Youngest Billionaire : 19 ਸਾਲਾ ਕੁੜੀ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਅਰਬਪਤੀ, ਦੌਲਤ ਜਾਣ ਕੇ ਉੱਡ ਜਾਣਗੇ ਹੋਸ਼ !

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

Youngest Billionaire : ਵਿਦਿਆਰਥਣ ਕੋਲ ਅਰਬਾਂ ਦੀ ਦੌਲਤ, ਜਾਣੋ ਕਿੰਨੀ ਹੈ ਜਾਇਦਾਦ

Youngest Billionaire

Youngest Billionaire : ਜਿਸ ਉਮਰ ਵਿੱਚ ਅਕਸਰ ਬੱਚੇ ਖੇਡਣ -ਕੁੱਦਣ ਅਤੇ ਮੌਜ਼ -ਮਸਤੀ ਵਿੱਚ ਲੱਗੇ ਰਹਿੰਦੇ ਹਨ। ਉਸ ਉਮਰ ਵਿੱਚ ਇੱਕ ਵਿਦਿਆਰਥਣ ਕੋਲ ਅਰਬਾਂ ਦੀ ਦੌਲਤ ਹੈ ਅਤੇ ਉਹ ਹੁਣ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਅਰਬਪਤੀ (World Young Billionaire) ਹੈ। ਹਾਲ ਹੀ ਵਿੱਚ ਜਾਰੀ ਫੋਰਬਸ ਅਰਬਪਤੀਆਂ ਦੀ ਸੂਚੀ 2024 (Forbes Billionaire List) ਦੇ ਅਨੁਸਾਰ ਬ੍ਰਾਜ਼ੀਲ ਦੀ ਇੱਕ 19 ਸਾਲਾ  ਵਿਦਿਆਰਥਣ ਨੇ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਅਰਬਪਤੀ ਦਾ ਤਾਜ ਹਾਸਿਲ ਕੀਤਾ ਹੈ। ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਅਰਬਪਤੀ ਲੀਵੀਆ ਵੋਇਗਟ ਨੇ ਕਲੇਮੇਂਟ ਡੇਲ ਵੇਚਿਓ ਨੂੰ ਪਿੱਛੇ ਛੱਡ ਦਿੱਤਾ ਹੈ, ਜੋ ਕਿ ਏਸਿਲੋਰਲਕਸੋਟਿਕਾ ਦੀ ਵਾਰਸ ਹੈ, ਜੋ ਉਸ ਤੋਂ ਸਿਰਫ ਦੋ ਮਹੀਨੇ ਵੱਡੀ ਹੈ।

 

ਸਭ ਤੋਂ ਛੋਟੀ ਉਮਰ ਦੀ ਅਰਬਪਤੀ ਬਣਨ ਵਾਲੀ ਬ੍ਰਾਜ਼ੀਲ ਦੀ 19 ਸਾਲਾ ਵਿਦਿਆਰਥ  ਹੈ। ਲੀਵੀਆ ਵੋਇਗਟ ਲਾਤੀਨੀ ਅਮਰੀਕਾ ਦੇ ਸਭ ਤੋਂ ਵੱਡੇ ਇਲੈਕਟ੍ਰਿਕ ਮੋਟਰ ਨਿਰਮਾਤਾਵਾਂ ਵਿੱਚੋਂ ਇੱਕ ਦੀ ਵਾਰਸ ਹੈ। ਉਹ ਇਸ ਕੰਪਨੀ ਦੇ ਸਭ ਤੋਂ ਵੱਡੇ ਸ਼ੇਅਰ ਧਾਰਕ ਹਨ। ਉਸਦੀ ਕੰਪਨੀ ਦੀ ਸਥਾਪਨਾ ਉਸਦੇ ਦਾਦਾ ਵਰਨਰ ਰਿਕਾਰਡੋ ਵੋਇਗਟ ਦੁਆਰਾ ਕੀਤੀ ਗਈ ਸੀ। ਫੋਰਬਸ ਦੀ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵਰਤਮਾਨ ਵਿੱਚ ਯੂਨੀਵਰਸਿਟੀ ਦੀ ਵਿਦਿਆਰਥੀ ਲਿਵੀਆ ਵੋਇਗਟ ਅਜੇ ਤੱਕ ਕੰਪਨੀ ਦੇ ਬੋਰਡ ਵਿੱਚ ਸ਼ਾਮਿਲ ਨਹੀਂ ਹੈ।

 

ਕਿੰਨੀ ਜਾਇਦਾਦ ਦੀ ਮਲਿਕ ਹੈ ?


ਦੁਨੀਆ ਦੇ ਸਭ ਤੋਂ ਨੌਜਵਾਨ ਅਰਬਪਤੀਆਂ  (World Young Billionaire Net Worth) ਦੀ ਕੁੱਲ ਸੰਪਤੀ 1.1 ਬਿਲੀਅਨ ਡਾਲਰ ਹੈ। ਉਸਦੀ ਵੱਡੀ ਭੈਣ ਡੋਰਾ ਵੋਇਗਟ ਡੀ ਐਸਿਸ ਇਸ ਸਾਲ ਫੋਰਬਸ ਅਰਬਪਤੀਆਂ ਦੀ ਸੂਚੀ ਵਿੱਚ ਸ਼ਾਮਲ 25 ਸਭ ਤੋਂ ਘੱਟ ਉਮਰ ਦੇ ਅਰਬਪਤੀਆਂ ਵਿੱਚੋਂ ਸੱਤ ਨਵੇਂ ਨਾਮਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ 2020 ਵਿੱਚ ਆਪਣੀ ਆਰਕੀਟੈਕਚਰ ਦੀ ਡਿਗਰੀ ਪ੍ਰਾਪਤ ਕੀਤੀ। ਹੁਣ ਉਸ ਕੋਲ 1.1 ਬਿਲੀਅਨ ਡਾਲਰ ਦੀ ਜਾਇਦਾਦ ਵੀ ਹੈ।

 

ਵਿਸ਼ਵ ਦਾ ਦੂਜਾ ਅਰਬਪਤੀ


ਦੁਨੀਆ ਦੇ ਦੂਸਰੇ ਸਭ ਤੋਂ ਅਮੀਰ ਅਰਬਪਤੀ ਕਲੇਮੇਂਟ ਡੇਲ ਵੇਚਿਓ ਹੈ, ਜਿਸਦੀ ਕੁੱਲ ਜਾਇਦਾਦ $4.8 ਬਿਲੀਅਨ ਹੈ। ਵਰਤਮਾਨ ਵਿੱਚ, ਉਹ ਦੁਨੀਆ ਦੀ ਸਭ ਤੋਂ ਵੱਡੀ ਐਨਕਾਂ ਵਾਲੀ ਕੰਪਨੀ,  Essilor Luxottica ਦੇ ਮਾਲਕ ਹਨ। ਪਿਛਲੇ ਸਾਲ ਹੀ ਉਨ੍ਹਾਂ ਦੇ ਪਿਤਾ ਦੀ 82 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ।

 

ਭਾਰਤ ਦੇ ਸਭ ਤੋਂ ਉਮਰ ਦੇ ਅਰਬਪਤੀ

 

ਭਾਰਤ ਦੇ ਸਭ ਤੋਂ ਘੱਟ ਉਮਰ ਦੇ ਅਰਬਪਤੀਆਂ ਦੀ ਸੂਚੀ ਵਿੱਚ ਸਿਖਰ 'ਤੇ ਜ਼ੀਰੋਧਾ ਦੇ ਸੰਸਥਾਪਕ ਨਿਤਿਨ ਅਤੇ ਨਿਖਿਲ ਕਾਮਥ ਹਨ। ਇਸ ਤੋਂ ਬਾਅਦ ਫਲਿੱਪਕਾਰਟ ਦੇ ਸੰਸਥਾਪਕ ਸਚਿਨ ਅਤੇ ਬਿੰਨੀ ਬਾਂਸਲ ਹਨ। ਫੋਰਬਸ ਯੰਗ ਅਰਬਪਤੀਆਂ ਦੀ ਸੂਚੀ ਵਿੱਚ ਇਹ ਖੁਲਾਸਾ ਹੋਇਆ ਹੈ।