ਕੁੱਝ ਖ਼ਾਸ ਤਰੀਕਿਆਂ ਨਾਲ ਬਾਥਰੂਮ ਨੂੰ ਦਿਉ ਸਟਾਈਲਿਸ਼ ਦਿੱਖ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਉਹ ਜ਼ਮਾਨਾ ਗਿਆ ਜਦੋਂ ਬਾਥਰੂਮ 'ਚ ਇਕ ਟੂਟੀ ਲਗਾਈ ਅਤੇ ਇਕ ਸ਼ੀਸ਼ਾ ਬਣ ਗਿਆ ਬਾਥਰੂਮ। ਅਜਕਲ ਘਰ ਦੀ ਸਜਾਵਟ ਨੂੰ ਲੈ ਕੇ ਹਰ ਔਰਤ ਬਹੁਤ ਹੀ ਸਰਗਰਮ ਹੋ ਗਈ ਹੈ।

Best Stylish Bathrooms 

ਉਹ ਜ਼ਮਾਨਾ ਗਿਆ ਜਦੋਂ ਬਾਥਰੂਮ 'ਚ ਇਕ ਟੂਟੀ ਲਗਾਈ ਅਤੇ ਇਕ ਸ਼ੀਸ਼ਾ ਬਣ ਗਿਆ ਬਾਥਰੂਮ। ਅਜਕਲ ਘਰ ਦੀ ਸਜਾਵਟ ਨੂੰ ਲੈ ਕੇ ਹਰ ਔਰਤ ਬਹੁਤ ਹੀ ਸਰਗਰਮ ਹੋ ਗਈ ਹੈ। ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਬਾਥਰੂਮ 'ਚ ਹਰੇਕ ਤਰ੍ਹਾਂ ਦੀ ਜ਼ਰੂਰਤ ਦਾ ਸਮਾਨ ਹੋਵੇ। ਉਸ ਦਾ ਸੁਪਨਿਆਂ ਦਾ ਘਰ ਬਹੁਤ ਹੀ ਸੁੰਦਰ ਹੋਵੇ। ਅਜਕਲ ਬਾਥਰੂਮ ਦੀ ਅਹਿਮੀਅਤ ਵੀ ਕਮਰੇ ਤੋਂ ਕਿਤੇ ਘੱਟ ਨਹੀਂ। ਇਸ 'ਤੇ ਵੀ ਭਾਵੇਂ ਲੱਖਾਂ ਰੁਪਏ ਲਗਾ ਦਿਉ।

ਘਰ ਦਾ ਬਾਥਰੂਮ ਇਕ ਅਜਿਹੀ ਥਾਂ ਹੈ ਜਿਸ ਨੂੰ ਜਿੰਨਾ ਸਾਫ਼ ਅਤੇ ਵਧੀਆ ਢੰਗ ਨਾਲ ਸਜਾਇਆ ਜਾਵੇ ਉਨ੍ਹਾਂ ਹੀ ਸਿਹਤ ਲਈ ਚੰਗਾ ਹੁੰਦਾ ਹੈ। ਜਿੰਨਾਂ ਘਰ ਦੇ ਬਾਕੀ ਹਿੱਸਿਆ ਦੀ ਸਜਾਵਟ ਕਰਨਾ ਜ਼ਰੂਰੀ ਹੈ ਉਨ੍ਹਾਂ ਹੀ ਜ਼ਿਆਦਾ ਬਾਥਰੂਮ ਨੂੰ ਸਜਾਉਣਾ ਵੀ ਜ਼ਰੂਰੀ ਹੈ। ਅਜ ਕਲ ਬਾਜ਼ਾਰ 'ਚੋਂ ਬਾਥਰੂਮ ਨੂੰ ਨਵੇਂ ਤਰੀਕਿਆਂ ਨਾਲ ਸਜਾਉਣ ਲਈ ਕਿੰਨਾ ਹੀ ਸਾਮਾਨ ਆਸਾਨੀ ਨਾਲ ਮਿਲ ਜਾਂਦਾ ਹੈ।

ਆਰਾਮਦਾਇਕ ਅਤੇ ਖ਼ੂਬਸੂਰਤ ਬਾਥਰੂਮ ਕਿਸੇ ਨੂੰ ਵੀ ਖੁਸ਼ ਕਰ ਸਕਦਾ ਹੈ। ਘਰ ਦਾ ਬਾਥਰੂਮ ਹਮੇਸ਼ਾ ਸਟਾਈਲਿਸ਼ ਹੋਣਾ ਚਾਹੀਦਾ ਹੈ। ਕਿਉਂਕਿ ਇਸ 'ਚ ਸ਼ਾਵਰ ਤੋਂ ਲੈ ਕੇ ਤੁਸੀਂ ਅਪਣੀ ਸਾਰੀ ਥਕਾਵਟ ਨੂੰ ਘੱਟ ਕਰ ਸਕਦੇ ਹੋ। ਜੇ ਤੁਸੀਂ ਵੀ ਅਪਣੇ ਬਾਥਰੂਮ ਨੂੰ ਵੱਖਰਾ ਅਤੇ ਸਟਾਈਲਿਸ਼ ਬਣਾਉਣਾ ਚਾਹੁੰਦੇ ਹੋ ਤਾਂ ਇਥੋਂ ਆਈਡਿਆ ਲੈ ਸਕਦੇ ਹੋ।

1. ਕੰਟੇਨਰਸ

ਬਾਥਰੂਮ 'ਚ ਸ਼ਾਵਰ ਜੈੱਲਸ, ਸੈਂਪੂ, ਬਾਥ ਆਇਲਸ ਅਤੇ ਬਾਡੀ ਮਿਸਟਸ ਨੂੰ ਰੱਖਣ ਲਈ ਰੰਗੀਨ ਅਤੇ ਖ਼ੂਬਸੂਰਤ ਕੰਟੇਨਰਸ ਦੀ ਵਰਤੋਂ ਕਰੋ। ਇਸ ਤਰ੍ਹਾਂ ਨਾਲ ਰੱਖਿਆ ਸਾਮਾਨ ਵੀ ਦੇਖਣ 'ਚ ਬੇਹੱਦ ਖ਼ੂਬਸੂਰਤ ਲਗਦਾ ਹੈ।

2. ਵਾਟਰ ਫਾਉਂਟੇਨ

ਅਜ ਕਲ ਬਾਥਰੂਮ 'ਚ ਵਾਟਰ ਫਾਉਂਟੇਨ ਰੱਖਣ ਦਾ ਬਹੁਤ ਰੁਝਾਨ ਹੈ। ਸੋਹਣੇ ਵਾਟਰ ਫਾਉਂਟੇਨ ਬਾਥਰੂਮ ਦੀ ਖ਼ੂਬਸੂਰਤੀ ਨੂੰ ਹੋਰ ਵੀ ਵਧਾ ਦਿੰਦੇ ਹਨ। ਨਾਲ ਹੀ ਉਥੋਂ ਦਾ ਮਾਹੌਲ ਵੀ ਸ਼ਾਂਤੀ ਵਾਲਾ ਬਣਾ ਦਿੰਦੇ ਹਨ।

3. ਸ਼ੈਲਫ

ਬਾਥਰੂਮ 'ਚ ਲੱਗੀ ਸ਼ੈਲਫ ਅਤੇ ਪੇਬਲਸ ਉਸ ਤੋਂ ਸਪਾਅ ਰੂਮ ਵਰਗਾ ਦਿਖਾਉਂਦਾ ਹੈ। ਤੁਸੀਂ ਚਾਹੋ ਤਾਂ ਸ਼ੈਲਫ 'ਤੇ ਮੋਮਬੱਤੀਆਂ ਦੀ ਜਗ੍ਹਾ ਵੀ ਕਰ ਸਕਦੀ ਹੈ।

4. ਫੁੱਲ

ਬਾਥਰੂਮ 'ਚ ਗਮਲੇ 'ਚ ਰੱਖੇ ਫੁੱਲ ਦੇਖਣ 'ਚ 'ਚ ਸੋਹਣੇ ਲਗਦੇ ਹਨ। ਫੁੱਲ ਰੱਖਣ ਨਾਲ ਬਾਥਰੂਮ 'ਚ ਤਾਜ਼ਗੀ ਬਣੀ ਰਹਿੰਦੀ ਹੈ। ਇਸ ਦੇ ਇਲਾਵਾ ਗਮਲੇ 'ਚ ਲੱਗੇ ਰੰਗ-ਬਿਰੰਗੇ ਖ਼ੁਸ਼ਬੂਦਾਰ ਫੁੱਲ ਬਾਥਰੂਮ ਦੀ ਲੁੱਕ ਨੂੰ ਪੂਰਾ ਬਦਲ ਦਿੰਦੇ ਹਨ।

5. ਫ੍ਰੈਗਰੇਂਸ

ਬਾਥਰੂਮ 'ਚ ਕੁੱਝ ਸਮੇਂ ਬਾਅਦ ਹੀ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਬਾਥਰੂਮ ਨੂੰ ਹਮੇਸ਼ਾ ਖੂਸ਼ਬੂਦਾਰ ਬਣਾਉਣ ਲਈ ਫ੍ਰੈਗਰੇਂਸ ਦੀ ਵਰਤੋਂ ਕਰੋ।

6. ਮੋਮਬੱਤੀਆਂ

ਫ੍ਰੈਗਰੇਂਸ ਲਈ ਤੁਸੀਂ ਖੁਸ਼ਬੂਦਾਰ ਕੈਂਡਲਸ ਦੀ ਵਰਤੋਂ ਵੀ ਕਰ ਸਕਦੇ ਹੋ। ਨਹਾਉਂਦੇ ਸਮੇਂ ਮੋਮਬੱਤੀਆਂ ਜਲਾਉ।