ਅੰਗੂਠਾ ਚੂਸਣ ਅਤੇ ਮੁੰਹ ਤੋਂ ਸਾਹ ਲੈਣ ਨਾਲ ਬੱਚਿਆਂ ਦੇ ਦੰਦ ਹੁੰਦੇ ਜਨ ਖ਼ਰਾਬ : ਅਧਿਐਨ
ਜੇਕਰ ਤੁਹਾਡਾ ਬੱਚਾ ਨੱਕ ਦੀ ਬਜਾਏ ਮੁੰਹ ਤੋਂ ਸਾਹ ਲੈਂਦਾ ਹੈ ਜਾਂ ਅੰਗੂਠਾ ਚੂਸਦਾ ਹੈ ਤਾਂ ਉਸ ਦੇ ਮਸੂੜੇ ਖ਼ਰਾਬ ਹੋ ਸਕਦੇ ਹਨ। ਇਕ ਅਧਿਐਨ ਮੁਤਾਬਕ, ਰਾਜਧਾਨੀ ਦਿੱਲੀ...
ਨਵੀਂ ਦਿੱਲੀ : ਜੇਕਰ ਤੁਹਾਡਾ ਬੱਚਾ ਨੱਕ ਦੀ ਬਜਾਏ ਮੁੰਹ ਤੋਂ ਸਾਹ ਲੈਂਦਾ ਹੈ ਜਾਂ ਅੰਗੂਠਾ ਚੂਸਦਾ ਹੈ ਤਾਂ ਉਸ ਦੇ ਮਸੂੜੇ ਖ਼ਰਾਬ ਹੋ ਸਕਦੇ ਹਨ। ਇਕ ਅਧਿਐਨ ਮੁਤਾਬਕ, ਰਾਜਧਾਨੀ ਦਿੱਲੀ ਦੇ 40 ਫ਼ੀ ਸਦੀ ਬੱਚੇ ਅੰਗੂਠਾ ਚੂਸਦੇ ਹੋਣ ਅਤੇ 38 ਫ਼ੀ ਸਦੀ ਬੱਚੇ ਨੱਕ ਦੀ ਬਜਾਏ ਮੁੰਹ ਤੋਂ ਸਾਹ ਲੈਂਦੇ ਹਨ ਜਿਸ ਕਾਰਨ ਉਨ੍ਹਾਂ 'ਚ ਮਸੂੜੇ ਦੀ ਬਿਮਾਰੀ ਅਤੇ ਦੰਦ ਦੇ ਮੈਲੋਕਲੁਜ਼ਨ ਹੋਣ ਦਾ ਖ਼ਤਰਾ ਰਹਿੰਦਾ ਹੈ।
ਚਿੰਤਾ ਦੀ ਗੱਲ ਇਹ ਹੈ ਕਿ ਜ਼ਿਆਦਾਤਰ ਮਾਂ - ਪਿਉ ਇਹਨਾਂ ਗੱਲਾਂ ਤੋਂ ਅਣਜਾਣ ਹਨ। ਮੌਲਾਨਾ ਆਜ਼ਾਦ ਇੰਸਟੀਟਿਊਟ ਆਫ਼ ਡੈਂਟਲ ਸਾਈਂਸ ਦੇ ਇਕ ਡਾਕਟਰ ਨੇ ਇਹ ਅਧਿਐਨ ਪੇਸ਼ ਕੀਤਾ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਦੇ ਦੰਦ ਦੀਆਂ ਸਮੱਸਿਆਵਾਂ 'ਤੇ ਪਹਿਲੀ ਵਾਰ ਅਜਿਹਾ ਵਿਆਪਕ ਅਧਿਐਨ ਕੀਤਾ ਗਿਆ ਹੈ। ਇਸ ਦੌਰਾਨ 2 ਮਹੀਨੇ 'ਚ 14 ਸਾਲ ਤੋਂ ਘੱਟ ਉਮਰ ਦੇ 1 ਹਜ਼ਾਰ ਬੱਚਿਆਂ ਦੇ ਮਾਂ - ਪਿਉ ਤੋਂ ਲਿਖਤੀ 'ਚ ਸਵਾਲ ਪੁੱਛੇ ਗਏ, ਜਿਨ੍ਹਾਂ ਦੇ ਜਵਾਬ 'ਚ ਇਹ ਖੁਲਾਸਾ ਹੋਇਆ।
82 ਫ਼ੀ ਸਦੀ ਮਾਂ - ਪਿਉ ਨੇ ਅਧਿਐਨ ਦੌਰਾਨ ਜਾਣਕਾਰੀ ਦਿਤੀ ਕਿ ਕਿ ਉਹ ਲੋਕ ਸਿਰਫ਼ ਪਰੇਸ਼ਾਨੀ ਹੋਣ 'ਤੇ ਹੀ ਅਪਣੇ ਬੱਚੇ ਨੂੰ ਡੈਂਟਿਸਟ ਦੇ ਕੋਲ ਲੈ ਕੇ ਜਾਂਦੇ ਹਨ, ਜਦਕਿ ਇਹ ਗ਼ਲਤ ਹੈ । 40 ਫ਼ੀ ਸਦੀ ਤੋਂ ਜ਼ਿਆਦਾ ਬੱਚੇ ਅੰਗੂਠਾ ਚੂਸਣ ਕਾਰਨ ਮੈਲੋਕਲੁਜ਼ਨ (ਦੋ ਦੰਦਾਂ 'ਚ ਗ਼ਲਤ ਅਲਾਇਨਮੈਂਟ ਜਾਂ ਜਬੜਾ ਬੰਦ ਹੋਣ 'ਤੇ ਦੰਦ ਆਪਸ 'ਚ ਰਗੜ ਖਾਂਦੇ ਹਨ) ਤੋਂ ਪੀਡ਼ਤ ਸਨ।