ਵਿਦੇਸ਼ਾਂ 'ਚ ਯਾਤਰਾ ਦੌਰਾਨ 21 ਫ਼ੀ ਸਦੀ ਭਾਰਤੀ ਜੂਝਦੇ ਹਨ ਭਾਸ਼ਾ ਦੀ ਸਮੱਸਿਆ ਤੋਂ : ਸਰਵੇਖਣ
ਇੰਝ ਤਾਂ ਲੋਕ ਨਵੀਂਆਂ ਥਾਵਾਂ ਨੂੰ ਦੇਖਣ ਅਤੇ ਨਵੇਂ ਤਜ਼ਰਬੇ ਨੂੰ ਹਾਸਲ ਕਰਨ ਲਈ ਉਤਸੁਕ ਰਹਿੰਦੇ ਹਨ ਪਰ ਭਾਰਤ 'ਚ ਯਾਤਰੀ ਬਹੁਤ ਥਾਵਾਂ 'ਤੇ ਇਸ ਲਈ ਜਾਣਾ ਪਸੰਦ ਨਹੀਂ...
ਮੁੰਬਈ : ਇੰਝ ਤਾਂ ਲੋਕ ਨਵੀਂਆਂ ਥਾਵਾਂ ਨੂੰ ਦੇਖਣ ਅਤੇ ਨਵੇਂ ਤਜ਼ਰਬੇ ਨੂੰ ਹਾਸਲ ਕਰਨ ਲਈ ਉਤਸੁਕ ਰਹਿੰਦੇ ਹਨ ਪਰ ਭਾਰਤ 'ਚ ਯਾਤਰੀ ਬਹੁਤ ਥਾਵਾਂ 'ਤੇ ਇਸ ਲਈ ਜਾਣਾ ਪਸੰਦ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੂੰ ਉਥੇ ਦੀ ਭਾਸ਼ਾ ਬੋਲਣ 'ਚ ਮੁਸ਼ਕਲ ਆਉਣ ਦਾ ਡਰ ਰਹਿੰਦਾ ਹੈ। ਆਨਲਾਈਨ ਯਾਤਰਾ ਦੀ ਇਕ ਕੰਪਨੀ ਦੇ ਸਰਵੇਖਣ ਮੁਤਾਬਕ ਭਾਰਤੀ ਯਾਤਰੀ ਅਪਣੀ ਹੱਦਾਂ ਤੋਂ ਅੱਗੇ ਜਾ ਕੇ ਯਾਤਰਾ ਕਰਨ ਅਤੇ ਨਵੇਂ ਤਜ਼ਰਬਿਆਂ ਨੂੰ ਪ੍ਰਾਪਤ ਕਰਨ ਲਈ ਉਤਸੁਕ ਰਹਿੰਦੇ ਹਨ ਪਰ ਉਹ ਕਈ ਵਾਰ ਭਾਸ਼ਾ 'ਚ ਰੁਕਾਵਟ ਦੇ ਡਰ ਅਤੇ ਬੇਚੈਨੀ ਦੇ ਚਲਦਿਆਂ ਅਜਿਹਾ ਕਰਨ ਤੋਂ ਕਤਰਾਉਂਦੇ ਹਨ।
ਲਗਭਗ 21 ਫ਼ੀ ਸਦੀ ਭਾਰਤੀ ਯਾਤਰੀਆਂ ਦਾ ਮੰਨਣਾ ਹੈ ਕਿ ਅਪਣੀ ਹਾਲ ਹੀ ਦੀ ਯਾਤਰਾ ਦੌਰਾਨ ਉਨ੍ਹਾਂ ਦਾ ਅਸਲੀ ਤਜ਼ਰਬਾ ਉਨ੍ਹਾਂ ਦੀ ਇੱਛਾ ਮੁਤਾਬਕ ਨਹੀਂ ਰਿਹਾ ਅਤੇ ਇਸ ਦਾ ਇਕ ਵੱਡਾ ਕਾਰਨ ਭਾਸ਼ਾ ਦਾ ਰੁਕਾਵਟ ਹੋਣਾ ਹੈ। ਕੰਪਨੀ ਨੇ 20,500 ਨੌਜਵਾਨਾਂ 'ਚ ਇਕ ਅੰਦਾਜ਼ਾ ਜਾਂਚ ਕਰ ਕੇ ਇਹ ਅੰਕੜੇ ਪੇਸ਼ ਕੀਤੇ ਹਨ। ਇਸ 'ਚ ਉਨ੍ਹਾਂ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ ਜਿਨ੍ਹਾਂ ਨੇ ਪਿਛਲੇ ਇਕ ਸਾਲ 'ਚ ਯਾਤਰਾ ਕੀਤੀ ਸੀ ਜਾਂ ਜਿਨ੍ਹਾਂ ਦੀ ਅਗਲੇ 12 ਮਹੀਨਿਆਂ 'ਚ ਕਿਸੇ ਯਾਤਰਾ ਦੀ ਯੋਜਨਾ ਬਣੀ ਹੋਈ ਹੈ।
ਇਹ ਸਰਵੇਖਣ ਕੁਲ 28 ਦੇਸ਼ਾਂ 'ਚ ਕੀਤਾ ਗਿਆ, ਜਿਸ 'ਚ ਭਾਰਤ ਤੋਂ ਇਲਾਵਾ ਆਸਟ੍ਰੇਲੀਆ, ਜਰਮਨੀ, ਫ਼ਰਾਂਸ, ਸਪੇਨ, ਇਟਲੀ, ਚੀਨ, ਬ੍ਰਾਜ਼ੀਲ, ਅਮਰੀਕਾ, ਬ੍ਰੀਟੇਨ, ਰੂਸ, ਇੰਡੋਨੇਸ਼ੀਆ ਅਤੇ ਕੋਲੰਬਿਆ, ਜਾਪਾਨ, ਨਿਊਜ਼ੀਲੈਂਡ, ਥਾਈਲੈਂਡ, ਅਰਜਨਟੀਨਾ, ਬੈਲਜ਼ੀਅਮ, ਕੈਨੇਡਾ, ਡੈਨਮਾਰਕ, ਹਾਂਗਕਾਂਗ, ਕਰੋਸ਼ੀਆ, ਤਾਈਵਾਨ, ਮੈਕਸਿਕੋ, ਨੀਦਰਲੈਂਡ, ਸਵੀਡਨ, ਸਿੰਗਾਪੁਰ ਅਤੇ ਇਸਰਾਇਲ ਵਰਗੇ ਦੇਸ਼ ਸ਼ਾਮਲ ਹਨ।