ਹਰੇ ਘਾਹ ’ਤੇ ਨੰਗੇ ਪੈਰ ਚੱਲਣ ਨਾਲ ਹੁੰਦੀਆਂ ਹਨ ਕਈ ਸਮੱਸਿਆਵਾਂ ਦੂਰ
ਨੰਗੇ ਪੈਰ ਚਲਣ ਨਾਲ ਅੱਡੀਆਂ ਦਾ ਦਰਦ ਵੀ ਘੱਟ ਹੋ ਜਾਂਦਾ ਹੈ।
ਨੰਗੇ ਪੈਰ ਚਲਣਾ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ। ਨੰਗੇ ਪੈਰ ਚਲਣ ਨਾਲ ਪੈਰਾਂ ’ਤੇ ਘੱਟ ਜ਼ੋਰ ਪੈਂਦਾ ਹੈ ਅਤੇ ਨਾਲ ਹੀ ਜੋੜ ਵੀ ਮਜ਼ਬੂਤ ਰਹਿੰਦੇ ਹਨ। ਜੁੱਤੇ ਪਾ ਕੇ ਚਲਣ ਨਾਲ ਪੈਰਾਂ ਵਿਚ ਦਰਦ ਤਾਂ ਹੁੰਦਾ ਹੀ ਹੈ। ਨਾਲ- ਨਾਲ ਕਈ ਸਾਰੀ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਹਨ ਪਰ ਜੇਕਰ ਤੁਸੀਂ ਨੰਗੇ ਪੈਰ ਚਲਦੇ ਹੋ ਤਾਂ ਇਸ ਨਾਲ ਤੁਸੀਂ ਅਪਣੇ ਆਪ ਵਿਚ ਤਰੋਤਾਜ਼ਾ ਮਹਿਸੂਸ ਕਰੋਗੇ।
ਨੰਗੇ ਪੈਰ ਚਲਣ ਨਾਲ ਅੱਡੀਆਂ ਦਾ ਦਰਦ ਵੀ ਘੱਟ ਹੋ ਜਾਂਦਾ ਹੈ। ਰੇਤੇ ਜਾਂ ਘਾਹ ’ਤੇ ਨੰਗੇ ਪੈਰ ਚਲਣਾ ਜ਼ਿਆਦਾ ਪ੍ਰਭਾਵੀ ਹੁੰਦਾ ਹੈ ਅਤੇ ਸਰੀਰ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਨੰਗੇ ਪੈਰ ਚੱਲਣ ਨਾਲ ਜਿਥੇ ਪੈਰਾਂ ਦੇ ਮੁਸਾਮ ਖੁਲ੍ਹ ਜਾਂਦੇ ਹਨ ਉਥੇ ਹੀ ਇਹ ਐਕਿਊਪ੍ਰੈਸ਼ਰ ਦੀ ਤਰ੍ਹਾਂ ਵੀ ਕੰਮ ਕਰਦਾ ਹੈ। ਆਉ ਜੀ ਨੰਗੇ ਪੈਰ ਚਲਣ ਦੇ ਹੋਰ ਸਿਹਤ ਲਾਭਾਂ ਬਾਰੇ ਜਾਣਦੇ ਹਾਂ।
ਨੰਗੇ ਪੈਰ ਚਲਣ ਨਾਲ ਸਲਿਪ ਡਿਸਫ਼ੰਕਸ਼ਨ ਅਤੇ ਦਰਦ ਦੀ ਸਮੱਸਿਆ ਘੱਟ ਹੋ ਜਾਂਦੀ ਹੈ। ਸੌਂਦੇ ਸਮੇਂ ਇਹ ਸਰੀਰ ਦੇ ਕੈਲੇਸਟਰੋਲ ਦੇ ਪੱਧਰ ਨੂੰ ਘੱਟ ਕਰਦਾ ਹੈ ਜਿਸ ਨਾਲ ਚੰਗੀ ਨੀਂਦ ਆਉਂਦੀ ਹੈ। ਨੰਗੇ ਪੈਰ ਚਲਣ ਨਾਲ ਧਰਤੀ ਤੋਂ ਪਾਜ਼ੇਟਿਵ ਊਰਜਾ ਮਿਲਦੀ ਹੈ ਜਿਸ ਨਾਲ ਤਣਾਅ ਘੱਟ ਹੁੰਦਾ ਹੈ ਅਤੇ ਚੰਗੀ ਨੀਂਦ ਆਉਂਦੀ ਹੈ। ਨੰਗੇ ਪੈਰ ਚਲਣ ਨਾਲ ਵਾਈਟ ਸੈਲਜ਼ ਕਾਊਂਟ ਵਧਦਾ ਹੈ ਜੋ ਇਮਿਊਨਿਟੀ ਨੂੰ ਵਧਾਉਂਦੇ ਹਨ ਅਤੇ ਦਰਦ ਅਤੇ ਸੋਜ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਨੰਗੇ ਪੈਰ ਚਲਣਾ ਸਰੀਰ ਨੂੰ ਹੋਰ ਵੀ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ।
ਇਸ ਲਈ ਰੋਜ਼ਾਨਾ ਕੁੱਝ ਸਮਾਂ ਨੰਗੇ ਪੈਰ ਚਲਣ ਦੀ ਕੋਸ਼ਿਸ਼ ਕਰੋ ਅਤੇ ਅਪਣੇ ਆਪ ਨੂੰ ਤੰਦਰੁਸਤ ਰੱਖੋ। ਬਜ਼ੁਰਗਾਂ ਨੂੰ ਅਕਸਰ ਪੈਰਾਂ ਦੀ ਸਮੱਸਿਆ ਹੁੰਦੀ ਹੈ। ਇਸ ਲਈ ਖ਼ਾਲੀ ਪੈਰ ਚਲਣਾ ਉਨ੍ਹਾਂ ਲਈ ਪ੍ਰਭਾਵੀ ਹੁੰਦਾ ਹੈ। ਨੰਗੇ ਪੈਰ ਚਲਣਾ ਐਕਿਊਪੈ੍ਰਸ਼ਰ ਦੀ ਤਰ੍ਹਾਂ ਕੰਮ ਕਰਦਾ ਹੈ ਜਿਸ ਨਾਲ ਪੈਰਾਂ ਦਾ ਦਰਦ ਅਤੇ ਸੋਜ ਘੱਟ ਹੁੰਦੇ ਹਨ। ਇਸ ਤੋਂ ਇਲਾਵਾ ਜੋੜਾਂ ਅਤੇ ਮਾਸਪੇਸ਼ੀਆਂ ਦੇ ਦਰਦ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਉਂਜ ਤਾਂ ਚਲਣਾ ਹੀ ਫ਼ਾਇਦੇਮੰਦ ਹੁੰਦਾ ਹੈ ਪਰ ਨੰਗੇ ਪੈਰ ਚਲਣ ਨਾਲ ਸਰੀਰ ਵਿਚ ਖ਼ੂਨ ਦਾ ਵਹਾਅ ਵਧੀਆ ਰਹਿੰਦਾ ਹੈ। ਸਰੀਰ ਵਿਚ ਜਿੰਨਾ ਵਧੀਆ ਖ਼ੂਨ ਦਾ ਵਹਾਅ ਰਹੇਗਾ ਸਰੀਰ ਉਨਾ ਜ਼ਿਆਦਾ ਬੀਮਾਰੀਆਂ ਤੋਂ ਦੂਰ ਰਹੇਗਾ।