ਕੱਪੜਿਆਂ ਤੋਂ ਜ਼ਿੱਦੀ ਦਾਗ ਕਿਵੇਂ ਕੱਢੀਏ?

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਨਹੁੰ ਪਾਲਿਸ਼ ਨੂੰ ਹਟਾਉਣ ਲਈ ਪ੍ਰਯੋਗ ਕੀਤੇ ਜਾਣ ਵਾਲੇ ਰੀਮੂਵਰ ਨਾਲ ਵੀ ਦਾਗ਼ ਹਟਾਉਣਾ ਸੰਭਵ ਹੈ। 

photo

 

ਮੁਹਾਲੀ: ਜਿਥੇ ਸਿਆਹੀ ਦੇ ਦਾਗ਼ ਲੱਗੇ ਹਨ ਉਥੇ ਟੁੱਥਪੇਸਟ ਲਾ ਦਿਉ। 10-15 ਮਿੰਟਾਂ ਤਕ ਸੁੱਕਣ ਤੋਂ ਬਾਅਦ ਧੋ ਦਿਉ। ਧੋਣ ਦੌਰਾਨ ਹੌਲੀ ਹੌਲੀ ਰਗੜੋ। ਤੁਸੀ ਵੇਖੋਗੇ ਕਿ ਸਿਆਹੀ ਦੇ ਦਾਗ਼ ਬਹੁਤ ਫਿੱਕੇ ਪੈ ਗਏ ਹਨ।

 ਕੱਚੇ ਦੁੱਧ ’ਚ ਸਿਆਹੀ ਦੇ ਦਾਗ਼ ਵਾਲਾ ਹਿੱਸਾ ਭਿਉਂ ਦਿਉ। ਕੁੱਝ ਸਮੇਂ ਬਾਅਦ ਸਾਬਣ ਨਾਲ ਧੋ ਲਵੋ। ਹੌਲੀ ਹੌਲੀ ਸਿਆਹੀ ਦੇ ਨਿਸ਼ਾਨ ਹਲਕੇ ਹੋ ਜਾਣਗੇ। ਥੋੜ੍ਹੀ ਜਹੀ ਗਲਿਸਰੀਨ ਲੈ ਕੇ ਦਾਗ਼ ਵਾਲੀ ਥਾਂ ਨੂੰ ਰਗੜੋ। ਫਿਰ ਇਸ ਨੂੰ ਡਿਟਰਜੈਂਟ ਨਾਲ ਚੰਗੀ ਤਰ੍ਹਾਂ ਧੋ ਲਵੋ। ਜੇ ਸੰਭਵ ਹੋਵੇ ਤਾਂ ਗਲਿਸਰੀਨ ’ਚ ਅਮੋਨੀਆ ਦੀਆਂ ਦੋ ਬੂੰਦਾਂ ਪਾ ਦਿਉ।

ਨਹੁੰ ਪਾਲਿਸ਼ ਨੂੰ ਹਟਾਉਣ ਲਈ ਪ੍ਰਯੋਗ ਕੀਤੇ ਜਾਣ ਵਾਲੇ ਰੀਮੂਵਰ ਨਾਲ ਵੀ ਦਾਗ਼ ਹਟਾਉਣਾ ਸੰਭਵ ਹੈ। ਗਰਮ ਪਾਣੀ ’ਚ ਡਿਟਰਜੈਂਟ ਦੇ 12 ਚਮਚ, 1 ਵੱਡਾ ਚਮਚ ਚਿੱਟਾ ਸਿਰਕਾ ਪਾਉ ਅਤੇ ਇਸ ’ਚ ਦਾਗ਼ ਵਾਲਾ ਹਿੱਸਾ ਡੁਬੋ ਦਿਉ। ਲਗਭਗ 30 ਮਿੰਟਾਂ ਬਾਅਦ ਧੋ ਲਉ।  ਨਿੰਬੂ ਦਾ ਰਸ ਅਕਸਰ ਦਾਗ਼ ਹਟਾਉਣ ਲਈ ਵਰਤਿਆ ਜਾਂਦਾ ਹੈ। ਦਾਗ਼ ਵਾਲੀ ਥਾਂ ’ਤੇ ਨਿਚੋੜਿਆ ਹੋਇਆ ਨਿੰਬੂ ਰੱਖ ਦਿਉ। ਫਿਰ ਇਸ ਨੂੰ ਧੋ ਲਵੋ।