ਗੁਣਾਂ ਨਾਲ ਭਰਪੂਰ ਹੈ 'ਮਲਾਈ', ਰੋਜ਼ਾਨਾ ਖਾਉ ਦੋ ਚਮਚ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ ਮਲਾਈ

Milk cream

ਮਲਾਈ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਕੁੱਝ ਲੋਕਾਂ ਨੂੰ ਇਸ ਦਾ ਸਵਾਦ ਬੇਹੱਦ ਪਸੰਦ ਆਉਂਦਾ ਹੈ ਅਤੇ ਕਈ ਲੋਕ ਇਸ ਨੂੰ ਖਾਣਾ ਪਸੰਦ ਨਹੀਂ ਕਰਦੇ। ਕਹਿੰਦੇ ਹਨ ਕਿ ਮਲਾਈ ਖਾਣ ਨਾਲ ਹਮੇਸ਼ਾ ਭਾਰ ਵਧਦਾ ਹੈ ਪਰ ਇਹ ਗੱਲ ਗ਼ਲਤ ਹੈ। ਰੋਜ਼ ਇਕ ਜਾਂ ਦੋ ਚਮਚ ਮਲਾਈ ਖਾਣ ਨਾਲ ਭਾਰ ਘਟਦਾ ਹੈ।

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮਲਾਈ ਚਮੜੀ ਨੂੰ ਖ਼ੂਬਸੂਰਤ ਬਣਾਉਣ ਵਿਚ ਵੀ ਬੇਹੱਦ ਲਾਭਕਾਰੀ ਹੁੰਦੀ ਹੈ। ਆਉ ਜਾਣਦੇ ਹਾਂ ਮਲਾਈ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ:

  • ਮਲਾਈ ਚਮੜੀ ਦੀ ਰੰਗਤ ਨੂੰ ਨਿਖਾਰਦੀ ਹੈ। ਕਈ ਲੋਕਾਂ ਦੇ ਚਿਹਰੇ 'ਤੇ ਕਾਲੇ ਧੱਬੇ ਹੋ ਜਾਂਦੇ ਹਨ, ਜਿਨ੍ਹਾਂ 'ਤੇ ਕਈ ਵਾਰ ਮਹਿੰਗੀਆਂ ਕਰੀਮਾਂ ਵੀ ਅਸਰ ਨਹੀਂ ਕਰਦੀਆਂ। ਇਨ੍ਹਾਂ ਕਾਲੇ ਧੱਬਿਆਂ 'ਤੇ ਮਲਾਈ ਲਗਾ ਕੇ ਕੁੱਝ ਦੇਰ ਲਈ ਛੱਡ ਦਿਉ ਅਤੇ ਬਾਅਦ ਵਿਚ ਕਿਸੇ ਕਪੜੇ ਨਾਲ ਸਾਫ਼ ਕਰ ਲਉ। ਅਜਿਹਾ ਰੋਜ਼ ਕਰਨ ਨਾਲ ਧੱਬੇ ਸਾਫ਼ ਹੋ ਜਾਣਗੇ।

  • ਮਲਾਈ ਚਮੜੀ ਨੂੰ ਮਾਇਸਚਰਾਈਜ਼ ਹੀ ਨਹੀਂ ਕਰਦੀ, ਸਗੋਂ ਇਸ ਨਾਲ ਚਿਹਰੇ 'ਤੇ ਨਿਖਾਰ ਵੀ ਆਉਂਦਾ ਹੈ। ਮਲਾਈ ਵਿਚ ਥੋੜ੍ਹਾ ਜਿਹਾ ਸ਼ਹਿਦ ਮਿਕਸ ਕਰ ਕੇ ਚਿਹਰੇ 'ਤੇ ਲਗਾਉ। ਅਜਿਹਾ ਕਰਨ ਨਾਲ ਤੁਹਾਡੀ ਚਮੜੀ 'ਤੇ ਚਮਕ ਆ ਜਾਵੇਗੀ।

  • ਮਲਾਈ ਵਿਚ ਵਿਟਾਮਿਨ ਏ ਹੁੰਦਾ ਹੈ, ਜੋ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਨੂੰ ਠੀਕ ਰਖਣ ਵਿਚ ਤੁਹਾਡੀ ਮਦਦ ਕਰਦਾ ਹੈ। ਬੱਚਿਆਂ ਨੂੰ ਰੋਜ਼ਾਨਾ ਮਲਾਈ ਦਾ ਸੇਵਨ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਝੁਰੜੀਆਂ ਤੋਂ ਛੁਟਕਾਰਾ ਚਾਹੁੰਦੇ ਹੋ ਤਾਂ ਮਲਾਈ ਦੀ ਵਰਤੋਂ ਕਰੋ। ਦੁੱਧ ਦੀ ਮਲਾਈ ਚਿਹਰੇ 'ਤੇ ਲਗਾਉਣ ਨਾਲ ਚਮੜੀ ਵਿਚ ਚਮਕ ਆਉਂਦੀ ਹੈ ਤੇ ਝੁਰੜੀਆਂ ਤੋਂ ਛੁਟਕਾਰਾ ਮਿਲਦਾ ਹੈ।