ਗੁੜ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਅਪਣਾਉ ਇਹ ਘਰੇਲੂ ਨੁਸਖ਼ੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਗੁੜ ਨੂੰ ਖ਼ਰਾਬ ਹੋਣ ਤੋਂ ਰੋਕਣ ਵਿਚ ਵੀ ਤੇਜ ਪੱਤੇ ਤੁਹਾਡੀ ਬਹੁਤ ਮਦਦ ਕਰ ਸਕਦੇ ਹਨ

photo

 

 ਮੁਹਾਲੀ : ਚੀਨੀ ਦੇ ਮੁਕਾਬਲੇ ਗੁੜ ਨੂੰ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਕਈ ਲੋਕ ਇਸ ਦਾ ਰੋਜ਼ਾਨਾ ਸੇਵਨ ਕਰਦੇ ਹਨ। ਜਦੋਂ ਵੀ ਅਸੀਂ ਗੁੜ ਖ਼ਰੀਦਣ ਜਾਂਦੇ ਹਾਂ ਤਾਂ ਅਸੀਂ ਇਕ ਵਾਰ ਵਿਚ ਕਈ ਕਿਲੋ ਗੁੜ ਖ਼ਰੀਦ ਲੈਂਦੇ ਹਾਂ ਪਰ ਮਾਨਸੂਨ ਦੇ ਮੌਸਮ ਵਿਚ ਰਸੋਈ ’ਚ ਰੱਖੀਆਂ ਗੁੜ ਸਮੇਤ ਕਈ ਚੀਜ਼ਾਂ ਨਮੀ ਕਾਰਨ ਖ਼ਰਾਬ ਹੋਣ ਲਗਦੀਆਂ ਹਨ। ਇਨ੍ਹਾਂ ਨੂੰ ਸਹੀ ਅਤੇ ਤਾਜ਼ਾ ਰੱਖਣ ਲਈ ਅਤੇ ਇਨ੍ਹਾਂ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮਾਨਸੂਨ ਦੇ ਮੌਸਮ ਵਿਚ ਗੁੜ ਨੂੰ ਕਿਵੇਂ ਸਟੋਰ ਕਰਨਾ ਹੈ ਤਾਕਿ ਇਹ ਖ਼ਰਾਬ ਨਾ ਹੋਵੇ। ਜੇਕਰ ਤੁਸੀਂ ਗੁੜ ਨੂੰ ਸਟੋਰ ਕਰਨ ਦਾ ਸਹੀ ਤਰੀਕਾ ਜਾਣਦੇ ਹੋ ਤਾਂ ਤੁਹਾਨੂੰ ਕਦੇ ਵੀ ਗੁੜ ਦੇ ਖ਼ਰਾਬ ਹੋਣ ਦੀ ਚਿੰਤਾ ਨਹੀਂ ਕਰਨੀ ਪਵੇਗੀ। ਆਉ ਜਾਣਦੇ ਹਾਂ ਗੁੜ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਕਿਹੜੇ ਨੁਸਖ਼ੇ ਅਪਣਾਈਏ। 

ਇਹ ਵੀ ਪੜ੍ਹੋ: ਅੰਮ੍ਰਿਤਸਰ ਦੇ ਬਟਾਲਾ ਰੋਡ 'ਤੇ ਸਥਿਤ ਕੱਪੜਾ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ  

ਤੁਸੀਂ ਗੁੜ ਨੂੰ ਫ਼ਰਿਜ ਵਿਚ ਰੱਖ ਸਕਦੇ ਹੋ। ਕਈ ਲੋਕ ਪਲਾਸਟਿਕ ਦੇ ਡੱਬੇ ਵਿਚ ਗੁੜ ਰਖਦੇ ਹਨ। ਜਦੋਂ ਕਿ ਗੁੜ ਨੂੰ ਹਮੇਸ਼ਾ ਸਟੀਲ ਦੇ ਡੱਬੇ ਵਿਚ ਰੱਖਣਾ ਚਾਹੀਦਾ ਹੈ ਕਿਉਂਕਿ ਗੁੜ ਨੂੰ ਸਟੀਲ ਦੇ ਡੱਬੇ ਵਿਚ ਰੱਖਣ ਨਾਲ ਉਸ ਦਾ ਰੰਗ ਨਹੀਂ ਬਦਲਦਾ।

ਇਹ ਵੀ ਪੜ੍ਹੋ: ਐਸਡੀਐਮ ਦੀ ਰਿਪੋਰਟ ਵਿਚ ਹੋਇਆ ਖ਼ੁਲਾਸਾ, ਬੱਦੋਵਾਲ ਸਕੂਲ ਦੀ ਇਮਾਰਤ ਵਰਤੋਂ-ਯੋਗ ਨਹੀਂ

ਗੁੜ ਨੂੰ ਖ਼ਰਾਬ ਹੋਣ ਤੋਂ ਰੋਕਣ ਵਿਚ ਵੀ ਤੇਜ ਪੱਤੇ ਤੁਹਾਡੀ ਬਹੁਤ ਮਦਦ ਕਰ ਸਕਦੇ ਹਨ ਜਿਸ ਡੱਬੇ ਵਿਚ ਤੁਸੀਂ ਗੁੜ ਰੱਖ ਰਹੇ ਹੋ, ਉਸ ਵਿਚ ਇਕ ਤੇਜ ਪੱਤੇ ਵੀ ਰੱਖੋ ਕਿਉਂਕਿ ਤੇਜ਼ ਪੱਤਿਆਂ ਵਿਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਮਾਈਕ੍ਰੋਬਾਇਲ ਗੁਣ ਮਿਲ ਜਾਂਦੇ ਹਨ, ਜੋ ਮਾਨਸੂਨ ਦੌਰਾਨ ਕੀੜੇ-ਮਕੌੜਿਆਂ ਅਤੇ ਫ਼ੰਗਸ ਦੀਆਂ ਸਮੱਸਿਆਵਾਂ ਤੋਂ ਬਚਾਉਣ ਵਿਚ ਮਦਦ ਕਰਦੇ ਹਨ।

ਸਟੀਲ ਦੇ ਡੱਬਿਆਂ ਤੋਂ ਇਲਾਵਾ, ਤੁਸੀਂ ਗੁੜ ਨੂੰ ਸਟੋਰ ਕਰਨ ਲਈ ਜ਼ਿਪ ਲਾਕ ਬੈਗਾਂ ਦੀ ਵਰਤੋਂ ਵੀ ਕਰ ਸਕਦੇ ਹੋ। ਜ਼ਿਪ ਲਾਕ ਬੈਗ ਅਜਿਹਾ ਹੋਣਾ ਚਾਹੀਦਾ ਹੈ ਕਿ ਹਵਾ ਦੀ ਆਵਾਜਾਈ ਦੇ ਸਾਰੇ ਰਸਤੇ ਬੰਦ ਹੋਣ। ਸੱਭ ਤੋਂ ਪਹਿਲਾਂ ਤੁਹਾਨੂੰ ਗੁੜ ਨੂੰ ਕਾਗ਼