ਭਾਰ ਘਟਾਉਣ ਲਈ ਸੌਣ ਤੋਂ ਪਹਿਲਾਂ ਪੀਓ ਇਹ ਡ੍ਰਿੰਕਸ, ਬਿਨਾਂ ਜਿੰਮ ਜਾਏ ਹੋ ਜਾਓਗੇ ਸਲਿੱਮ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਜਿੰਮ ਜਾਏ ਬਿਨਾਂ ਵੀ ਭਾਰ ਘਟਾਇਆ ਜਾ ਸਕਦਾ ਹੈ। ਅਸੀਂ ਕੁਝ ਆਸਾਨ ਘਰੇਲੂ ਨੁਸਖਿਆਂ ਨੂੰ ਅਜ਼ਮਾ ਕੇ ਭਾਰ ਘੱਟ ਕਰ ਸਕਦੇ ਹਾਂ।

Drink these drinks before going to bed to lose weight, you will become slim without going to the gym

 ਮੋਹਾਲੀ :ਅੱਜ ਕੱਲ੍ਹ ਜਿੰਮ ਜਾਣ ਦਾ ਰੁਝਾਨ ਬਹੁਤ ਵੱਧ ਗਿਆ ਹੈ। ਲੋਕ ਭਾਰ ਘਟਾਉਣ ਲਈ ਜਿੰਮ ਵਿਚ ਘੰਟਿਆਂ ਤੱਕ ਪਸੀਨਾ ਵਹਾਉਂਦੇ ਹਨ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਜਿੰਮ ਵਿਚ ਗਏ ਬਿਨਾਂ ਭਾਰ ਘੱਟ ਨਹੀਂ ਕੀਤਾ ਜਾ ਸਕਦਾ। ਜਿੰਮ ਜਾਏ ਬਿਨਾਂ ਵੀ ਭਾਰ ਘਟਾਇਆ ਜਾ ਸਕਦਾ ਹੈ। ਅਸੀਂ ਕੁਝ ਆਸਾਨ ਘਰੇਲੂ ਨੁਸਖਿਆਂ ਨੂੰ ਅਜ਼ਮਾ ਕੇ ਭਾਰ ਘੱਟ ਕਰ ਸਕਦੇ ਹਾਂ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਰਾਤ ਨੂੰ ਸੌਂਦੇ ਸਮੇਂ ਕੁਝ ਡ੍ਰਿੰਕਸ ਨੂੰ ਆਪਣੀ ਡਾਈਟ ਦਾ ਹਿੱਸਾ ਬਣਾ ਕੇ ਇਹ ਕੰਮ ਆਸਾਨੀ ਨਾਲ ਕਰ ਸਕਦੇ ਹੋ। ਆਓ ਜਾਣਦੇ ਹਾਂ ਘਰੇਲੂ ਨੁਸਖਿਆਂ ਨਾਲ ਬਣਾਏ ਜਾਣ ਵਾਲੇ ਡ੍ਰਿੰਕਸ

ਮੇਥੀ ਦੇ ਦਾਣਿਆਂ ਦਾ ਪਾਣੀ
ਮੇਥੀ ਦਾ ਦਾਣਿਆਂ ਪਾਣੀ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਮੇਥੀ ਦੇ ਦਾਣਿਆਂ ਨੂੰ ਭਿਓ ਕੇ ਇਸ ਦਾ ਪਾਣੀ ਪੀਓ। ਮੇਥੀ ਦਾ ਪਾਣੀ ਪੀਣ ਨਾਲ ਮੈਟਾਬੋਲਿਜ਼ਮ ਵੀ ਠੀਕ ਹੁੰਦਾ ਹੈ ਅਤੇ ਭਾਰ ਘੱਟ ਕਰਨ 'ਚ ਮਦਦ ਮਿਲਦੀ ਹੈ। ਖਾਲੀ ਪੇਟ ਮੇਥੀ ਦਾ ਪਾਣੀ ਪੀਣਾ ਫੈਟ ਘਟਾਉਣ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਮੋਟਾਪੇ ਤੋਂ ਇਲਾਵਾ ਕਈ ਬਿਮਾਰੀਆਂ 'ਚ ਵੀ ਇਹ ਪਾਣੀ ਫਾਇਦੇਮੰਦ ਹੁੰਦਾ ਹੈ।

ਦਾਲਚੀਨੀ ਵਾਲਾ ਪਾਣੀ 
ਦਾਲਚੀਨੀ ਦਾ ਪਾਣੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ 'ਚ ਐਂਟੀਆਕਸੀਡੈਂਟ ਅਤੇ ਫਾਈਬਰ ਚੰਗੀ ਮਾਤਰਾ 'ਚ ਮੌਜੂਦ ਹੁੰਦੇ ਹਨ, ਜੋ ਭਾਰ ਘੱਟ ਕਰਨ 'ਚ ਮਦਦ ਕਰਦੇ ਹਨ। ਦਾਲਚੀਨੀ ਵਾਲਾ ਪਾਣੀ ਪੀਣ ਨਾਲ ਮੈਟਾਬੋਲਿਜ਼ਮ ਵਿਚ ਸੁਧਾਰ ਹੁੰਦਾ ਹੈ ਅਤੇ ਚਰਬੀ ਤੇਜ਼ੀ ਨਾਲ ਘਟਦੀ ਹੈ। ਦਾਲਚੀਨੀ ਨੂੰ ਉਬਾਲ ਕੇ ਛਾਣ ਕੇ ਇਸ ਪਾਣੀ ਵਿਚ ਸ਼ਹਿਦ ਮਿਲਾ ਕੇ ਪੀਓ। ਇਸ ਦਾ ਅਸਰ ਕੁਝ ਹੀ ਦਿਨਾਂ 'ਚ ਦਿਖਾਈ ਦੇਵੇਗਾ।

ਹਲਦੀ ਵਾਲਾ ਦੁੱਧ
ਦੁੱਧ ਨੂੰ ਲੈ ਕੇ ਹਰ ਕਿਸੇ ਦੇ ਮਨ 'ਚ ਇਹ ਹੀ ਆਉਂਦਾ ਹੈ ਕਿ ਇਸ ਨੂੰ ਪੀਣ ਨਾਲ ਭਾਰ ਵਧਦਾ ਹੈ ਪਰ ਹਲਦੀ ਵਾਲਾ ਦੁੱਧ ਪੀਣ ਨਾਲ ਭਾਰ ਘੱਟ ਕੀਤਾ ਜਾ ਸਕਦਾ ਹੈ। ਇਹ ਕੈਲਸ਼ੀਅਮ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ ਜੋ ਸਰੀਰ ਨੂੰ ਮਜ਼ਬੂਤ ​​ਬਣਾਉਂਦਾ ਹੈ ਅਤੇ ਭਾਰ ਘਟਾਉਣ ਵਿਚ ਮਦਦ ਕਰਦਾ ਹੈ। ਹਲਦੀ ਵਾਲਾ ਦੁੱਧ ਪੀਣ ਨਾਲ ਪਾਚਨ ਅਤੇ ਮੈਟਾਬੋਲਿਜ਼ਮ ਵਿਚ ਵੀ ਸੁਧਾਰ ਹੁੰਦਾ ਹੈ।

ਡਾਈਟ ਤੋਂ ਇਲਾਵਾ ਤੁਸੀਂ ਭਾਰ ਘਟਾਉਣ ਲਈ ਕੁਝ ਹੋਰ ਟਿਪਸ ਵੀ ਅਪਣਾ ਸਕਦੇ ਹੋ। ਜੇਕਰ ਤੁਸੀਂ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਤੁਸੀਂ ਘਰ ਵਿਚ ਕੁਝ ਭਾਰ ਘਟਾਉਣ ਦੀਆਂ ਕਸਰਤਾਂ ਜਾਂ ਯੋਗਾ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾ ਸਕਦੇ ਹੋ।