ਕੰਮ ਦੀਆਂ ਗੱਲਾਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਪੈਸੇ ਨੂੰ ਸਿਰਫ਼ ਇਸ ਹੱਦ ਤਕ ਪਸੰਦ ਕਰੋ ਕਿ ਲੋਕ ਤੁਹਾਨੂੰ ਨਾਪਸੰਦ ਨਾ ਕਰਨ ਲੱਗ ਜਾਣ। 

Good Things

ਪੈਸੇ ਨੂੰ ਸਿਰਫ਼ ਇਸ ਹੱਦ ਤਕ ਪਸੰਦ ਕਰੋ ਕਿ ਲੋਕ ਤੁਹਾਨੂੰ ਨਾਪਸੰਦ ਨਾ ਕਰਨ ਲੱਗ ਜਾਣ। 

ਸੱਚੇ ਬੰਦੇ ਨਾਲ ਕੀਤਾ ਗਿਆ ਧੋਖਾ ਤੁਹਾਡੀ ਬਰਬਾਦੀ ਦੇ ਸਾਰੇ ਰਾਹ ਖੋਲ੍ਹ ਦਿੰਦਾ ਹੈ, ਭਾਵੇਂ ਤੁਸੀ ਕਿੰਨੇ ਵੱਡੇ ਸ਼ਤਰੰਜ ਦੇ ਖਿਡਾਰੀ ਕਿਉਂ ਨਾ ਹੋਵੋ।

ਮੰਜ਼ਿਲ ਭਾਵੇਂ ਕਿੰਨੀ ਵੀ ਉੱਚੀ ਕਿਉਂ ਨਾ ਹੋਵੇ, ਰਸਤੇ ਹਮੇਸ਼ਾ ਪੈਰਾਂ ਹੇਠਾਂ ਹੁੰਦੇ ਹਨ। 

ਬੇਗ਼ਾਨਿਆਂ ਨੂੰ ਅਪਣੇ ਬਣਾਉਣਾ ਆਸਾਨ ਹੈ ਪਰ ਅਪਣਿਆਂ ਨੂੰ ਅਪਣੇ ਬਣਾ ਕੇ ਰਖਣਾ ਬਹੁਤ ਮੁਸ਼ਕਿਲ ਹੈ।

ਖ਼ੁਸ਼ੀ ਉਹ ਦਵਾਈ ਹੈ ਜੋ ਦੁਨੀਆਂ ਦੇ ਕਿਸੇ ਬਾਜ਼ਾਰ ਤੋਂ ਨਹੀਂ ਸਿਰਫ਼ ਅਪਣੇ ਅੰਦਰ ਹੀ ਮਿਲਦੀ ਹੈ।

ਉੱਪਰ ਤੋਂ ਵੇਖਣ ਨੂੰ ਤਾਂ ਸਾਰੇ ਲੋਕ ਚੰਗੇ ਲਗਦੇ ਹਨ ਪਰ ਉਨ੍ਹਾਂ ਦੇ ਅੰਦਰ ਦਾ ਅਸਲੀ ਪਤਾ ਤਾਂ ਨਾਲ ਰਹਿਣ ਤੇ ਹੀ ਚਲਦਾ ਹੈ। 

ਜ਼ਿੰਦਗੀ ਦੀ ਰਫ਼ਤਾਰ ਬਹੁਤ ਤੇਜ਼ ਹੈ, ਸਵੇਰ ਦਾ ਦੁੱਖ ਸ਼ਾਮ ਨੂੰ ਪੁਰਾਣਾ ਹੋ ਜਾਂਦਾ ਹੈ।

ਸੱਚਾਈ ਦੇ ਰਾਹ ਤੇ ਚਲਣਾ ਫ਼ਾਇਦੇ ਦੀ ਗੱਲ ਹੁੰਦੀ ਹੈ ਕਿਉਂਕਿ ਇਸ ਰਾਹ ਤੇ ਭੀੜ ਘੱਟ ਹੁੰਦੀ ਹੈ।

-ਜਗਜੀਤ ਸਿੰਘ ਭਾਟੀਆ, ਸੰਪਰਕ : 80-5454-9898