ਸਰਦੀਆਂ ਵਿਚ ਕੋਰੋਨਾ ਤੋਂ ਬਚਣ ਲਈ ਖ਼ੁਰਾਕ ਵਿਚ ਸ਼ਾਮਲ ਕਰੋ ਇਹ ਚੀਜ਼ਾਂ
ਜ਼ਿੰਕ ਮਹੱਤਵਪੂਰਨ ਪੌਸ਼ਟਿਕ ਤੱਤ ਹੈ ਜੋ ਸਾਡੀ ਖ਼ੁਰਾਕ ਵਿਚ ਹੋਣਾ ਚਾਹੀਦਾ ਹੈ।
ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਜ਼ਿੰਕ ਬਾਰੇ ਕਾਫ਼ੀ ਚਰਚਾ ਹੋਈ ਹੈ। ਅਧਿਐਨ ਅਨੁਸਾਰ, ਇਹ ਖਣਿਜ (ਜ਼ਿੰਕ) ਸਾਡੀ ਇਮਿਊਨ ਸਿਸਟਮ ਨੂੰ ਵਧਾਉਣ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸਿਰਫ਼ ਇਹ ਹੀ ਨਹੀਂ, ਬਲਕਿ ਇਹ ਪੌਸ਼ਟਿਕ ਤੱਤ ਸਾਡੀ ਪਾਚਣ ਪ੍ਰਣਾਲੀ ਤੇ ਪਾਚਕ ਕਿਰਿਆ ਨੂੰ ਵੀ ਵਧਾਉਂਦੇ ਹਨ। ਜ਼ਿੰਕ ਮਹੱਤਵਪੂਰਨ ਪੌਸ਼ਟਿਕ ਤੱਤ ਹੈ ਜੋ ਸਾਡੀ ਖ਼ੁਰਾਕ ਵਿਚ ਹੋਣਾ ਚਾਹੀਦਾ ਹੈ।
ਬਾਲਗ਼ਾਂ ਨੂੰ ਰੋਜ਼ਾਨਾ 8 ਮਿਲੀਗ੍ਰਾਮ ਤੋਂ 13 ਮਿਲੀਗ੍ਰਾਮ ਜ਼ਿੰਕ ਲੈਣਾ ਚਾਹੀਦਾ ਹੈ। ਜੇ ਕੋਈ ਮਹਿਲਾ ਗਰਭਵਤੀ ਹੈ ਜਾਂ ਬੱਚੇ ਨੂੰ ਦੁੱਧ ਪਿਲਾਉਂਦੀ ਹੈ ਤਾਂ ਇਹ ਮਾਤਰਾ ਜੈਂਡਰ ਦੇ ਆਧਾਰ ਤੇ ਭਿੰਨ ਹੁੰਦੀ ਹੈ। ਜਿਵੇਂ ਹੀ ਸਰਦੀਆਂ ਦਾ ਮੌਸਮ ਸ਼ੁਰੂ ਹੁੰਦਾ ਹੈ, ਫਲੂ ਤੇ ਹੋਰ ਇਨਫ਼ੈਕਸ਼ਨਜ਼ਸ ਨਾਲ ਲੜਨ ਲਈ ਜ਼ਿੰਕ ਨੂੰ ਅਪਣੀ ਰੋਜ਼ ਦੀ ਖ਼ੁਰਾਕ ਵਿਚ ਜ਼ਰੂਰ ਸ਼ਾਮਲ ਕਰੋ। ਮੂੰਗਫਲੀ ਜ਼ਿੰਕ ਦਾ ਇਕ ਸਸਤਾ ਤੇ ਸਵਾਦਿਸ਼ਟ ਸਰੋਤ ਹੈ।
ਇਸ ਨੂੰ ਆਸਾਨੀ ਨਾਲ ਰੋਜ਼ਾਨਾ ਖ਼ੁਰਾਕ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਖ਼ਾਸ ਗੱਲ ਇਹ ਹੈ ਕਿ ਮੂੰਗਫਲੀ ਸੱਭ ਨੂੰ ਪਸੰਦ ਹੁੰਦੀ ਹੈ। ਤੁਸੀਂ ਇਸ ਨੂੰ ਅਪਣੇ ਸਲਾਦ ਵਿਚ ਵਰਤ ਸਕਦੇ ਹੋ ਜਾਂ ਤੁਸੀਂ ਸੇਬ ਜਾਂ ਰੋਟੀ ਤੇ ਮੂੰਗਫਲੀ ਦੇ ਮੱਖਣ ਦੀ ਵਰਤੋਂ ਕਰ ਸਕਦੇ ਹੋ। ਮੂੰਗਫਲੀ ਉਨ੍ਹਾਂ ਲੋਕਾਂ ਲਈ ਜ਼ਿੰਕ ਦਾ ਇਕ ਮਹੱਤਵਪੂਰਨ ਸਰੋਤ ਹੈ ਜੋ ਸ਼ਾਕਾਹਾਰੀ ਭੋਜਨ ਲੈਂਦੇ ਹਨ।
ਹੁਮਸ ਵਿਚ ਜ਼ਿੰਕ ਦੀ ਭਰਪੂਰ ਮਾਤਰਾ ਵੀ ਹੁੰਦੀ ਹੈ। ਹੁਮਸ ਨੂੰ ਸੈਂਡਵਿਚ ਜਾਂ ਚਿੱਪਸ ਨਾਲ ਖਾਧਾ ਜਾ ਸਕਦਾ ਹੈ। ਹੁਮਸ ਐਂਟੀ ਐਕਸੀਡੈਂਟਸ, ਫ਼ਾਈਬਰ ਤੇ ਹੋਰ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਅੰਡਿਆਂ ਵਿਚ ਜ਼ਿੰਕ ਦੀ ਇਕ ਮੱਧਮ ਮਾਤਰਾ ਹੁੰਦੀ ਹੈ। ਇਕ ਵੱਡੇ ਅੰਡੇ ਵਿਚ ਜ਼ਿੰਕ ਦੀ ਰੋਜ਼ਾਨਾ ਜ਼ਰੂਰਤ ਦਾ 5 ਫ਼ੀ ਸਦੀ ਹੁੰਦਾ ਹੈ। ਇਕ ਵੱਡੇ ਅੰਡੇ ਵਿਚ 77 ਕੈਲੋਰੀ, 6 ਗ੍ਰਾਮ ਪ੍ਰੋਟੀਨ ਤੇ 5 ਗ੍ਰਾਮ ਸਿਹਤਮੰਦ ਚਰਬੀ ਤੇ ਹੋਰ ਖਣਿਜ ਅਤੇ ਪੌਸ਼ਟਿਕ ਤੱਤ ਹੁੰਦੇ ਹਨ।