ਅਜੋਕੀ ਜੀਵਨਸ਼ੈਲੀ 'ਤੇ ਖਰੀ ਉਤਰਦੀ ਹੈ 'ਸਟੀਮਰ ਟੋਕਰੀ'

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਸਟੀਮਰ ਟੋਕਰੀ (ਭਾਫ਼ ਨਾਲ ਖਾਣਾ ਪਕਾਉਣ ਲਈ ਟੋਕਰੀ) ਇਕ ਧਾਤੂ ਦਾ ਬਰਤਨ ਹੁੰਦਾ ਹੈ ਜਿਸ 'ਚ ਮੋਰੀਆਂ ਹੁੰਦੀਆਂ ਹਨ

Steamer Basket

ਸਟੀਮਰ ਟੋਕਰੀ (ਭਾਫ਼ ਨਾਲ ਖਾਣਾ ਪਕਾਉਣ ਲਈ ਟੋਕਰੀ) ਇਕ ਧਾਤੂ ਦਾ ਬਰਤਨ ਹੁੰਦਾ ਹੈ ਜਿਸ 'ਚ ਮੋਰੀਆਂ ਹੁੰਦੀਆਂ ਹਨ ਅਤੇ ਇਸ ਦਾ ਪ੍ਰਯੋਗ ਪ੍ਰੈਸ਼ਰ ਕੁੱਕਰ ਦੇ ਉਬਲਦੇ ਪਾਣੀ ਦੀ ਭਾਫ਼ ਦੀ ਗਰਮੀ ਨਾਲ ਕਿਸੇ ਚੀਜ਼ ਨੂੰ ਪਕਾਉਣ ਲਈ ਹੁੰਦਾ ਹੈ।
ਅਸਲ 'ਚ ਇਹ ਟੋਕਰੀ ਉਨ੍ਹਾਂ ਲੋਕਾਂ ਲਈ ਜ਼ਰੂਰੀ ਹੈ ਜਿਨ੍ਹਾਂ ਕੋਲ ਸਟੀਮਰ ਨਹੀਂ ਹੈ, ਪਰ ਇਕ ਪ੍ਰੈਸ਼ਰ ਕੁੱਕਰ ਹੈ। ਸਟੀਮਰ ਬਾਸਕਿਟ ਨੂੰ ਪ੍ਰੈਸ਼ਰ ਕੁੱਕਰ ਤੋਂ ਇਲਾਵਾ ਕਿਸੇ ਵੀ ਬੰਦ ਢੱਕਣ ਵਾਲੇ ਬਰਤਨ 'ਚ ਵੀ ਪ੍ਰਯੋਗ ਕੀਤਾ ਜਾ ਸਕਦਾ ਹੈ, ਪਰ ਪ੍ਰੈਸ਼ਰ ਕੁੱਕਰ 'ਚ ਇਸ ਦਾ ਪ੍ਰਯੋਗ ਸੱਭ ਤੋਂ ਬਿਹਤਰ ਰਹਿੰਦਾ ਹੈ। ਬਾਜ਼ਾਰ 'ਚ ਇਹ ਕਈ ਆਕਾਰਾਂ ਅਤੇ ਡਿਜ਼ਾਈਨਾਂ 'ਚ ਮਿਲਦੀ ਹੈ।

ਸਟੀਮਰ ਟੋਕਰੀ ਦਾ ਪ੍ਰਯੋਗ ਕਾਫ਼ੀ ਸਰਲ ਹੈ। ਆਮ ਸਟੀਮਰ ਟੋਕਰੀ ਦੀ ਖ਼ਰੀਦ ਸਮੇਂ, ਇਸ ਨਾਲ ਤੁਹਾਨੂੰ ਇਕ ਕਿਤਾਬਚਾ ਮਿਲੇਗਾ ਜੋ ਤੁਹਾਨੂੰ ਇਸ ਨਾਲ ਖਾਣਾ ਪਕਾਉਣ ਦਾ ਜ਼ਰੂਰੀ ਤਰੀਕਾ ਦਸੇਗਾ। ਪਰ ਸੰਖੇਪ 'ਚ ਹੇਠਾਂ ਲਿਖੇ ਨਿਯਮ ਅਪਣਾਏ ਜਾ ਸਕਦੇ ਹਨ:
1. ਬਰਤਨ 'ਚ ਇਕ ਜਾਂ ਦੋ ਇੰਚ ਉਚਾਈ ਤਕ ਪਾਣੀ ਪਾ ਕੇ ਇਸ ਨੂੰ ਪੰਜ ਮਿੰਟਾਂ ਲਈ ਉਬਾਲੋ।
2. ਫਿਰ ਧਿਆਨ ਨਾਲ ਸਟੀਮਰ ਟੋਕਰੀ ਨੂੰ ਬਰਤਨ ਅੰਦਰ ਰੱਖੋ ਅਤੇ ਇਸ 'ਚ ਪੱਕਣ ਲਈ ਸਮੱਗਰੀ ਪਾਉ। ਧਿਆਨ ਰੱਖੋ ਕਿ ਤੁਹਾਡੇ ਹੱਥ ਗਰਮ ਪਾਣੀ ਨੂੰ ਨਾ ਛੂਹਣ।

3. ਹੁਣ ਢੱਕਣ ਨੂੰ ਬੰਦ ਕਰ ਦਿਉ ਅਤੇ ਦੱਸੀ ਗਈ ਸੂਚੀ ਅਨੁਸਾਰ ਕੁੱਝ ਸਮੇਂ ਤਕ ਭੋਜਨ ਨੂੰ ਉਬਾਲ ਕੇ ਪਕਾਉ।
ਸਟੀਮਰ ਟੋਕਰੀ 'ਚ ਕਿਹੜੀਆਂ ਚੀਜ਼ਾਂ ਪਕਾਈਆਂ ਜਾ ਸਕਦੀਆਂ ਹਨ?: ਕੋਈ ਵੀ ਠੋਸ ਸਬਜ਼ੀਆਂ (ਜਿਵੇਂ ਆਲੂ, ਗਾਜਰ ਆਦਿ)। ਬਰੀਕ ਕਟਿਆ ਮੀਟ, ਕੋਈ ਵੀ ਮੱਛੀ, ਕੋਈ ਵੀ ਸਮੁੰਦਰੀ ਵਸਤੂ ਜਾਂ ਇਥੋਂ ਤਕ ਕਿ ਚੌਲ ਵੀ।

ਸਟੀਮਰ ਟੋਕਰੀ ਦਾ ਪ੍ਰਯੋਗ ਕਿਉਂ ਕਰੀਏ?: ਪਹਿਲਾਂ ਚੀਜ਼ਾਂ ਨੂੰ ਪਕਾਉਣ ਲਈ ਜ਼ਿਆਦਾਤਰ ਤੇਲ ਦਾ ਪ੍ਰਯੋਗ ਕੀਤਾ ਜਾਂਦਾ ਸੀ ਪਰ ਹੁਣ ਜ਼ਮਾਨਾ ਬਦਲ ਗਿਆ ਹੈ। ਲੋਕ ਸਿਹਤ ਪ੍ਰਤੀ ਪਹਿਲਾਂ ਤੋਂ ਕਿਤੇ ਜ਼ਿਆਦਾ ਜਾਗਰੂਕ ਹੋ ਗਏ ਹਨ। ਅੱਜਕਲ੍ਹ, ਲੋਕ ਘੱਟ ਤੇਲ ਅਤੇ ਮਸਾਲਿਆਂ ਦਾ ਪ੍ਰਯੋਗ ਕਰ ਕੇ ਪੂਰਾ ਖਾਣਾ ਪਕਾਉਣ ਦੇ ਤਰੀਕੇ ਲੱਭ ਰਹੇ ਹਨ। ਵਾਧੂ ਤੇਲ ਦੇ ਪ੍ਰਯੋਗ ਤੋਂ ਬਚਣ ਲਈ ਸਟੀਮਰ ਟੋਕਰੀ ਦੀ ਜ਼ਰੂਰਤ ਹੁੰਦੀ ਹੈ। ਸਟੀਮਰ ਟੋਕਰੀ ਨਾਲ ਤੁਸੀਂ ਆਸਾਨੀ ਨਾਲ ਥੋੜ੍ਹੇ ਸਮੇਂ ਅੰਦਰ ਅਤੇ ਥੋੜ੍ਹੇ ਤੇਲ ਨਾਲ ਸਵਾਦਿਸ਼ਟ ਅਤੇ ਸਿਹਤਮੰਦ ਖਾਣਾ ਬਣਾ ਸਕਦੇ ਹੋ।

ਜੀਵਨਸ਼ੈਲੀ ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ