ਅਲਸੀ ਦੇ ਤੇਲ ਨਾਲ ਹੋਣਗੀਆਂ ਕਈ ਸਮੱਸਿਆਵਾਂ ਦੂਰ, ਵਜ਼ਨ ਘੱਟ ਕਰਨ ਤੇ ਸਕਿੱਨ ਲਈ ਜ਼ਰੂਰ ਵਰਤੋ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਵਾਲਾਂ ਦੇ ਝੜਨ, ਐਗਜ਼ੀਮਾ ਅਤੇ ਡੈਂਡਰਫ ਨੂੰ ਰੋਕਣ 'ਚ ਵੀ ਮਦਦਗਾਰ ਹੈ।

Many problems will be removed with Flaxseed Oil, you must use it for weight loss and skin

 

ਚੰਡੀਗੜ੍ਹ : ਤੁਹਾਡੇ ਬਦਲਦੇ ਰੋਜ਼ਾਨਾ ਦੇ  ਲਾਈਫ਼ਸਟਾਈਲ 'ਚ ਦਿਲ ਦੀਆਂ ਸਮੱਸਿਆਵਾਂ ਅਤੇ ਕੋਲੈਸਟ੍ਰੋਲ ਦਾ ਵਧਣਾ ਬਹੁਤ ਆਮ ਹੋ ਗਿਆ ਹੈ। ਜੇਕਰ ਤੁਹਾਨੂੰ ਵੀ ਇਹ ਸਾਰੀਆਂ ਸਮੱਸਿਆਵਾਂ ਹਨ ਤਾਂ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਤੁਸੀਂ ਸਿਰਫ਼ ਆਪਣੀ ਡਾਇਟ 'ਚ ਇੱਕ ਛੋਟੀ ਜਿਹੀ ਚੀਜ਼ ਨੂੰ ਸ਼ਾਮਲ ਕਰਨ ਦੀ ਲੋੜ ਹੈ। 

ਫਲੈਕਸਸੀਡ:  ਫਲੈਕਸਸੀਡ ਜੋ ਤਿਲ ਵਰਗੀ ਦਿਖਾਈ ਦਿੰਦੀ ਹੈ, ਇਹ ਤੁਹਾਡੇ ਲਈ ਕਾਫ਼ੀ ਕੰਮ ਦੀ ਹੈ। ਫਲੈਕਸਸੀਡ ਦੇ ਛੋਟੇ ਬੀਜਾਂ 'ਚ ਸਰੀਰ ਲਈ ਬਹੁਤ ਸਾਰੇ ਜ਼ਰੂਰੀ ਪੌਸ਼ਟਿਕ ਤੱਤਾਂ ਦਾ ਖ਼ਜਾਨਾ ਹੁੰਦਾ ਹੈ ਜੋ ਕਈ ਗੰਭੀਰ ਬਿਮਾਰੀਆਂ ਤੋਂ ਛੁਟਕਾਰਾ ਪਾਉਣ 'ਚ ਮਦਦ ਕਰਦਾ ਹੈ। ਫਲੈਕਸਸੀਡ ਲਿਗਨਾਨ ਨਾਲ ਭਰਪੂਰ ਹੁੰਦਾ ਹੈ ਅਤੇ ਇਸ 'ਚ ਐਸਟ੍ਰੋਜਨ ਅਤੇ ਐਂਟੀਆਕਸੀਡੈਂਟ ਦੋਵੇਂ ਗੁਣ ਹੁੰਦੇ ਹਨ। ਤੁਸੀਂ ਫਲੈਕਸਸੀਡ ਨੂੰ ਆਪਣੇ ਭੋਜਨ 'ਚ ਮਿਲਾ ਕੇ ਜਾਂ ਗਰਮ ਪਾਣੀ 'ਚ ਉਬਾਲ ਕੇ ਇਸ ਦਾ ਸੇਵਨ ਕਰ ਸਕਦੇ ਹੋ। 

ਪਾਚਨ ਤੰਤਰ ਸੁਧਰੇਗਾ - ਜ਼ਿਆਦਾਤਰ ਲੋਕ ਮਸਾਲੇਦਾਰ ਜੰਕ ਫੂਡ ਚਾਅ ਨਾਲ ਖਾਂਦੇ ਹਨ ਪਰ ਇਹ ਸਿਹਤ ਲਈ ਬਹੁਤ ਹਾਨੀਕਾਰਕ ਹੁੰਦਾ ਹੈ ਅਤੇ ਪਾਚਨ ਤੰਤਰ ਨੂੰ ਕਮਜ਼ੋਰ ਕਰਦਾ ਹੈ। ਪਾਚਨ ਤੰਤਰ ਨੂੰ ਮਜ਼ਬੂਤ ਰੱਖਣ ਲਈ ਫਲੈਕਸਸੀਡ ਨੂੰ ਉਬਾਲ ਕੇ ਖਾਣਾ ਜ਼ਰੂਰੀ ਹੈ। ਰੋਜ਼ਾਨਾ ਦੋ ਚੱਮਚ ਫਲੈਕਸਸੀਡ ਨੂੰ ਪਾਣੀ 'ਚ ਉਬਾਲੋ ਅਤੇ ਨਮਕ ਮਿਲਾ ਕੇ ਇਸ ਨੂੰ ਖਾਓ। ਤੁਹਾਨੂੰ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ।

ਕੈਂਸਰ ਤੋਂ ਬਚਾਅ: ਫਲੈਕਸਸੀਡ 'ਚ ਮੌਜੂਦ ਮਿਸ਼ਰਣ ਬ੍ਰੈਸਟ, ਪ੍ਰੋਸਟੇਟ ਅਤੇ ਕੋਲਨ ਕੈਂਸਰ ਤੋਂ ਬਚਾ ਸਕਦਾ ਹੈ। ਇੱਕ ਲੈਬ ਸਟੱਡੀ 'ਚ ਇਹ ਪਾਇਆ ਗਿਆ ਕਿ ਇਸ 'ਚ ਮੌਜੂਦ ਮਿਸ਼ਰਣ ਟਿਊਮਰ ਦੇ ਫੈਲਣ ਨੂੰ ਰੋਕ ਸਕਦੇ ਹਨ। 

'ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦਗਾਰ: ਲਿਗਨਾਸ ਫਲੈਕਸਸੀਡ 'ਚ ਪਾਇਆ ਜਾਂਦਾ ਹੈ। ਜੋ ਬਲੱਡ ਸ਼ੂਗਰ ਲੈਵਲ ਨੂੰ ਸੁਧਾਰਦਾ ਹੈ। ਖੋਜ ਦੇ ਅਨੁਸਾਰ ਇਹ ਟਾਈਪ 2 ਡਾਇਬਟੀਜ਼ ਤੋਂ ਪੀੜਤ ਲੋਕਾਂ ਲਈ ਫਾਇਦੇਮੰਦ ਹੈ। 

ਸਕਿਨ ਗਲੋਇੰਗ: ਫਲੈਕਸ ਦੇ ਬੀਜਾਂ 'ਚ ਲਿਗਨਾਨ ਅਤੇ ਬਹੁਤ ਸਾਰੇ ਐਂਟੀਆਕਸੀਡੈਂਟ ਹੁੰਦੇ ਹਨ। ਜੋ ਚਿਹਰੇ ïਤੇ ਝੁਰੜੀਆਂ ਨੂੰ ਰੋਕਣ 'ਚ ਮਦਦ ਕਰ ਸਕਦਾ ਹੈ। ਅਲਸੀ ਦੇ ਤੇਲ ਨੂੰ ਸਕਿਨ 'ਤੇ ਲਗਾਉਣ ਨਾਲ ਸੈਂਸੀਟੀਵਿਟੀ, ਡ੍ਰਾਇਨੈੱਸ ਅਤੇ ਸਕੇਲਿੰਗ ਵਰਗੀਆਂ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਫਲੈਕਸਸੀਡ 'ਚ ਮੌਜੂਦ ਫੈਟੀ ਐਸਿਡ ਸਕਿਨ ਨੂੰ ਨਰਮ ਰੱਖਣ 'ਚ ਵੀ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਹ ਵਾਲਾਂ ਦੇ ਝੜਨ, ਐਗਜ਼ੀਮਾ ਅਤੇ ਡੈਂਡਰਫ ਨੂੰ ਰੋਕਣ 'ਚ ਵੀ ਮਦਦਗਾਰ ਹੈ।