Beauty Tips: ਵਾਲਾਂ ਦੀ ਹਰ ਤਰ੍ਹਾਂ ਦੀ ਸਮੱਸਿਆ ਤੋਂ ਮੁਕਤੀ ਪਾਉਣ ਲਈ ਅਪਣਾਉ ਇਹ ਘਰੇਲੂ ਨੁਸਖ਼ੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

Beauty Tips:  ਵਾਲਾਂ ਨੂੰ ਝੜਨ ਜਾਂ ਟੁਟਣ ਤੋਂ ਬਚਾਉਣ ਲਈ ਨਿੰਬੂ ਦੇ ਰਸ ਵਿਚ ਦੋ ਗੁਣਾਂ ਨਾਰੀਅਲ ਦਾ ਤੇਲ ਰਲਾ ਕੇ ਉਂਗਲੀਆਂ ਨਾਲ ਸਿਰ ਵਿਚ ਮਾਲਿਸ਼ ਕਰੋ।

Follow these home remedies to get rid of all kinds of hair problems Beauty Tips

Follow these home remedies to get rid of all kinds of hair problems Beauty Tips: ਹਰ ਇਕ ਕੁੜੀ ਦੀ ਪਸੰਦ ਉਸ ਦੇ ਵਾਲ ਹੁੰਦੇ ਹਨ। ਉਹ ਅਪਣੇ ਵਾਲਾਂ ਨੂੰ ਖ਼ੂਬਸੂਰਤ ਬਣਾਉਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦੀਆਂ ਹਨ। ਮਹਿੰਗੇ-ਮਹਿੰਗੇ ਸ਼ੈਂਪੂ ਦੀ ਵਰਤੋਂ ਕਰਦੀਆਂ ਹਨ ਪਰ ਫਿਰ ਵੀ ਉਨ੍ਹਾਂ ਦੇ ਵਾਲਾਂ ਦੀਆਂ ਸਮੱਸਿਆਵਾਂ ਖ਼ਤਮ ਨਹੀਂ ਹੁੰਦੀਆਂ। ਅੱਜ ਅਸੀਂ ਤੁਹਾਨੂੰ ਵਾਲਾਂ ਦੀਆਂ ਸਮੱਸਿਆਵਾਂ ਨੂੰ ਖ਼ਤਮ ਕਰਨ ਲਈ ਕੁੱਝ ਘਰੇਲੂ ਨੁਸਖ਼ਿਆਂ ਬਾਰੇ ਦਸਾਂਗੇ:

 ਵਾਲਾਂ ਨੂੰ ਝੜਨ ਜਾਂ ਟੁਟਣ ਤੋਂ ਬਚਾਉਣ ਲਈ ਨਿੰਬੂ ਦੇ ਰਸ ਵਿਚ ਦੋ ਗੁਣਾਂ ਨਾਰੀਅਲ ਦਾ ਤੇਲ ਰਲਾ ਕੇ ਉਂਗਲੀਆਂ ਨਾਲ ਸਿਰ ਵਿਚ ਮਾਲਿਸ਼ ਕਰੋ। ਰੀਠੇ ਦਾ ਸ਼ੈਂਪੂ ਸਿੱਕਰੀ ਦੂਰ ਕਰਨ ਲਈ ਫ਼ਾਇਦੇਮੰਦ ਹੈ, ਵਾਲ ਟੁਟਦੇ ਹੋਣ ਤਾਂ ਸਾਬਣ ਨਾ ਵਰਤੋਂ, ਰੀਠਿਆਂ ਨਾਲ ਧੋਵੋ, ਜੇ ਵਾਲ ਫਿਰ ਵੀ ਟੁਟਣ ਤਾਂ ਹਰ ਚੌਥੇ ਦਿਨ ਵਾਲ ਧੋਵੋ।

ਨਾਰੀਅਲ ਦਾ ਤੇਲ ਅਤੇ ਕਪੂਰ ਦੋਵੇਂ ਰਲਾ ਕੇ ਸ਼ੀਸ਼ੀ ਵਿਚ ਰੱਖ ਲਉ, ਸਿਰ ਧੋਣ ਪਿੱਛੋਂ ਜਦ ਵਾਲ ਸੁਕ ਜਾਣ ਅਤੇ ਰਾਤੀਂ ਸੌਣ ਤੋਂ ਪਹਿਲਾਂ ਸਿਰ ’ਤੇ ਖ਼ੂਬ ਮਾਲਿਸ਼ ਕਰੋ। ਸੁੱਕੇ ਔਲਿਆਂ ਦੇ ਚੂਰਨ ਦਾ ਪਾਣੀ ਨਾਲ ਪੇਸਟ ਬਣਾ ਲਉ ਅਤੇ ਸਿਰ ’ਤੇ ਲੇਪ ਕਰੋ, 15 ਮਿੰਟਾਂ ਪਿੱਛੋਂ ਵਾਲ ਸਾਫ਼ ਪਾਣੀ ਨਾਲ ਧੋ ਲਵੋ। ਵਾਲ ਝੜਨੇ ਅਤੇ ਚਿੱਟੇ ਹੋਣੇ ਬੰਦ ਹੋ ਜਾਣਗੇ।

ਇਕ ਚਮਚ ਔਲੇ ਦਾ ਚੂਰਨ ਕੋਸੇ ਪਾਣੀ ਨਾਲ ਸੌਣ ਸਮੇਂ ਲਵੋ, ਵਾਲ ਚਿੱਟੇ ਹੋਣੋਂ ਬੰਦ ਹੋ ਜਾਣਗੇ, ਚਿਹਰੇ ਦੀ ਚਮਕ ਲਈ ਵੀ ਇਹ ਲਾਭਦਾਇਕ ਹੈ। ਕਾਲੀ ਮਹਿੰਦੀ ਪਾਣੀ ਵਿਚ ਘੋਲ ਕੇ ਰਾਤ ਦੇ ਸਮੇਂ ਲਗਾਉ, ਸਵੇਰੇ ਸਿਰ ਧੋ ਲਉ, ਇਸ ਨਾਲ ਸਾਰੇ ਵਾਲ ਜੜ੍ਹ ਤਕ ਕਾਲੇ ਹੋ ਜਾਣਗੇ। ਵਾਲ ਧੋਣ ਤੋਂ ਪਹਿਲਾਂ ਇਕ ਨਿੰਬੂ ਕੱਟ ਕੇ ਲਗਾਉਣ ਨਾਲ ਸਿਰ ਹਲਕੇ ਗਰਮ ਪਾਣੀ ਨਾਲ ਧੋਣ ਨਾਲ ਸਿਕਰੀ ਖ਼ਤਮ ਹੋ ਜਾਂਦੀ ਹੈ।

ਜੂੰਆਂ ਮਾਰਨ ਲਈ ਪਿਆਜ਼ ਦਾ ਰਸ ਵਾਲਾਂ ’ਤੇ ਤਿੰਨ-ਚਾਰ ਘੰਟੇ ਲੱਗਿਆ ਰਹਿਣ ਦਿਉ। ਫਿਰ ਸਾਬਣ ਨਾਲ ਧੋਵੋ। ਤਿੰਨ ਦਿਨ ਲਗਾਤਾਰ ਇਸ ਤਰ੍ਹਾਂ ਕਰਨ ਨਾਲ ਨਾਲ ਜੂੰਆਂ ਮਰ ਜਾਂਦੀਆਂ ਹਨ। ਜੂੰਆਂ ਅਤੇ ਲੀਖਾਂ ਮਾਰਨ ਲਈ ਲੱਸਣ ਦੇ ਰਸ ਵਿਚ ਨਿੰਬੂ ਦਾ ਰਸ ਮਿਲਾ ਕੇ ਇਸ ਨਾਲ ਸਿਰ ਅਤੇ ਵਾਲਾਂ ਦੀ ਮਸਾਜ਼ ਕਰੋ ਅਤੇ ਕਪੜਾ ਬੰਨ੍ਹ ਦਿਉ। ਜੂੰਆਂ, ਲੀਖਾਂ ਨਹੀਂ ਲੱਭਣਗੀਆ। ਫਿਰ ਬਾਅਦ ਵਿਚ ਵੇਸਣ, ਦਹੀਂ, ਸਾਬਣ ਨਾਲ ਵਾਲ ਧੋ ਲਵੋ।

ਬਾਥੂ ਦਾ ਰਸ ਵਾਲਾਂ ਵਿਚ ਲਗਾਉਣ ਨਾਲ ਵੀ ਜੂੰਆਂ ਅਤੇ ਲੀਖਾਂ ਖ਼ਤਮ ਹੋ ਜਾਂਦੀਆਂ ਹਨ।J ਵਾਲਾਂ ਦੀ ਟੁੱਟ ਭੱਜ ਅਤੇ ਗੰਜਾਪਨ ਦੂਰ ਕਰਨ ਲਈ ਕੌੜੇ ਪਰਮਲ ਦੇ ਪੱਤੇ ਪੀਸ ਕੇ ਲੇਪ ਬਣਾਉ ਅਤੇ ਵਾਲਾਂ ਦੀਆਂ ਜੜ੍ਹਾਂ ਵਿਚ ਮਾਲਿਸ਼ ਕਰੋ। ਵਾਲਾਂ ਦੀ ਟੁੱਟ ਭੱਜ ਅਤੇ ਗੰਜਾਪਨ ਦੂਰ ਹੋ ਜਾਵੇਗਾ।