ਸਾਹ ਤੇ ਪਾਚਨ ਸਮੱਸਿਆਵਾਂ ਛੂ-ਮੰਤਰ ਕਰਦੀ ਹੈ ਹਲਦੀ

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਸਾਡੀ ਰੋਜ਼ਾਨਾ ਰਸੋਈ ਵਿਚ ਵਰਤੋਂ ਹੋਣ ਵਾਲੀ ਹਲਦੀ ਨੂੰ ਆਯੁਰਵੈਦ ਵਿਚ ਬਹੁਤ ਮਹੱਤਵਪੂਰਨ ਮੰਨਿਆ ਗਿਆ ਹੈ।

Turmeric

ਸਾਡੀ ਰੋਜ਼ਾਨਾ ਰਸੋਈ ਵਿਚ ਵਰਤੋਂ ਹੋਣ ਵਾਲੀ ਹਲਦੀ ਨੂੰ ਆਯੁਰਵੈਦ ਵਿਚ ਬਹੁਤ ਮਹੱਤਵਪੂਰਨ ਮੰਨਿਆ ਗਿਆ ਹੈ। ਹਲਦੀ ਦੀ ਹਰ ਘਰ ਵਿਚ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਇਹ ਖਾਣੇ ਦੇ ਸੁਆਦ ਨੂੰ ਵੀ ਵਧਾਉਂਦੀ ਹੈ ਅਤੇ ਨਾਲ ਹੀ ਇਹ ਸਾਡੀ ਸਿਹਤ ਲਈ ਕਾਫੀ ਜ਼ਿਆਦਾ ਗੁਣਕਾਰੀ ਹੁੰਦੀ ਹੈ। ਇਸ ਵਿਚ ਮੌਜੂਦ ਤੱਤ ਚਮੜੀ ਅਤੇ ਸਿਹਤ ਲਈ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ।

ਜੇਕਰ ਇਸ ਦੇ ਹੋਰ ਗੁਣਾਂ ਦੀ ਗੱਲ ਕਰੀਏ ਤਾਂ ਇਹ ਸਰੀਰ ਵਿਚ ਖ਼ੂਨ ਦਾ ਦੌਰਾ ਵਧੀਆ ਕਰਨ ਦੇ ਨਾਲ-ਨਾਲ ਸਰੀਰ ਵਿਚ ਰੁਕੀਆਂ ਧਮਣੀਆਂ ਵੀ ਖੋਲ੍ਹ ਦਿੰਦੀ ਹੈ। ਜਿਸ ਨਾਲ ਦਿਲ ਦੇ ਦੌਰੇ ਦਾ ਖਤਰਾ ਘੱਟ ਜਾਂਦਾ ਹੈ। ਆਉ ਅੱਜ ਜਾਣਦੇ ਹਾਂ ਇਸ ਹਲਦੀ ਤੋਂ ਸਰੀਰ ਨੂੰ ਹੋਣ ਵਾਲੇ ਫਾਇਦੇ।

ਦਿਲ ਲਈ ਫ਼ਾਇੰਦੇਮੰਦ : ਹਲਦੀ ਵਿਚ ਮੌਜੂਦ ਤੱਤ ਸਰੀਰ ਵਿਚ ਕੋਲੈਸਟਰਲ ਦੀ ਮਾਤਰਾ ਨੂੰ ਘੱਟ ਕਰਨ ਵਿਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਇਹ ਸਰੀਰ ਅੰਦਰ ਖ਼ੂਨ ਨੂੰ ਜੰਮਣ ਤੋਂ ਰੋਕਦੀ ਹੈ।

ਦਿਮਾਗ਼ ਲਈ ਫ਼ਾਇਦੇਮੰਦ: ਰੋਜ਼ਾਨਾ ਹਲਦੀ ਦੀ ਵਰਤੋਂ ਕਰਨ ਨਾਲ ਇਹ ਦਿਮਾਗ ਨੂੰ ਸੁਰੱਖਿਅਤ ਕਰਦਾ ਹੈ ਅਤੇ ਦਿਮਾਗ ਦੀਆਂ ਨਾੜੀਆਂ ਸੁਕਣ ਵਰਗੀ ਸਮੱਸਿਆ ਤੋਂ ਦੂਰ ਰਹਿੰਦੀਆਂ ਹਨ।

ਕੈਂਸਰ ਤੋਂ ਬਚਾਏ: ਹਲਦੀ ਵਿਚ ਕੈਂਸਰ ਵਿਰੋਧੀ ਤੱਤ ਹੁੰਦੇ ਹਨ ਜਿਹੜੇ ਕਿ ਸਰੀਰ ਵਿਚ ਕੈਂਸਰ ਦੇ ਸੈੱਲਾਂ ਨੂੰ ਵੱਧਣ ਨਹੀਂ ਦਿੰਦੀ।
ਸਾਹ ਦੀ ਸਮੱਸਿਆ ਤੋਂ ਨਿਜਾਤ: ਹਲਦੀ ਦਾ ਗਰਮ ਦੁੱਧ ਵਿਚ ਇਸਤੇਮਾਲ ਕਰਨ ਨਾਲ ਸਾਹ ਦੀਆਂ ਬਿਮਾਰੀਆਂ ਅਤੇ ਫੇਫੜਿਆਂ ’ਚ ਰੇਸ਼ੇ ਆਦਿ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ।

ਪਾਚਨ ਸ਼ਕਤੀ ਨੂੰ ਮਜ਼ਬੂਤ ਕਰਦੀ ਹੈ: ਪਾਚਨ ਸ਼ਕਤੀ ਨੂੰ ਵਧੀਆ ਕਰਨ ਲਈ ਵੀ ਹਲਦੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦੀ ਵਰਤੋਂ ਕਰਨ ਨਾਲ ਪੇਟ ਦੀਆਂ ਬਿਮਾਰੀਆਂ ਐਸੀਡਿਟੀ ਗੈਸ ਅਤੇ ਕਬਜ਼ ਆਦਿ ਦੀ ਸਮੱਸਿਆ ਦੂਰ ਹੁੰਦੀ ਹੈ।