ਲੂਣ ਤੇ ਸ਼ੱਕਰ ਪਾ ਕੇ ਨਾ ਖਾਓ ਫ਼ਲ, ਹੋ ਸਕਦਾ ਹੈ ਨੁਕਸਾਨ 

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਅਜਿਹੇ ਫਲਾਂ ਦਾ ਸੇਵਨ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।  

Do not eat fruits with salt and sugar, it may cause harm

ਚੰਡੀਗੜ੍ਹ - ਗਰਮੀਆਂ ਦੇ ਮੌਸਮ 'ਚ ਅਕਸਰ ਅਜਿਹਾ ਹੁੰਦਾ ਹੈ ਕਿ ਅਸੀਂ ਅਮਰੂਦ 'ਤੇ ਨਮਕ ਛਿੜਕ ਕੇ ਜਾਂ ਚਾਟ ਮਸਾਲਾ ਮਿਲਾ ਕੇ ਤਰਬੂਜ ਖਾਂਦੇ ਹਾਂ, ਉਥੇ ਹੀ ਤਰਬੂਜ 'ਚ ਚੀਨੀ ਮਿਲਾ ਕੇ ਵੀ ਇਸ ਦਾ ਸਵਾਦ ਵਧ ਜਾਂਦਾ ਹੈ। ਅਕਸਰ ਲੋਕ ਤਾਜ਼ੇ ਫਲਾਂ ਨੂੰ ਕੱਟ ਕੇ ਖਾਂਦੇ ਹਨ ਜਾਂ ਉਨ੍ਹਾਂ ਤੋਂ ਸਲਾਦ ਬਣਾਉਂਦੇ ਹਨ। ਫਲਾਂ ਦਾ ਸਲਾਦ ਬਣਾਉਣ ਲਈ ਲੋਕ ਕੱਟੇ ਹੋਏ ਫਲਾਂ 'ਤੇ ਚਾਟ ਮਸਾਲਾ ਜਾਂ ਨਮਕ ਛਿੜਕਦੇ ਹਨ।

ਲੋਕ ਸੋਚਦੇ ਹਨ ਕਿ ਇਸ ਨਾਲ ਫਲਾਂ ਦਾ ਸਵਾਦ ਵਧ ਜਾਂਦਾ ਹੈ ਪਰ ਨਹੀਂ ਇਸ ਨਾਲ ਕਿਤੇ ਨਾ ਕਿਤੇ ਫਲਾਂ ਦੀ ਗੁਣਵੱਤਾ ਘਟ ਜਾਂਦੀ ਹੈ। ਜੇਕਰ ਤੁਸੀਂ ਵੀ ਕੱਟੇ ਹੋਏ ਫਲਾਂ ਨੂੰ ਉੱਪਰੋਂ ਚੀਨੀ, ਨਮਕ ਜਾਂ ਚਾਟ ਮਸਾਲਾ ਮਿਲਾ ਕੇ ਖਾਣਾ ਪਸੰਦ ਕਰਦੇ ਹੋ ਤਾਂ ਸਾਵਧਾਨ ਹੋ ਜਾਓ। ਅਜਿਹੇ ਫਲਾਂ ਦਾ ਸੇਵਨ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।  

ਮਾਹਰਾਂ ਦਾ ਕਹਿਣਾ ਹੈ ਕਿ ਜਦੋਂ ਕੱਟੇ ਹੋਏ ਫਲਾਂ 'ਤੇ ਲੂਣ ਛਿੜਕਿਆ ਜਾਂਦਾ ਹੈ ਤਾਂ ਇਸ ਤੋਂ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਇਸ ਨਾਲ ਫਲਾਂ 'ਚ ਮੌਜੂਦ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ। ਦੂਜੇ ਪਾਸੇ ਨਮਕ ਜਾਂ ਚਾਟ ਮਸਾਲੇ ਵਿਚ ਮੌਜੂਦ ਸੋਡੀਅਮ ਗੁਰਦੇ ਨੂੰ ਪ੍ਰਭਾਵਿਤ ਕਰਦਾ ਹੈ। ਫਲਾਂ ਵਿਚ ਕੁਦਰਤੀ ਮਿਠਾਸ ਹੁੰਦੀ ਹੈ ਅਤੇ ਇਸ ਵਿਚ ਗਲੂਕੋਜ਼ ਵੀ ਹੁੰਦਾ ਹੈ, ਜੋ ਕੈਲੋਰੀ ਜੋੜਦਾ ਹੈ। ਅਜਿਹੇ 'ਚ ਜੇਕਰ ਤੁਸੀਂ ਕੱਟੇ ਹੋਏ ਫਲਾਂ 'ਚ ਚੀਨੀ ਮਿਲਾ ਲਓਗੇ ਤਾਂ ਸਰੀਰ 'ਚ ਮਿਠਾਸ ਦੀ ਮਾਤਰਾ ਵਾਧੂ ਹੋ ਜਾਂਦੀ ਹੈ। ਇਸ ਨਾਲ ਸ਼ੂਗਰ ਦੀ ਸਮੱਸਿਆ ਵਧ ਸਕਦੀ ਹੈ। ਜ਼ਿਆਦਾ ਖੰਡ ਵੀ ਭਾਰ ਵਧਣ ਦਾ ਕਾਰਨ ਬਣਦੀ ਹੈ।  

ਅਕਸਰ ਲੋਕ ਤਾਜ਼ੇ ਫਲਾਂ ਤੋਂ ਬਣਿਆ ਸਲਾਦ ਖਾਣੇ ਦੇ ਨਾਲ ਖਾਂਦੇ ਹਨ। ਭਾਰਤੀ ਭੋਜਨ ਕਾਰਬੋਹਾਈਡਰੇਟ ਅਤੇ ਕੈਲੋਰੀ ਨਾਲ ਭਰਪੂਰ ਹੁੰਦਾ ਹੈ। ਪਰ ਜਦੋਂ ਅਸੀਂ ਭੋਜਨ ਦੇ ਨਾਲ ਫਲਾਂ ਦਾ ਸੇਵਨ ਕਰਦੇ ਹਾਂ, ਤਾਂ ਕਾਰਬੋਹਾਈਡਰੇਟ ਅਤੇ ਕੈਲੋਰੀ ਵਧ ਜਾਂਦੀ ਹੈ। ਅਜਿਹੇ 'ਚ ਖਾਣੇ 'ਚ ਕਾਰਬੋਹਾਈਡਰੇਟ ਦੀ ਮਾਤਰਾ ਘੱਟ ਕਰਕੇ ਤੁਸੀਂ ਫਲਾਂ ਨੂੰ ਇਕੱਠੇ ਖਾ ਸਕਦੇ ਹੋ। ਨਹੀਂ ਤਾਂ ਭੋਜਨ ਅਤੇ ਫਲਾਂ ਨੂੰ ਮਿਲਾ ਕੇ ਨਾ ਖਾਓ।