਟਾ ਦਿੰਦਾ ਹੈ। ਇਹ ਨਵੀਂਆਂ ਸੂਚਨਾਵਾਂ, ਯਾਦਾਂ ਅਤੇ ਤਜ਼ਰਬੇ ਲਈ ਜਗ੍ਹਾ ਬਣਾਉਣ ਦੀ ਇਕ ਪਰਿਕ੍ਰੀਆ ਹੈ।  

ਮਾਹਰਾਂ ਦਾ ਕਹਿਣਾ ਹੈ ਕਿ ਦਿਨ 'ਚ ਸੌਣਾ ਦਿਮਾਗ ਲਈ ਉਲਟਾ ਅਸਰ ਕਰਦਾ ਹੈ। ਇਸ ਨਾਲ ਅਸੀ ਤਜ਼ਰਬੇ ਨਾਲ ਜੁਡ਼ੀਆਂ ਯਾਦਾਂ ਭੁਲਣ ਲਗਦੇ ਹਾਂ ਅਤੇ ਅਜਿਹੀ ਗੱਲਾਂ ਸਾਡੇ ਦਿਮਾਗ 'ਚ ਬੈਠ ਜਾਂਦੀਆਂ ਹਨ, ਜੋ ਅਸਲ 'ਚ ਹੁੰਦੀ ਹੀ ਨਹੀਂ ਹਨ। ਰਾਤ 'ਚ ਜ਼ਿਆਦਾ ਸੌਣ ਨਾਲ ਵੀ ਅਜਿਹਾ ਅਸਰ ਦਿਮਾਗ 'ਤੇ ਹੁੰਦਾ ਹੈ।

ਜਾਂਚ ਦੇ ਸਾਥੀ ਲੇਖਕ ਦਾ ਕਹਿਣਾ ਹੈ ਕਿ ਇਸ ਅਧਿਐਨ ਤੋਂ ਪਤਾ ਚਲਦਾ ਹੈ ਕਿ ਦਿਮਾਗ 'ਚ ਸੂਚਨਾਵਾਂ ਦੀ ਹਾਲਤ ਬਦਲਦੀ ਰਹਿੰਦੀ ਹੈ ਪਰ ਇਹ ਹਾਲਤ ਡਰਾਉਣ ਵਾਲੀ ਵੀ ਹੈ। ਅਸੀਂ ਇਹ ਜਾਣਦੇ ਹਾਂ ਕਿ ਦਿਮਾਗ  ਦੇ ਸੱਜੇ ਹਿੱਸੇ 'ਚ ਖੱਬੇ ਦੇ ਮੁਕਾਬਲੇ ਆਭਾਸੀ ਯਾਦਾਂ ਜ਼ਿਆਦਾ ਰਹਿੰਦੀਆਂ ਹਨ। ਦਿਨ ਵਿਚ ਸੌਣ ਨਾਲ ਸੱਜਾ ਹਿੱਸਾ ਜ਼ਿਆਦਾ ਪ੍ਰਭਾਵਤ ਹੁੰਦਾ ਹੈ। ਇਹੀ ਵਜ੍ਹਾ ਹੈ ਕਿ ਇਸ ਹਿੱਸੇ 'ਚ ਮੌਜੂਦ ਸੂਚਨਾਂ ਦੀ ਹਾਲਤ 'ਚ ਜ਼ਿਆਦਾ ਬਦਲਾਅ ਹੁੰਦਾ ਹੈ।