ਹੱਡੀਆਂ ਕਮਜ਼ੋਰ ਕਰਦੀ ਹੈ ਭਾਰ ਘਟਾਉਣ ਵਾਲੀ ਸਰਜਰੀ : ਅਧਿਐਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਇਕ ਅਧਿਐਨ 'ਚ ਦਾਅਵਾ ਕੀਤਾ ਗਿਆ ਹੈ ਕਿ ਭਾਰ ਘਟਾਉਣ ਲਈ ਕਰਾਈ ਜਾਣ ਵਾਲੀ ਸਰਜਰੀ ਹੱਡੀਆਂ ਨੂੰ ਕਮਜ਼ੋਰ ਕਰ ਸਕਦੀ ਹੈ ਅਤੇ ਇਸ ਨਾਲ ਫ਼ਰੈਕਚਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ...

Weight loss surgery may harm bone health

ਲਾਸ ਏਂਜਲਸ : ਇਕ ਅਧਿਐਨ 'ਚ ਦਾਅਵਾ ਕੀਤਾ ਗਿਆ ਹੈ ਕਿ ਭਾਰ ਘਟਾਉਣ ਲਈ ਕਰਾਈ ਜਾਣ ਵਾਲੀ ਸਰਜਰੀ ਹੱਡੀਆਂ ਨੂੰ ਕਮਜ਼ੋਰ ਕਰ ਸਕਦੀ ਹੈ ਅਤੇ ਇਸ ਨਾਲ ਫ਼ਰੈਕਚਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇਕ ਅਧਿਐਨ 'ਚ ਕਿਹਾ ਗਿਆ ਹੈ ਕਿ ਭਾਰ ਘਟਾਉਣ ਲਈ ਕਰਾਈ ਜਾਣ ਵਾਲੀ ਸਰਜਰੀ ਤੋਂ ਬਾਅਦ ਹੱਡੀਆਂ ਦੇ ਢਾਂਚੇ 'ਚ ਬਦਲਾਅ ਹੋਣ ਲਗਦਾ ਹੈ।

ਇਹ ਸਿਲਸਿਲਾ ਸਰਜਰੀ ਤੋਂ ਬਾਅਦ ਭਾਰ 'ਚ ਸਥਿਰਤਾ ਆਉਣ ਦੇ ਬਾਵਜੂਦ ਬੰਦ ਨਹੀਂ ਹੁੰਦਾ। ਉਨ੍ਹਾਂ ਨੇ ਦਸਿਆ ਕਿ ਪੋਸ਼ਣ ਸਬੰਧੀ ਕਾਰਕ, ਹਾਰਮੋਨ, ਸਰੀਰਕ ਬੁਨਿਆਦੀ ਢਾਂਚਾ ਦੇ ਤੱਤਾਂ 'ਚ ਸਮੇਂ ਦੇ ਨਾਲ ਹੋਣ ਵਾਲਾ ਬਦਲਾਅ ਅਤੇ ਬੋਨ ਮੈਰੋ ਦੀ ਚਰਬੀ ਹੱਡੀਆਂ ਦੇ ਕਮਜ਼ੋਰ ਜਾਂ ਮਜ਼ਬੂਤ ਹੋਣ ਦਾ ਕਾਰਨ ਹੋ ਸਕਦੇ ਹਨ।

ਜ਼ਿਆਦਾਤਰ ਅਧਿਐਨਾਂ 'ਚ ਰੌਕਸ ਐਨ ਵਾਈ ਗੈਸਟ੍ਰਿਕ ਬਾਈਪਾਸ ਸਰਜਰੀ ਦੇ ਪ੍ਰਭਾਵਾਂ ਦਾ ਅਧਿਐਨ ਕੀਤਾ ਗਿਆ ਹੈ। ਦੁਨੀਆਂ ਭਰ 'ਚ ਭਾਰ ਘਟਾਉਣ ਲਈ ਇਹ ਸਰਜਰੀ ਦੀ ਪਹਿਲ ਰਹੀ ਹੈ ਪਰ ਹਾਲ ਹੀ 'ਚ ਇਸ ਦੀ ਜਗ੍ਹਾ ਸਲੀਵ ਗੈਸਟ੍ਰੇਕਟੋਮੀ ਨੇ ਲੈ ਲਈ ਹੈ। ਫਿਲਹਾਲ ਹੱਡੀਆਂ 'ਤੇ ਇਸ ਸਰਜਰੀ ਦੇ ਪ੍ਰਭਾਵਾਂ ਦਾ ਪਤਾ ਨਹੀਂ ਚਲ ਪਾਇਆ ਹੈ।