ਚਮੜੀ ਲਈ ਵਰਦਾਨ ਹੈ ਸੰਤਰੇ ਦਾ ਛਿਲਕਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਘਰ ਵਿਚ ਬਣੇ ਸੰਤਰੇ ਦੇ ਛਿਲਕੇ ਵਾਲਾ ਸਾਬਣ ਚਮੜੀ ਨੂੰ ਚਮਕਦਾਰ ਅਤੇ ਨਰਮ ਰੱਖਣ ਵਿਚ ਬਹੁਤ ਮਦਦਗਾਰ ਸਾਬਤ ਹੋ ਸਕਦਾ ਹੈ।

orange peel

 

 ਚੰਡੀਗੜ੍ਹ : ਗਰਮੀਆਂ ਵਿਚ ਸੰਤਰੇ ਦਾ ਸੇਵਨ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ। ਸੰਤਰੇ ਦੇ ਜੂਸ ਤੋਂ ਲੈ ਕੇ ਸੰਤਰੇ ਦੇ ਫਲ ਤਕ ਹਰ ਚੀਜ਼ ਨੂੰ ਲੋਕ ਬੜੇ ਚਾਅ ਨਾਲ ਖਾਂਦੇ-ਪੀਂਦੇ ਹਨ। ਅਜਿਹੇ ਵਿਚ ਬਹੁਤ ਸਾਰੇ ਲੋਕ ਅਪਣੀ ਚਮੜੀ ਦੀ ਦੇਖਭਾਲ ਲਈ ਰੁਟੀਨ ਵਿਚ ਸੰਤਰੇ ਦੀ ਵਰਤੋਂ ਕਰਨ ਤੋਂ ਪਿੱਛੇ ਨਹੀਂ ਹਟਦੇ। ਦਰਅਸਲ, ਸੰਤਰਾ ਗਰਮੀਆਂ ਵਿਚ ਚਮੜੀ ਨੂੰ ਬਚਾਉਣ ਲਈ ਬਹੁਤ ਪ੍ਰਭਾਵਸਾਲੀ ਨੁਸਖ਼ਾ ਹੈ। ਦੂਜੇ ਪਾਸੇ ਜੇਕਰ ਤੁਸੀਂ ਚਾਹੋ ਤਾਂ ਚਮੜੀ ਨੂੰ ਕੁਦਰਤੀ ਤੌਰ ’ਤੇ ਚਮਕਦਾਰ ਬਣਾਉਣ ਲਈ ਘਰ ਵਿਚ ਬਣੇ ਸੰਤਰੇ ਦੇ ਛਿਲਕਿਆਂ ਦੇ ਸਾਬਣ ਨੂੰ ਵੀ ਅਜ਼ਮਾ ਸਕਦੇ ਹੋ।

 

ਗਰਮੀਆਂ ਵਿਚ ਸਰੀਰ ਦੀ ਬਦਬੂ ਅਤੇ ਪਸੀਨੇ ਤੋਂ ਛੁਟਕਾਰਾ ਪਾਉਣ ਲਈ ਲਗਭਗ ਹਰ ਕੋਈ ਸਾਬਣ ਦੀ ਵਰਤੋਂ ਕਰਦਾ ਹੈ। ਹਾਲਾਂਕਿ ਬਾਜ਼ਾਰ ਵਿਚ ਉਪਲਬਧ ਸਾਬਣ ਕੈਮੀਕਲ ਆਧਾਰਤ ਹੁੰਦੇ ਹਨ ਜਿਨ੍ਹਾਂ ਨੂੰ ਲਗਾਉਣ ਨਾਲ ਚਮੜੀ ਖ਼ੁਸ਼ਕ ਅਤੇ ਬੇਜਾਨ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿਚ, ਘਰ ਵਿਚ ਬਣੇ ਸੰਤਰੇ ਦੇ ਛਿਲਕੇ ਵਾਲਾ ਸਾਬਣ ਚਮੜੀ ਨੂੰ ਚਮਕਦਾਰ ਅਤੇ ਨਰਮ ਰੱਖਣ ਵਿਚ ਬਹੁਤ ਮਦਦਗਾਰ ਸਾਬਤ ਹੋ ਸਕਦਾ ਹੈ।

 

ਸੰਤਰੇ ਦੇ ਛਿਲਕਿਆਂ ਦਾ ਸਾਬਣ ਬਣਾਉਣ ਲਈ ਸੰਤਰੇ ਦੇ ਛਿਲਕਿਆਂ ਨੂੰ ਸੁਕਾ ਕੇ ਪੀਸ ਕੇ ਪਾਊਡਰ ਬਣਾ ਲਉ। ਜੇਕਰ ਤੁਸੀਂ ਚਾਹੋ ਤਾਂ ਛਿਲਕਿਆਂ ਨੂੰ ਸਿੱਧਾ ਵੀ ਪੀਸ ਸਕਦੇ ਹੋ। ਇਸ ਤੋਂ ਬਾਅਦ ਇਕ ਫ਼ਰਾਈਪੈਨ ਵਿਚ ਕੈਮੀਕਲ ਮੁਕਤ ਸਾਬਣ ਦੇ ਕੁੱਝ ਟੁਕੜੇ ਪਾ ਕੇ ਗੈਸ ’ਤੇ ਪਿਘਲਾ ਲਉ। ਇਸ ਵਿਚ ਸੰਤਰੇ ਦੇ ਛਿਲਕੇ ਦਾ ਪਾਊਡਰ ਮਿਲਾਉ। ਸਾਬਣ ਦੇ ਪੂਰੀ ਤਰ੍ਹਾਂ ਪਿਘਲ ਜਾਣ ਤੋਂ ਬਾਅਦ, 1 ਚਮਚ ਐਲੋਵੇਰਾ ਜੈੱਲ, ਅਸੈਂਸ਼ੀਅਲ ਤੇਲ ਦੀਆਂ 5 ਬੂੰਦਾਂ ਅਤੇ ਵਿਟਾਮਿਨ ਈ ਦਾ ਇਕ ਕੈਪਸੂਲ ਪਾਉ। ਧਿਆਨ ਰਹੇ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਮਾਤਰਾ ਸਾਬਣ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ।

 

 

ਨਹੀਂ ਤਾਂ, ਤੁਹਾਡੇ ਸਾਬਣ ਵਿਚ ਝੱਗ ਨਹੀਂ ਬਣੇਗੀ। ਹੁਣ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾਉ ਅਤੇ ਇਸ ਨੂੰ ਮੋਲਡ ਵਿਚ ਰੱਖ ਲਉ। ਥੋੜ੍ਹੀ ਦੇਰ ਟਿਕਣ ਤੋਂ ਬਾਅਦ ਤੁਹਾਡਾ ਸੰਤਰੇ ਦੇ ਛਿਲਕੇ ਵਾਲਾ ਸਾਬਣ ਤਿਆਰ ਹੋ ਜਾਵੇਗਾ। ਸੰਤਰੇ ਦੇ ਛਿਲਕਿਆਂ ਵਿਚ ਵਿਟਾਮਿਨ ਸੀ ਭਰਪੂਰ ਮਾਤਰਾ ਵਿਚ ਮਿਲ ਜਾਂਦਾ ਹੈ ਜੋ ਚਮੜੀ ਦੇ ਮਰੇ ਸੈੱਲਜ਼ ਨੂੰ ਖ਼ਤਮ ਕਰ ਕੇ ਕੁਦਰਤੀ ਚਮਕ ਲਿਆਉਣ ਦਾ ਕੰਮ ਕਰਦਾ ਹੈ। ਅਜਿਹੀ ਸਥਿਤੀ ਵਿਚ, ਸੰਤਰੇ ਦੇ ਛਿਲਕੇ ਵਾਲੇ ਸਾਬਣ ਦੀ ਨਿਯਮਤ ਵਰਤੋਂ ਕਰਨ ਨਾਲ, ਚਮੜੀ ਚਮਕਦਾਰ ਅਤੇ ਸੁੰਦਰ ਦਿਖਣ ਲਗਦੀ ਹੈ। ਸੰਤਰੇ ਵਿਚ ਮੌਜੂਦ ਵਿਟਾਮਿਨ ਸੀ ਅਤੇ ਐਂਟੀ-ਬੈਕਟੀਰੀਅਲ ਤੱਤ ਚਮੜੀ ਦੇ ਦਾਗ਼-ਧੱਬਿਆਂ ਨੂੰ ਘੱਟ ਕਰਨ ਵਿਚ ਮਦਦਗਾਰ ਹੁੰਦੇ ਹਨ।