ਗਰਮੀਆਂ ਵਿਚ ਗੁਲਾਬੀ ਰੰਗ ਘਰ ਨੂੰ ਬਣਾਉਂਦਾ ਹੈ ਠੰਢਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਬੈੱਡ ਦੇ ਪਾਸੇ ’ਤੇ ਫੂਸਿਆ ਗੁਲਾਬੀ ਰੰਗ ਦਾ ਲੈਂਪ ਰੱਖ ਸਕਦੇ ਹੋ।

 Bedsheet

 

ਮੁਹਾਲੀ: ਗਰਮੀਆਂ ਵਿਚ ਹਰ ਕੋਈ ਅਪਣੇ ਘਰ ਨੂੰ ਠੰਢਾ ਰਖਣਾ ਚਾਹੁੰਦਾ ਹੈ। ਇਸ ਲਈ ਲੋਕ ਘਰ ਨੂੰ ਠੰਢਾ ਰੱਖਣ ਦੇ ਵੱਖ-ਵੱਖ ਤਰੀਕੇ ਅਪਣਾਉਂਦੇ ਹਨ। ਜੇਕਰ ਤੁਸੀਂ ਵੀ ਘਰ ਨੂੰ ਠੰਢਾ ਰਖਣਾ ਚਾਹੁੰਦੇ ਹੋ ਤਾਂ ਅਪਣੇ ਘਰ ਨੂੰ ਗੁਲਾਬੀ ਰੰਗ ਕਰ ਕੇ ਠੰਢਾ ਰੱਖ ਸਕਦੇ ਹੋ।

 

 

ਗੁਲਾਬੀ ਰੰਗ ਨੂੰ ਵੱਖ ਵੱਖ ਤਰੀਕਿਆਂ ਨਾਲ ਘਰ ਵਿਚ ਸਜਾਵਟ ਲਈ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਵਿਚ ਸ਼ਾਮਲ ਕਰ ਸਕਦੇ ਹੋ। ਜੇਕਰ ਤੁਸੀਂ ਗੁਲਾਬੀ ਰੰਗ ਦੇ ਸ਼ੌਕੀਨ ਹੋ ਤਾਂ ਘਰ ਦੀਆਂ ਦੀਵਾਰਾਂ ’ਤੇ ਗੁਲਾਬੀ ਰੰਗ ਪੇਂਟ ਕਰਵਾ ਸਕਦੇ ਹੋ। ਬੈੱਡ ਦੇ ਪਾਸੇ ’ਤੇ ਫੂਸਿਆ ਗੁਲਾਬੀ ਰੰਗ ਦਾ ਲੈਂਪ ਰੱਖ ਸਕਦੇ ਹੋ।

 

 

ਗੁਲਾਬੀ ਰੰਗ ਨੂੰ ਸ਼ਾਂਤੀ ਅਤੇ ਤਸੱਲੀ ਦੇਣ ਵਾਲਾ ਰੰਗ ਮੰਨਿਆ ਜਾਂਦਾ ਹੈ। ਗਰਮੀਆਂ ਵਿਚ ਬਾਹਰ ਦਾ ਤਾਪਮਾਨ ਵੱਧ ਹੋਣ ਕਰ ਕੇ ਲੋਕਾਂ ਦਾ ਮਾਨਸਕ ਬੋਝ ਅਤੇ ਗੁੱਸੇ ਦਾ ਪੱਧਰ ਵੱਧ ਹੀ ਰਹਿੰਦਾ ਹੈ। ਅਜਿਹੇ ਵਿਚ ਜੇਕਰ ਘਰ ਦੇ ਅੰਦਰ ਸੂਦਿੰਗ ਗੁਲਾਬੀ ਰੰਗ ਦਾ ਇਸਤੇਮਾਲ ਕੀਤਾ ਜਾਵੇ ਤਾਂ ਇਹ ਬਿਹਤਰ ਸਾਬਤ ਹੋ ਸਕਦਾ ਹੈ।