ਸੈਰ-ਸਪਾਟੇ ਨਾਲ ਵਧ ਰਿਹੈ ਕਾਰਬਨ ਪੱਧਰ : ਅਧਿਐਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਛੁੱਟੀਆਂ ਆਉਂਦੇ ਹੀ ਲੋਕਾਂ ਦੀ ਘੁੱਮਣ ਦੀ ਯੋਜਨਾ ਅਤੇ ਪੈਕਿੰਗ ਸ਼ੁਰੂ ਹੋ ਜਾਂਦੀ ਹੈ। ਕੀ ਪਾਉਣਾ ਹੈ, ਕੀ ਖਾਣਾ ਹੈ ਤੋਂ ਲੈ ਕੇ ਲੋਕ ਕਿਹੜੀਆਂ ਥਾਵਾਂ 'ਤੇ ਘੁੰਮਣਾ ਤਕ...

tourism

ਛੁੱਟੀਆਂ ਆਉਂਦੇ ਹੀ ਲੋਕਾਂ ਦੀ ਘੁੱਮਣ ਦੀ ਯੋਜਨਾ ਅਤੇ ਪੈਕਿੰਗ ਸ਼ੁਰੂ ਹੋ ਜਾਂਦੀ ਹੈ। ਕੀ ਪਾਉਣਾ ਹੈ, ਕੀ ਖਾਣਾ ਹੈ ਤੋਂ ਲੈ ਕੇ ਲੋਕ ਕਿਹੜੀਆਂ ਥਾਵਾਂ 'ਤੇ ਘੁੰਮਣਾ ਤਕ ਦੀ ਅਗਾਊਂ ਯੋਜਨਾਬੰਦੀ ਕਰ ਲੈਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਇਹਨਾਂ ਛੁੱਟੀਆਂ ਕਾਰਨ ਵਾਤਾਵਰਣ ਨੂੰ ਕਿੰਨਾ ਨੁਕਸਾਨ ਹੋ ਰਿਹਾ ਹੈ। ਹਾਲ ਹੀ 'ਚ ਜਾਰੀ ਹੋਈ ਇਕ ਰਿਪੋਰਟ 'ਚ ਵਿਗਿਆਨੀਆਂ ਨੇ ਕਿਹਾ ਕਿ ਦੁਨੀਆਂ ਭਰ 'ਚ ਹੋਣ ਵਾਲੇ ਗ੍ਰੀਨਹਾਉਸ ਪ੍ਰਭਾਵ ਗੈਸ ਨਿਕਾਸੀ ਲਈ ਸੱਭ ਤੋਂ ਜ਼ਿਆਦਾ ਸੈਰ-ਸਪਾਟਾ ਜ਼ਿੰਮੇਵਾਰ ਹੈ।

ਗ੍ਰੀਨਹਾਉਸ ਨਿਕਾਸੀ 'ਚ ਲਗਭਗ 12 ਫ਼ੀ ਸਦੀ ਕਾਰਬਨ ਡਾਈਆਕਸਾਈਡ ਦਾ ਪੱਧਰ ਸੈਰ-ਸਪਾਟਾ ਕਾਰਨ ਵਧਿਆ ਹੈ। ਇੰਨਾ ਹੀ ਨਹੀਂ, ਲੋਕਾਂ ਵਿਚ ਛੁੱਟੀਆਂ 'ਚ ਘੁੱਮਣ ਜਾਣ ਦੀ ਸੰਵੇਦਨਾ ਜਲਵਾਯੂ ਤਬਦੀਲੀ ਨੂੰ ਹੋਰ ਹੌਲੀ ਕਰ ਰਿਹਾ ਹੈ। ਯੂਨੀਵਰਸਿਟੀ ਆਫ਼ ਸਿਡਨੀ ਦੇ ਅਗਵਾਈ 'ਚ 160 ਦੇਸ਼ਾਂ ਦੇ ਕੀਤੇ ਗਏ ਸਮੀਖਿਕ ਮੁਤਾਬਕ, ਕੁਦਰਤ ਜਲਵਾਯੂ ਤਬਦੀਲੀ 'ਚ ਛਪੀ ਰਿਪੋਰਟ ਮੁਤਾਬਕ, ਜ਼ਿਆਦਾਤਰ ਘਰੇਲੂ ਮੁਸਾਫ਼ਰਾਂ ਵਲੋਂ ਕੀਤੇ ਜਾ ਰਹੇ ਸੈਰ - ਸਪਾਟੇ ਤੋਂ ਅਮਰੀਕਾ, ਚੀਨ, ਜਰਮਨੀ ਅਤੇ ਭਾਰਤ 'ਚ ਕਾਰਬਨ ਡਾਈਆਕਸਾਈਡ ਦਾ ਸੱਭ ਤੋਂ ਉੱਚਾ ਪੱਧਰ ਪਾਇਆ ਗਿਆ।

ਉਥੇ ਹੀ ਮਾਲਦੀਵ, ਮਾਰੀਸ਼ਸ, ਸਾਇਪਰਸ ਅਤੇ ਸੇਸ਼ੇਲਸ 'ਚ ਕੋਮਾਂਤਰੀ ਸੈਰ - ਸਪਾਟੇ ਕਾਰਨ ਕਾਰਬਨ ਡਾਈਆਕਸਾਈਡ ਦੇ ਪੱਧਰ 'ਚ ਲਗਭਗ 30 ਤੋ 80 ਫ਼ੀ ਸਦੀ ਵਾਧਾ ਦੇਖਿਆ ਗਿਆ। ਇਸ ਰਿਪੋਰਟ ਮੁਤਾਬਕ ਜੇਕਰ ਮੌਜੂਦਾ ਟ੍ਰੈਂਡ 'ਤੇ ਨਜ਼ਰ ਪਾਈਏ ਤਾਂ ਟ੍ਰਿਲੀਅਨ ਡਾਲਰ ਦੀ ਸੈਰ - ਸਪਾਟਾ ਉਦਯੋਗ ਕਾਰਨ 2025 ਕਾਰਬਨ ਡਾਈਆਕਸਾਈਡ ਦਾ ਪੱਧਰ ਲਗਭਗ 6.5 ਬਿਲਿਅਨ ਟਨ ਤਕ ਪਹੁੰਚ ਜਾਵੇਗਾ।

ਆਸਟ੍ਰੇਲੀਆ, ਤਾਈਵਾਨ ਅਤੇ ਇੰਡੋਨੇਸ਼ੀਆ ਦੁਆਰਾ ਜਾਰੀ ਹਾਲ ਹੀ ਦੀ ਰਿਪੋਰਟ 'ਚ ਦਸਿਆ ਗਿਆ ਕਿ ਕਾਰਬਨ ਡਾਈਆਕਸਾਈਡ ਦੇ ਵਧਦੇ ਪੱਧਰ ਲਈ ਉਡਾਨਾਂ ਜ਼ਿੰਮੇਵਾਰ ਹਨ। ਇਸ ਲਈ ਅਸੀਂ ਲੋਕਾਂ ਨੂੰ ਉਡਾਨਾਂ ਤੋਂ ਘੱਟ ਯਾਤਰਾ ਕਰਨ ਅਤੇ ਪਬਲਿਕ ਟਰਾਂਸਪੋਰਟ ਦਾ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰਨ ਦੀ ਸਲਾਹ ਦਿਤੀ ਜਾਂਦੀ।