Health News: ਦੰਦਾਂ ਦੇ ਪੀਲੇਪਨ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਅਪਣਾਉ ਇਹ ਨੁਸਖ਼ੇ

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

Health News: ਅਜਿਹੇ ’ਚ ਤੁਸੀਂ ਇਨ੍ਹਾਂ ’ਤੇ ਲੱਖਾਂ ਰੁਪਏ ਖ਼ਰਚ ਕਰਦੇ ਹੋ ਪਰ ਫਿਰ ਵੀ ਇਸ ਦਾ ਕੋਈ ਹੱਲ ਨਹੀਂ ਨਿਕਲਦਾ।

If you want to get rid of yellowness of teeth then follow this recipe

 

Health News: ਹੱਸਦਾ ਚਿਹਰਾ ਬਹੁਤ ਖ਼ੂਬਸੂਰਤ ਲਗਦਾ ਹੈ ਪਰ ਦੰਦਾਂ ਦਾ ਪੀਲਾ ਹੋਣਾ ਤੁਹਾਡੀ ਮੁਸਕਰਾਹਟ ਨੂੰ ਘਟਾ ਦਿੰਦਾ ਹੈ। ਦੰਦਾਂ ਦੇ ਪੀਲੇਪਨ ਨੂੰ ਦੂਰ ਕਰਨ ਲਈ ਇਥੇ ਕੁੱਝ ਘਰੇਲੂ ਉਪਾਅ ਦਸੇ ਗਏ ਹਨ, ਜਿਨ੍ਹਾਂ ਨੂੰ ਅਪਣਾਉਣ ਨਾਲ ਦੰਦ ਮੋਤੀਆਂ ਵਾਂਗ ਚਮਕਦਾਰ ਹੋ ਜਾਣਗੇ। ਹਰ ਰੋਜ਼ ਹਰ ਕਿਸੇ ਨੂੰ ਦੰਦਾਂ ਦੀਆਂ ਕਈ ਸਮੱਸਿਆਵਾਂ ਹੁੰਦੀਆਂ ਹਨ, ਜੋ ਤੁਹਾਡੇ ਚਿਹਰੇ ਤੋਂ ਪਿਆਰੀ ਮੁਸਕਾਨ ਖੋਹ ਲੈਂਦੀਆਂ ਹਨ।

ਅਜਿਹੇ ’ਚ ਤੁਸੀਂ ਇਨ੍ਹਾਂ ’ਤੇ ਲੱਖਾਂ ਰੁਪਏ ਖ਼ਰਚ ਕਰਦੇ ਹੋ ਪਰ ਫਿਰ ਵੀ ਇਸ ਦਾ ਕੋਈ ਹੱਲ ਨਹੀਂ ਨਿਕਲਦਾ। ਅਜਿਹੇ ’ਚ ਤੁਸੀਂ ਵੀ ਬਹੁਤ ਗੁੱਸੇ ਹੋ ਜਾਂਦੇ ਹੋ। ਜੇਕਰ ਇਸ ਤਰ੍ਹਾਂ ਦੰਦਾਂ ’ਚ ਪੀਲਾਪਨ ਆ ਜਾਵੇ ਤਾਂ ਇਸ ਨੂੰ ਦੂਰ ਕਰਨਾ ਬਹੁਤ ਮੁਸ਼ਕਲ ਹੈ। ਦੰਦਾਂ ਦਾ ਪੀਲਾ ਪੈਣਾ ਕਈ ਕਾਰਨਾਂ ਕਰ ਕੇ ਹੋ ਸਕਦਾ ਹੈ, ਜਿਵੇਂ ਕਿ ਪਾਣੀ ’ਚ ਵਧਦਾ ਪ੍ਰਦੂਸ਼ਣ ਜਾਂ ਸਰੀਰ ਤੇ ਦੰਦਾਂ ’ਚ ਕੈਲਸ਼ੀਅਮ ਦੀ ਘਾਟ। ਇਸ ਪੀਲੇਪਨ ਨੂੰ ਦੂਰ ਕਰਨ ਲਈ ਇਥੇ ਕੁੱਝ ਪੱਕੇ ਉਪਾਅ ਦੱਸੇ ਗਏ ਹਨ ਜਿਨ੍ਹਾਂ ਦੀ ਵਰਤੋਂ ਕਰਨ ਨਾਲ ਤੁਹਾਨੂੰ ਵਾਧੂ ਪੈਸੇ ਨਹੀਂ ਖ਼ਰਚਣੇ ਪੈਣਗੇ ਤੇ ਤੁਹਾਡੇ ਦੰਦ ਮੋਤੀਆਂ ਵਾਂਗ ਚਮਕਦਾਰ ਹੋ ਜਾਣਗੇ।

ਸਿਹਤ ਮਾਹਰ ਦਸਦੇ ਹਨ ਕਿ ਬਹੁਤ ਜ਼ਿਆਦਾ ਕੋਲਡ ਡਰਿੰਕ ਪੀਣ ਨਾਲ ਵੀ ਦੰਦ ਪੀਲੇ ਪੈ ਜਾਂਦੇ ਹਨ। ਇਸ ਲਈ ਕੋਲਡ ਡਰਿੰਕਸ, ਸੋਡਾ, ਚਾਹ, ਰੈੱਡ ਵਾਈਨ ਵਰਗੀਆਂ ਚੀਜ਼ਾਂ ਤੋਂ ਦੂਰ ਰਹੋ। ਇਸ ਤਰ੍ਹਾਂ ਦੇ ਪੀਲੇਪਨ ਨੂੰ ਦੂਰ ਕਰਨ ਲਈ ਅਦਰਕ ਦਾ ਪੇਸਟ ਬਣਾ ਕੇ ਅਪਣੇ ਟੁੱਥਪੇਸਟ ’ਚ ਮਿਲਾ ਲਵੋ। ਇਸ ਤੋਂ ਬਾਅਦ ਇਸ ਪੇਸਟ ਦੀ ਵਰਤੋਂ ਕਰੋ। ਅਜਿਹਾ ਕਰਨ ਨਾਲ ਤੁਹਾਡੇ ਦੰਦ ਚਮਕਣ ਲੱਗ ਜਾਣਗੇ ਤੇ ਸਾਹ ਦੀ ਬਦਬੂ ਵੀ ਦੂਰ ਹੋ ਜਾਵੇਗੀ।

ਜੇਕਰ ਰੋਜ਼ਾਨਾ ਬੁਰਸ਼ ਕਰਨ ਤੋਂ ਬਾਅਦ ਵੀ ਦੰਦਾਂ ਦਾ ਪੀਲਾਪਨ ਦੂਰ ਨਹੀਂ ਹੁੰਦਾ ਤਾਂ ਇਸ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਬੇਕਿੰਗ ਸੋਡੇ ਦੀ ਵਰਤੋਂ ਕਰ ਸਕਦੇ ਹੋ। ਤੁਸੀ ਬੱਸ ਅੱਧਾ ਚਮਚ ਬੇਕਿੰਗ ਸੋਡਾ ਲੈਣਾ ਹੈ, ਉਸ ’ਚ ਚੁਟਕੀ ਭਰ ਨਮਕ ਮਿਲਾ ਕੇ ਉਂਗਲੀ ਦੀ ਮਦਦ ਨਾਲ ਦੰਦਾਂ ’ਤੇ ਰਗੜੋ। ਇਸ ਕੰਮ ਨੂੰ ਦੋ-ਤਿੰਨ ਵਾਰ ਕਰਨ ਨਾਲ ਤੁਹਾਡੇ ਦੰਦ ਸੰਗਮਰਮਰ ਦੀ ਤਰ੍ਹਾਂ ਚਿੱਟੇ ਹੋ ਜਾਣਗੇ।