ਤੁਸੀਂ ਵੀ ਬਣੋ ਕੁਕਿੰਗ ਕੁਈਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਚਾਵਲ ਖਿੜੇ ਖਿੜੇ ਰਹਿਣ, ਇਸ ਲਈ ਉਸ ਨੂੰ ਪਕਾਉਂਦੇ ਸਮੇਂ ਕੁੱਝ ਬੂੰਦਾਂ ਤੇਲ ਅਤੇ ਨਿੰਬੂ ਰਸ ਮਿਲਾਉ।

cooking

ਮੁਹਾਲੀ: ਖਾਣਾ ਤਾਂ ਤੁਸੀਂ ਬਣਾਉਂਦੇ ਹੀ ਹੋ, ਉਸ ਨੂੰ ਜ਼ਾਇਕੇਦਾਰ ਅਤੇ ਲਜ਼ੀਜ਼ ਬਣਾਉਣਾ ਦੂਜੀ ਗੱਲ ਹੈ। ਅਸੀਂ ਤੁਹਾਨੂੰ ਦਸਦੇ ਹਾਂ ਕੁੱਝ ਅਜਿਹੇ ਛੋਟੇ ਟਿਪਸ ਜਿਨ੍ਹਾਂ ਨੂੰ ਤੁਸੀਂ ਇਸਤੇਮਾਲ ਕਰ ਕੇ ਕੁਕਿੰਗ ਕੁਈਨ ਬਣ ਸਕਦੇ ਹੋ। ਜਦੋਂ ਵੀ ਆਲੂ ਦੇ ਪਰਾਉਂਠੇ ਬਣਾਉ, ਆਲੂ ਦੇ ਮਿਸ਼ਰਣ ਵਿਚ ਥੋੜ੍ਹੀ ਕਸੂਰੀ ਮੇਥੀ ਮਿਲਾ ਲਉ। ਇਸ ਨਾਲ ਪਰਾਉਂਠੇ ਬਹੁਤ ਸਵਾਦਿਸ਼ਟ ਬਣਨਗੇ। ਕੇਕ ਦਾ ਰੰਗ ਵਧੀਆ ਬਣਾਉਣ ਲਈ ਤੁਸੀਂ ਇਕ ਚੱਮਚ ਚੀਨੀ ਲਉ ਅਤੇ ਉਸ ਨੂੰ ਬਰਾਊਨ ਹੋਣ ਤਕ ਗਰਮ ਕਰੋ ਅਤੇ ਕੇਕ ਦੇ ਮਿਕਸਰ ਵਿਚ ਮਿਲਾ ਦਿਉ।

ਦਾਲ ਨੂੰ ਸਵਾਦਿਸ਼ਟ ਬਣਾਉਣ ਲਈ ਉਸ ਨੂੰ ਉਬਾਲਦੇ ਸਮੇਂ ਚੁਟਕੀ ਭਰ ਹਲਦੀ ਅਤੇ ਬਦਾਮ ਦੇ ਤੇਲ ਦੀਆਂ 4-5 ਬੂੰਦਾਂ ਪਾ ਦਿਉ ਤਾਂ ਦਾਲ ਜਲਦੀ ਗਲਦੀ ਹੈ ਅਤੇ ਸਵਾਦ ਵੀ ਵੱਧ ਜਾਂਦਾ ਹੈ। ਇਡਲੀ ਡੋਸਾ ਬਣਾਉਣ ਲਈ ਜੇਕਰ ਤੁਸੀਂ ਦਾਲ ਚਾਵਲ ਭਿਉਣ ਸਮੇਂ ਮੇਥੀਦਾਣਾ ਵੀ ਪਾ ਦਿਉ ਮਤਲਬ ਇਕ ਕੱਪ ਮਿਸ਼ਰਣ ਹੈ ਤਾਂ ਇਕ ਚਮਚ ਮੇਥੀਦਾਣਾ ਪਾ ਦਿਉ ਅਤੇ ਉਸ ਨੂੰ ਪੀਸ ਲਉ। ਇਸ ਨਾਲ ਮਿਸ਼ਰਣ ਮੁਲਾਇਮ ਬਣਦਾ ਹੈ ਅਤੇ ਇਹ ਢਿੱਡ ਵਿਚ ਗੈਸ ਵੀ ਨਹੀਂ ਬਣਾਉਂਦਾ।
ਇਡਲੀ, ਡੋਸਾ, ਪਕੌੜੇ, ਮੰਗੌੜੀ ਆਦਿ ਨੂੰ ਕੁਰਕੁਰਾ ਬਣਾਉਣ ਲਈ ਜਦੋਂ ਵੀ ਇਸ ਸੱਭ ਦਾ ਮਿਸ਼ਰਣ ਤਿਆਰ ਕਰੋ ਉਸ ਵਿਚ 2-3 ਚਮਚ ਦੁਧ ਪਾ ਕੇ ਚੰਗੀ ਤਰ੍ਹਾਂ ਫੈਂਟ ਲਉ। ਜਦੋਂ ਵੀ ਇਹ ਮਿਸ਼ਰਨ ਬਣਾਉ ਤਾਂ ਲੂਣ ਬਾਅਦ ਵਿਚ ਪਾਉ ਅਤੇ ਤੁਰਤ ਡਿਸ਼ ਬਣਾਉਣਾ ਸ਼ੁਰੂ ਕਰ ਦਿਉ ਕਿਉਂਕਿ ਲੂਣ ਨਾਲ ਕੁਰਕੁਰਾਪਨ ਘੱਟ ਹੋ ਜਾਂਦਾ ਹੈ। ਚਾਵਲ ਖਿੜੇ ਖਿੜੇ ਰਹਿਣ, ਇਸ ਲਈ ਉਸ ਨੂੰ ਪਕਾਉਂਦੇ ਸਮੇਂ ਕੁੱਝ ਬੂੰਦਾਂ ਤੇਲ ਅਤੇ ਨਿੰਬੂ ਰਸ ਮਿਲਾਉ।

ਇਸ ਨਾਲ ਚਾਵਲ ਆਪਸ ਵਿਚ ਚਿਪਕਣਗੇ ਨਹੀਂ ਅਤੇ ਉਨ੍ਹਾਂ ਦੀ ਰੰਗਤ ਵੀ ਸਫ਼ੈਦ ਰਹੇਗੀ। ਨੂਡਲਜ਼ ਬਣਾਉਂਦੇ ਸਮੇਂ ਉਹ ਆਪਸ ਵਿਚ ਨਾ ਚਿਪਕਣ, ਇਸ ਲਈ ਉਨ੍ਹਾਂ ਨੂੰ ਉਬਾਲ ਕੇ ਤੁਰਤ ਪਾਣੀ ਛਾਣ ਲਉ। ਉਨ੍ਹਾਂ ਨੂੰ ਠੰਢੇ ਪਾਣੀ ਨਾਲ ਧੋਵੋ। ਜੇਕਰ ਕੱਚਾ ਪਨੀਰ ਬਚ ਜਾਵੇ ਤਾਂ ਉਸ ਦੀ ਤਾਜ਼ਗੀ ਬਣਾਈ ਰੱਖਣ ਲਈ ਉਸ ਨੂੰ ਕਿਸੇ ਬਲਾਟਿੰਗ ਪੇਪਰ ਵਿਚ ਰੈਪ ਕਰ ਕੇ ਫ਼ਰਿਜ ਵਿਚ ਰੱਖੋ ਜਾਂ ਪੂਰੀ ਤਰ੍ਹਾਂ ਪਾਣੀ ਵਿਚ ਡੁਬੋ ਕੇ ਰੱਖੋ ਅਤੇ ਲਗਾਤਾਰ ਉਸ ਦਾ ਪਾਣੀ ਬਦਲਦੇ ਰਹੋ, ਇਸ ਨਾਲ ਪਨੀਰ ਦੀ ਤਾਜ਼ਗੀ ਕਾਇਮ ਰਹੇਗੀ।

ਖੀਰ ਬਣਾਉਂਦੇ ਸਮੇਂ ਜਦੋਂ ਚਾਵਲ ਪੱਕ ਜਾਣ ਤਾਂ ਉਸ ਵਿਚ ਚੁਟਕੀਭਰ ਲੂਣ ਪਾ ਦਿਉ। ਇਸ ਨਾਲ ਖੀਰ ਵਿਚ ਚੀਨੀ ਵੀ ਘੱਟ ਲੱਗੇਗੀ ਅਤੇ ਉਹ ਸਵਾਦਿਸ਼ਟ ਵੀ ਬਣੇਗੀ। ਵੜਾ ਬਣਾਉਂਦੇ ਸਮੇਂ ਉਸ ਦੀ ਪੀਠੀ ਹੱਥ ਵਿਚ ਚਿਪਕ ਜਾਂਦੀ ਹੈ। ਅਜਿਹੇ ਵਿਚ ਜਦੋਂ ਵੀ ਵੜਾ ਬਣਾਉ ਤਾਂ ਹਥੇਲੀ ’ਤੇ ਪਾਣੀ ਲਗਾਉ। ਇਹ ਬਹੁਤ ਆਸਾਨੀ ਨਾਲ ਸਰਕ ਕੇ ਤੇਲ ਵਿਚ ਚਲਾ ਜਾਂਦਾ ਹੈ। ਡੋਸਾ ਕਰਾਰਾ ਅਤੇ ਪਤਲਾ ਬਣਾਉਣ ਲਈ ਜਦੋਂ ਤੁਸੀਂ ਦਾਲ ਚਾਵਲ ਦਾ ਮਿਸ਼ਰਣ ਪੀਸਦੇ ਹੋ ਤਾਂ ਉਸ ਸਮੇਂ ਮਿਸ਼ਰਣ ਦੇ ਨਾਲ ਕੁੱਝ ਮਾਤਰਾ ਵਿਚ ਉਬਲੇ ਚਾਵਲ ਵੀ ਪੀਸ ਲਉ ਤਾਂ ਡੋਸਾ ਜ਼ਿਆਦਾ ਪਤਲਾ ਅਤੇ ਕੁਰਕੁਰਾ ਬਣੇਗਾ।

ਗਾੜ੍ਹੀ ਖੀਰ ਬਣਾਉਣ ਲਈ ਖੀਰ ਨੂੰ ਪਕਾਉਂਦੇ ਸਮੇਂ ਉਸ ਵਿਚ ਥੋੜ੍ਹਾ ਜਿਹਾ ਕੌਰਨ ਫ਼ਲੋਰ ਮਿਕਸ ਕਰ ਦਿਉ। ਖੀਰ ਗਾੜ੍ਹੀ ਹੋ ਜਾਵੇਗੀ। ਰਾਇਤੇ ਦਾ ਸਵਾਦ ਵਧਾਉਣਾ ਹੈ ਤਾਂ ਉਸ ਵਿਚ ਹਿੰਗ ਜੀਰੇ ਦਾ ਛਿੜਕਾਅ ਕਰ ਦਿਉ। ਇਸ ਰਾਇਤੇ ਨਾਲ ਤੁਸੀਂ ਰੋਟੀ ਖਾਉਗੇ ਤਾਂ ਇਹ ਇਕ ਤਰ੍ਹਾਂ ਸਬਜ਼ੀ ਦਾ ਵੀ ਕੰਮ ਕਰੇਗੀ। ਕਚੌਰੀ ਬਣਾਉਂਦੇ ਸਮੇਂ ਧਿਆਨ ਰੱਖੋ ਕਿ ਕਚੌਰੀ ਨੂੰ ਕਦੇ ਵੀ ਚਕਲੇ ਉਤੇ ਨਾ ਵੇਲੋ। ਇਸ ਨੂੰ ਹਮੇਸ਼ਾ ਹਥੇਲੀ ਨਾਲ ਦਬਾ ਕੇ ਹੀ ਬਣਾਉ। ਇਸ ਨਾਲ ਕਚੌਰੀ ਇਕਦਮ ਪਰਫ਼ੈਕਟ ਬਣਦੀ ਹੈ ਅਤੇ ਤੇਲ ਵਿਚ ਜਦੋਂ ਉਸ ਨੂੰ ਫ਼ਰਾਈ ਕਰਦੇ ਹੋ ਤਾਂ ਉਹ ਟੁਟਦੀ ਨਹੀਂ ਹੈ।