ਬਾਰਸ਼ ਦੇ ਮੌਸਮ ਵਿਚ ਰੱਖੋ ਵਾਲਾਂ ਦਾ ਖ਼ਾਸ ਧਿਆਨ, ਦੂਰ ਹੋਵੇਗੀ ਝੜਨ ਦੀ ਸਮੱਸਿਆ

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਵਾਲਾਂ ਨੂੰ ਟੁਟਣ ਤੋਂ ਬਚਾਉਣ ਲਈ ਜ਼ਰੂਰੀ ਹੈ ਕਿ ਹਫ਼ਤੇ ’ਚ ਦੋ ਜਾਂ ਤਿੰਨ ਵਾਰ ਸ਼ੈਂਪੂ ਜ਼ਰੂਰ ਕਰੋ।

Hair Fall

ਬਾਰਸ਼ ਦੇ ਮੌਸਮ ’ਚ ਵਾਲ ਬਹੁਤ ਝੜਨ ਲੱਗ ਜਾਂਦੇ ਹਨ। ਅਜਿਹੇ ’ਚ ਵਾਲਾਂ ਵਲ ਖ਼ਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁੱਝ ਜ਼ਰੂਰੀ ਨੁਸਖ਼ੇ ਦਸਾਂਗੇ ਜਿਨ੍ਹਾਂ ਨੂੰ ਧਿਆਨ ’ਚ ਰੱਖ ਕੇ ਤੁਸੀਂ ਬਰਸਾਤ ਦੇ ਮੌਸਮ ਵਿਚ ਅਪਣੇ ਵਾਲਾਂ ਨੂੰ ਝੜਨ ਤੋਂ ਬਚਾ ਸਕਦੇ ਹੋ। 

- ਜੇਕਰ ਤੁਹਾਡੇ ਵਾਲ ਬਰਸਾਤ ’ਚ ਭਿੱਜ ਗਏ ਹਨ ਤਾਂ ਉਨ੍ਹਾਂ ਨੂੰ ਤੌਲੀਏ ਨਾਲ ਸਾਫ਼ ਕਰਨ ਦੀ ਬਜਾਏ ਤੁਰਤ ਸ਼ੈਂਪੂ ਨਾਲ ਧੋ ਲਉ ਅਤੇ ਚੰਗੀ ਤਰ੍ਹਾਂ ਨਾਲ ਸੁਕਾਉਣ ਤੋਂ ਬਾਅਦ ਹੀ ਰਬੜ ਲਗਾਉ। ਜੇਕਰ ਤੁਸੀਂ ਗਿੱਲੇ ਵਾਲਾਂ ਨੂੰ ਤੌਲੀਏ ਨਾਲ ਸੁਕਾਉਗੇ ਤਾਂ ਉਹ ਕਮਜ਼ੋਰ ਹੋ ਕੇ ਟੁਟਣ ਲੱਗਣਗੇ।

- ਵਾਲਾਂ ਨੂੰ ਟੁਟਣ ਤੋਂ ਬਚਾਉਣ ਲਈ ਜ਼ਰੂਰੀ ਹੈ ਕਿ ਹਫ਼ਤੇ ’ਚ ਦੋ ਜਾਂ ਤਿੰਨ ਵਾਰ ਸ਼ੈਂਪੂ ਜ਼ਰੂਰ ਕਰੋ। ਅਜਿਹਾ ਕਰਨ ਨਾਲ ਵਾਲ ਉਲਝਣਗੇ ਨਹੀਂ। ਨਾਲ ਹੀ ਉਨ੍ਹਾਂ ਦੀ ਚਮਕ ਵੀ ਬਰਕਰਾਰ ਰਹੇਗੀ। 

- ਬਰਸਾਤ ਦੇ ਮੌਸਮ ’ਚ ਵਾਲਾਂ ਨੂੰ ਖ਼ਾਸ ਧਿਆਨ ਦੀ ਲੋੜ ਹੁੰਦੀ ਹੈ। ਅਜਿਹੇ ਮੌਸਮ ’ਚ ਵਾਲਾਂ ਨੂੰ ਧੋਣ ਤੋਂ ਇਕ ਘੰਟਾ ਪਹਿਲਾਂ ਚੰਗੀ ਤਰ੍ਹਾਂ ਨਾਲ ਤੇਲ ਜ਼ਰੂਰ ਲਗਾਉ। ਇਸ ਨਾਲ ਤੁਹਾਡੇ ਵਾਲਾਂ ’ਚ ਚਮਕ ਆਵੇਗੀ ਅਤੇ ਤੁਹਾਡੇ ਵਾਲ ਟੁਟਣਗੇ ਵੀ ਨਹੀਂ। 

- ਬਰਸਾਤੀ ਮੌਸਮ ’ਚ ਵਾਲਾਂ ਨੂੰ ਸ਼ਾਲ ਜਾਂ ਦੁਪੱਟੇ ਨਾਲ ਚੰਗੀ ਤਰ੍ਹਾਂ ਕਵਰ ਕਰ ਕੇ ਰੱਖੋ। ਭਾਵੇਂ ਮੀਂਹ ਹੋਵੇ ਚਾਹੇ ਨਾ ਪਰ ਤਾਂ ਵੀ ਵਾਲਾਂ ਨੂੰ ਕਵਰ ਕਰੋ ਕਿਉਂਕਿ ਅਜਿਹੇ ਮੌਸਮ ’ਚ ਨਮੀ ਕਾਰਨ ਵਾਲ ਟੁਟਣ ਲਗਦੇ ਹਨ।