Friendship Tips : ਤੁਸੀਂ ਵੀ ਜਾਣਨਾ ਚਾਹੁੰਦੇ ਹੋ ਕਿ ਤੁਹਾਡੀ ਦੋਸਤੀ ਸੱਚੀ ਹੈ ਜਾਂ ਝੂਠੀ ? ਤਾਂ ਇੰਝ ਲਗਾਓ ਪਤਾ

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਕੁਝ ਲੋਕ ਖਾਸ ਦੋਸਤਾਂ 'ਤੇ ਲੋਕ ਅੱਖਾਂ ਬੰਦ ਕਰਕੇ ਭਰੋਸਾ ਕਰ ਲੈਂਦੇ ਹਨ ਪਰ ਕੀ ਤੁਹਾਡਾ ਦੋਸਤ ਸੱਚਮੁੱਚ ਭਰੋਸਾ ਕਰਨ ਯੋਗ ਹੈ?

Friendship Tips

Friendship Tips : ਪੂਰੀ ਜਿੰਦਗੀ ਵਿੱਚ ਦੋਸਤੀ ਦਾ ਰਿਸ਼ਤਾ ਬਹੁਤ ਹੀ ਖਾਸ ਹੁੰਦਾ ਹੈ। ਅਸਲ ਵਿੱਚ, ਇੱਕ ਵਿਅਕਤੀ ਦੇ ਬਹੁਤ ਸਾਰੇ ਦੋਸਤ ਹੁੰਦੇ ਹਨ ਪਰ ਕੁਝ ਦੋਸਤ ਬਹੁਤ ਖਾਸ ਹੁੰਦੇ ਹਨ। ਜਿਸ ਨਾਲ ਤੁਸੀਂ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਣਦੇ ਹੋ ਅਤੇ ਹਰ ਦੁੱਖ- ਸੁੱਖ ਅਤੇ ਸਮੱਸਿਆ ਸਾਂਝੀ ਕਰਦੇ ਹੋ।

ਦੋਸਤੀ ਸੱਚੀ ਜਾਂ ਝੂਠੀ

ਕੁਝ ਲੋਕ ਖਾਸ ਦੋਸਤਾਂ 'ਤੇ ਲੋਕ ਅੱਖਾਂ ਬੰਦ ਕਰਕੇ ਭਰੋਸਾ ਕਰ ਲੈਂਦੇ ਹਨ ਪਰ ਕੀ ਤੁਹਾਡਾ ਦੋਸਤ ਸੱਚਮੁੱਚ ਭਰੋਸਾ ਕਰਨ ਯੋਗ ਹੈ? ਜੇਕਰ ਤੁਸੀਂ ਹਮੇਸ਼ਾ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸਾਂਗੇ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਇਹ ਪਤਾ ਲਗਾ ਸਕਦੇ ਹੋ ਕਿ ਤੁਹਾਡੀ ਦੋਸਤੀ ਪੱਕੀ ਹੈ ਜਾਂ ਨਕਲੀ। ਆਓ ਜਾਣਦੇ ਹਾਂ ਉਨ੍ਹਾਂ ਟਿਪਸ ਬਾਰੇ।

ਸੱਚੀ ਦੋਸਤੀ ਦਾ ਪਤਾ ਲਗਾਓ 

ਵੈਸੇ ਤਾਂ ਹਰ ਦੋਸਤੀ ਵਿੱਚ ਮਜ਼ਾਕ ਮਸਤੀ ਚਲਦੀ ਰਹਿੰਦੀ ਹੈ ਪਰ ਜੇਕਰ ਤੁਹਾਡਾ ਦੋਸਤ ਤੁਹਾਡੀਆਂ ਨਿੱਜੀ ਗੱਲਾਂ ਕਰਕੇ ਤੁਹਾਡੇ ਸਾਰੇ ਦੋਸਤਾਂ ਵਿੱਚ ਤੁਹਾਡਾ ਮਜ਼ਾਕ ਉਡਾਵੇ ਤਾਂ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹ ਤੁਹਾਡਾ ਦੋਸਤ ਨਹੀਂ ਹੋ ਸਕਦਾ ਕਿਉਂਕਿ ਤੁਸੀਂ ਆਪਣੀਆਂ ਕੁਝ ਨਿੱਜੀ ਗੱਲਾਂ ਉਸ 'ਤੇ ਭਰੋਸਾ ਕਰਕੇ ਦੱਸਦੇ ਹੋ।

ਤੁਹਾਡੀ ਤਰੱਕੀ ਤੋਂ ਈਰਖਾ ਕਰਦਾ ਹੈ ਦੋਸਤ 


ਜੇਕਰ ਤੁਹਾਡਾ ਦੋਸਤ ਹਮੇਸ਼ਾ ਤੁਹਾਡੀ ਤਰੱਕੀ ਤੋਂ ਈਰਖਾ ਕਰਦਾ ਹੈ ਜਾਂ ਤੁਹਾਡੇ ਚਿਹਰੇ 'ਤੇ ਖੁਸ਼ ਹੈ ਪਰ ਤੁਹਾਡੀ ਪਿੱਠ ਪਿੱਛੇ ਤੁਹਾਡੇ ਬਾਰੇ ਬੁਰਾ ਬੋਲਦਾ ਹੈ ਅਤੇ ਤੁਹਾਡੇ ਸਾਰੇ ਚੰਗੇ ਕੰਮਾਂ 'ਤੇ ਰੋਕ ਟੋਕ ਕਰਦਾ ਹੈ ਤਾਂ ਇਸਦਾ ਮਤਲਬ ਹੈ ਕਿ ਉਹ ਤੁਹਾਡਾ ਚੰਗਾ ਦੋਸਤ ਨਹੀਂ ਹੋ ਸਕਦਾ। ਕਿਉਂਕਿ ਈਰਖਾ ਦੀ ਭਾਵਨਾ ਕਾਰਨ ਉਹ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ।

 

ਆਪਣੇ ਸੀਕ੍ਰੇਟ ਹੋਰ ਨੂੰ ਦੱਸਣਾ 

ਜੇਕਰ ਤੁਸੀਂ ਆਪਣੇ ਕੁੱਝ ਸੀਕ੍ਰੇਟ ਆਪਣੇ ਦੋਸਤ ਨਾਲ ਸਾਂਝੇ ਕਰਦੇ ਹੋ ਅਤੇ ਉਹ ਇਹ ਸਾਰੇ ਸੀਕ੍ਰੇਟ ਕਿਸੇ ਹੋਰ ਨੂੰ ਦੱਸਦਾ ਹੈ ਤਾਂ ਇਸਦਾ ਮਤਲਬ ਹੈ ਕਿ ਉਹ ਤੁਹਾਡਾ ਚੰਗਾ ਦੋਸਤ ਨਹੀਂ ਹੋ ਸਕਦਾ। ਕਿਉਂਕਿ ਤੁਸੀਂ ਉਸ 'ਤੇ ਭਰੋਸਾ ਕਰਕੇ ਸਭ ਕੁਝ ਦੱਸਿਆ ਸੀ ਪਰ ਉਸਨੇ ਤੁਹਾਡਾ ਭਰੋਸਾ ਤੋੜ ਦਿੱਤਾ।

ਬੁਰੇ ਵਕਤ 'ਚ ਸਾਥ ਨਾ ਦੇਣਾ 

ਜੇਕਰ ਤੁਹਾਡਾ ਦੋਸਤ ਤੁਹਾਡੇ ਨਾਲ ਮਤਲਬ ਲਈ ਦੋਸਤੀ ਰੱਖਦਾ ਹੈ ਜਾਂ ਉਸ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ ,ਤਦ ਉਹ ਤੁਹਾਡੇ ਨਾਲ ਰਹਿੰਦਾ ਹੈ ,ਪਰ ਜਦੋਂ ਤੁਹਾਨੂੰ ਆਪਣੇ ਦੋਸਤ ਦੀ ਜ਼ਰੂਰਤ ਹੁੰਦੀ ਹੈ ਅਤੇ ਉਹ ਤੁਹਾਡੀ ਮਦਦ ਕਰਨ ਤੋਂ ਪਹਿਲਾਂ ਕੋਈ ਬਹਾਨਾ ਬਣਾ ਕੇ ਤੁਹਾਡੇ ਤੋਂ ਦੂਰ ਹੋ ਜਾਂਦਾ ਹੈ, ਉਹ ਕਦੇ ਵੀ ਤੁਹਾਡਾ ਸੱਚਾ ਦੋਸਤ ਨਹੀਂ ਬਣ ਸਕਦਾ।

ਇੱਕ ਸੱਚੇ ਦੋਸਤ ਦੀ ਪ੍ਰਵਾਹ 

ਸੱਚੇ ਦੋਸਤ ਨੂੰ ਹਮੇਸ਼ਾ ਆਪਣੇ ਦੋਸਤ ਦੀ ਪਰਵਾਹ ਹੁੰਦੀ ਹੈ ,ਜੇਕਰ ਤੁਸੀਂ ਅਜਿਹੀ ਦੋਸਤੀ ਵਿੱਚ ਹੋ। ਉਨ੍ਹਾਂ ਦੋਸਤਾਂ ਤੋਂ ਦੂਰੀ ਬਣਾ ਕੇ ਰੱਖੋ, ਜਿਨ੍ਹਾਂ ਦਾ ਤੁਹਾਡੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਕਿਉਂਕਿ ਅਜਿਹੇ ਦੋਸਤ ਤੁਹਾਡੇ ਨਾਲ ਕਦੇ ਵੀ ਸੱਚੇ ਨਹੀਂ ਹੋ ਸਕਦੇ।