ਫਰਨੀਚਰ ਖਰੀਦਣ ਤੋਂ ਪਹਿਲਾਂ ਨਾ ਭੁੱਲੋ ਇਹ ਗੱਲਾਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਫਰਨੀਚਰ ਘਰ ਦੀ ਸ਼ੋਭਾ ਵਧਾਉਂਦੇ ਹਨ ਪਰ ਲੋਕ ਸਿਰਫ ਡਿਜ਼ਇਨ ਦੇਖ ਕੇ ਆਕਰਸ਼ਤ ਹੋ ਜਾਂਦੇ ਹਨ ਅਤੇ ਮਹਿੰਗੇ ਤੋਂ ਮਹਿੰਗਾ ਫਰਨੀਚਰ ਖਰੀਦ ਲੈਂਦੇ ਹਨ....

furniture

ਘਰ ਦਾ ਫਰਨੀਚਰ ਉਸਦੀ ਸੁੰਦਰਤਾ ਵਿਚ ਚਾਰ ਚੰਨ ਲਗਾ ਦਿੰਦਾ ਹੈ। ਅੱਜ ਕੱਲ੍ਹ ਵੱਖ - ਵੱਖ ਡਿਜਾਇਨ ਦੇ ਫ਼ਰਨੀਚਰ ਨਾਲ ਘਰ ਨੂੰ ਨਵੀਂ ਲੁਕ ਦੇ ਸਕਦੇ ਹਾਂ। ਮਹਿੰਗੇ ਫ਼ਰਨੀਚਰ ਨਾਲ   ਵਿਅਕਤੀ ਨੂੰ ਨੁਕਸਾਨ ਵੀ ਝੇਲਨਾ ਪੈਂਦਾ ਹੈ। ਜਦੋਂ ਵੀ ਫਰਨੀਚਰ ਬਨਵਾਉ ਜਾਂ ਖਰੀਦੋ ਤਾਂ ਕੁੱਝ ਨਿਯਮਾਂ ਨੂੰ ਧਿਆਨ ਵਿਚ ਰੱਖ ਕੇ ਖ਼ਰੀਦੋ। ਫਰਨੀਚਰ  ਦੇ ਕੰਡੇ ਨੁਕੀਲੇ ਨਾ ਹੋ ਕੇ ਗੋਲਾਕਾਰ ਹੋਣੇ ਚਾਹੀਦੇ ਹਨ। ਕਿਸੇ ਵੀ ਘਰ ਦੀ ਲੁਕ ਉਸ ਦਾ ਫਰਨੀਚਰ ਤੈਅ ਕਰਦੇ ਹਨ। ਬਾਜ਼ਾਰ ਵਿਚ ਇਸ ਸਮੇਂ ਇਹਨਾਂ ਦੀ ਢੇਰਾਂ ਵੇਰਾਈਟੀ ਮੌਜੂਦ ਹਨ। ਅਜਿਹੇ ਵਿਚ ਤੁਹਾਡੇ ਘਰ ਲਈ ਕਿਹੜਾ ਫਰਨੀਚਰ ਠੀਕ ਰਹੇਗਾ, ਇਹ ਤੁਸੀਂ ਤੈਅ ਕਰਨਾ ਹੈ। ਫ਼ਰਨੀਚਰ ਕਿਫਾਇਤੀ ਹੋਣ ਦੇ ਨਾਲ ਟਿਕਾਊ ਅਤੇ ਫੈਸ਼ਨੇਬਲ ਵੀ ਹੋਵੇ ਉਦੋਂ ਤੁਹਾਡਾ ਪੈਸਾ ਵਸੂਲ ਹੋਵੇਗਾ।