ਪਾਲਤੂ ਜਾਨਵਰ ਘਟਾ ਸਕਦੇ ਹਨ ਕੋਰੋਨਾ ਵਾਇਰਸ ਦਾ ਤਣਾਅ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਪਾਲਤੂ ਜਾਨਵਰ ਘਟਾ ਸਕਦੇ ਹਨ ਕੋਰੋਨਾ ਵਾਇਰਸ ਦਾ ਤਣਾਅ

File

ਕੋਰੋਨਾ ਵਾਇਰਸ ਨਾਲ ਰੋਜ਼ ਲੱਖਾਂ ਲੋਕ ਪੀੜਤ ਰਹੋ ਰਹੇ ਹਨ ਅਤੇ ਹਜ਼ਾਰਾਂ ਲੋਕ ਮਰ ਰਹੇ ਹਨ। ਅਜਿਹੀਆਂ ਖ਼ਬਰਾਂ ਸੁਣ ਕੇ ਤਣਾਅ 'ਚ ਆ ਜਾਣਾ ਆਮ ਗੱਲ ਹੈ।

ਜੇਕਰ ਤੁਸੀਂ ਵੀ ਇਸ ਤਣਾਅ ਨਾਲ ਜੂਝ ਰਹੇ ਹੋ ਤਾਂ ਕੋਈ ਪਾਲਤੂ ਜਾਨਵਰ ਪਾਲ ਲਉ। ਕੁਈਨਜ਼ ਯੂਨੀਵਰਸਟੀ ਦੀ ਇਕ ਖੋਜ 'ਚ ਸਾਹਮਣੇ ਆਇਆ ਹੈ ਕਿ ਗ਼ੈਰ-ਇਨਸਾਨੀ ਸਾਥੀ, ਵਿਸ਼ੇਸ਼ ਕਰ ਕੇ ਕੁੱਤੇ ਦਾ ਸਾਥ ਮਾਨਸਿਕ ਤਣਾਅ ਨੂੰ ਘੱਟ ਕਰ ਸਕਦਾ ਹੈ।

ਖੋਜ 'ਚ ਦਾਅਵਾ ਕੀਤਾ ਗਿਆ ਹੈ ਕਿ ਪਾਲਤੂ ਜਾਨਵਰ ਤਣਾਅ ਖ਼ਤਮ ਕਰਨ ਲਈ ਇਨਸਾਨਾਂ ਤੋਂ ਚੰਗੇ ਸਾਥੀ ਸਾਬਤ ਹੁੰਦੇ ਹਨ। ਪਾਲਤੂ ਜਾਨਵਰ ਦੀ ਸੰਗਤ ਨਾਲ ਤੁਹਾਡਾ ਅਪਣਾ ਬਲੱਡ ਪ੍ਰੈਸ਼ਰ ਵੀ ਕਾਬੂ ਹੇਠ ਰਹਿੰਦਾ ਹੈ।

ਦਵਾਈਆਂ ਭਾਵੇਂ ਬਲੱਡ ਪ੍ਰੈਸ਼ਰ ਠੀਕ ਕਰ ਦਿੰਦੀਆਂ ਹਨ ਪਰ ਉਹ ਤਣਾਅ ਕਰ ਕੇ ਪੈਦਾ ਹੋਏ ਬਲੱਡ ਪ੍ਰੈਸ਼ਰ 'ਤੇ ਅਸਰਦਾਰ ਸਾਬਤ ਨਹੀਂ ਹੁੰਦੀਆਂ।

ਮਾਹਰਾਂ ਅਨੁਸਾਰ ਜਾਨਵਰਾਂ ਦਾ ਇਨਸਾਨਾਂ 'ਤੇ ਮਾਨਸਿਕ ਅਸਰ ਹੁੰਦਾ ਹੈ ਜਿਸ ਨਾਲ ਬਲੱਡ ਪ੍ਰੈਸ਼ਰ ਘੱਟ ਹੁੰਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।