ਗਰਮੀ 'ਚ ਤੁਹਾਡੇ 'ਤੇ ਵੀ ਹਾਵੀ ਰਹਿੰਦੈ ਗੁੱਸਾ ਅਤੇ ਚਿੜਚਿੜਾਪਨ, ਇਹ ਹੈ ਕਾਰਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਬਹੁਤ ਸਾਰੇ ਲੋਕਾਂ 'ਤੇ ਗਰਮੀ ਦੇ ਮੌਸਮ 'ਚ ਗੁੱਸਾ ਅਤੇ ਚਿੜਚਿੜਾਪਨ ਹਾਵੀ ਰਹਿੰਦਾ ਹੈ ਅਤੇ ਹੁਣ ਸਾਡੇ ਕੋਲ ਇਸ ਸਵਾਲ ਦਾ ਜਵਾਬ ਹੈ ਕਿ ਅਖ਼ੀਰ ਅਜਿਹਾ ਕਿਉਂ ਹੁੰਦਾ ਹੈ...

anger and irritability

ਬਹੁਤ ਸਾਰੇ ਲੋਕਾਂ 'ਤੇ ਗਰਮੀ ਦੇ ਮੌਸਮ 'ਚ ਗੁੱਸਾ ਅਤੇ ਚਿੜਚਿੜਾਪਨ ਹਾਵੀ ਰਹਿੰਦਾ ਹੈ ਅਤੇ ਹੁਣ ਸਾਡੇ ਕੋਲ ਇਸ ਸਵਾਲ ਦਾ ਜਵਾਬ ਹੈ ਕਿ ਅਖ਼ੀਰ ਅਜਿਹਾ ਕਿਉਂ ਹੁੰਦਾ ਹੈ ? ਪੋਲੈਂਡ ਦੀ ਇਕ ਟੀਮ ਨੇ ਇਕ ਅਧਿਐਨ ਕੀਤਾ ਜਿਸ 'ਚ ਵਧਦੇ ਤਾਪਮਾਨ ਅਤੇ ਤਣਾਅ ਪੱਧਰ 'ਚ ਕੀ ਸਬੰਧ ਹੈ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ।

ਇਹ ਇਕ ਅਜਿਹੀ ਚੀਜ਼ ਹੈ ਜਿਨ੍ਹੇ ਸਾਲਾਂ ਤਕ ਮਾਹਰਾਂ ਨੂੰ ਪ੍ਰੇਸ਼ਾਨ ਕੀਤਾ ਹੈ। ਇਸ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਕਾਰਟਿਸੋਲ ਜਿਸ ਨੂੰ ਸਟ੍ਰੈਸ ਹਾਰਮੋਨ ਵੀ ਕਹਿੰਦੇ ਹਨ, ਉਸ ਦਾ ਪੱਧਰ ਸਰਦੀਆਂ 'ਚ ਤਾਂ ਘੱਟ ਰਹਿੰਦਾ ਹੈ ਪਰ ਜਿਵੇਂ - ਜਿਵੇਂ ਗਰਮੀ ਵਧਣ ਲਗਦੀ ਹੈ ਸਰੀਰ 'ਚ ਕਾਰਟਿਸੋਲ ਦਾ ਪੱਧਰ ਵੀ ਵਧਣ ਲਗਦਾ ਹੈ। ਇਸ ਨਾਲ ਸਾਡੀ ਸਿਹਤ 'ਤੇ ਵੀ ਅਸਰ ਪੈਂਦਾ ਹੈ ਕਿਉਂਕਿ ਕਾਰਟਿਸੋਲ ਸਾਡੇ ਸਰੀਰ 'ਚ ਲੂਣ, ਖੰਡ ਅਤੇ ਤਰਲ ਪਦਾਰਥਾਂ ਨੂੰ ਨਿਯੰਤਰਿਤ ਕਰਨ 'ਚ ਮਦਦ ਕਰਦਾ ਹੈ।

ਮਾਹਰ ਮੁਤਾਬਕ ਉਹ ਉਸ ਸਮੇਂ ਹੈਰਾਨੀਜਨਕ ਰਹਿ ਗਏ ਜਦੋਂ ਉਨ੍ਹਾਂ ਨੇ ਦੇਖਿਆ ਕਿ ਗਰਮੀ ਦੇ ਮੌਸਮ 'ਚ ਸਰੀਰ 'ਚ ਜ਼ਿਆਦਾ ਕਾਰਟਿਸੋਲ ਸਰਕੁਲੇਟ ਹੋ ਰਿਹਾ ਸੀ। ਇਸ ਅਧਿਐਨ ਦੇ ਡੇਟਾ ਦਾ ਪਹਿਲਾ ਨਮੂਨਾ ਅਪਰਾਧ ਦੇ ਅੰਕੜਿਆਂ ਤੋਂ ਲਿਆ ਗਿਆ ਸੀ ਕਿ ਦੋਸ਼ ਦਾ ਮੌਸਮ ਨਾਲ ਕੀ ਸਬੰਧ ਹੈ। ਇਸ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਸੀ ਕਿ ਦੋਸ਼ੀ, ਗਰਮ ਮੌਸਮ 'ਚ ਹਿੰਸਕ ਗਤੀਵਿਧੀਆਂ 'ਚ ਜ਼ਿਆਦਾ ਸ਼ਾਮਲ ਰਹਿੰਦੇ ਹਨ।

ਕਈ ਅਧਿਐਨਾਂ 'ਚ ਵੀ ਇਸ ਗੱਲ ਨੂੰ ਸਾਬਤ ਕੀਤਾ ਗਿਆ ਹੈ ਕਿ ਜਦੋਂ ਤਾਪਮਾਨ ਗਰਮ ਹੁੰਦਾ ਹੈ ਤਾਂ ਸਾਡੇ ਦਿਲ ਦੀ ਧੜਕਨ ਵਧ ਜਾਂਦੀ ਹੈ। ਨਾਲ ਹੀ ਸਰੀਰ 'ਚ ਟੇਸਟੋਸਟੇਰਾਨ ਅਤੇ ਮੈਟਾਬਾਲਿਕ ਰਿਐਕਸ਼ਨ ਵੀ ਵਧ ਜਾਂਦਾ ਹੈ ਜਿਸਦੇ ਨਾਲ ਨਰਵਸ ਸਿਸਟਮ ਦੀ ਪ੍ਰਕਿਰਿਆ ਤੇਜ਼ ਹੋਣ ਲਗਦੀ ਹੈ।