Protect vegetables from fog: ਸਬਜ਼ੀਆਂ ਨੂੰ ਕੋਹਰੇ ਤੋਂ ਕਿਵੇਂ ਬਚਾਇਆ ਜਾਵੇ? ਆਉ ਜਾਣਦੇ ਹਾਂ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਕਈ ਕਿਸਾਨ ਸੋਚਦੇ ਹਨ ਕਿ ਨਦੀਨ ਰਹਿਣ ਨਾਲ ਫ਼ਸਲ ਦਾ ਕੋਹਰੇ ਤੋਂ ਬਚਾਅ ਹੋ ਜਾਵੇਗਾ ਪਰ ਨਹੀਂ, ਇਨ੍ਹਾਂ ਨਾਲ ਫ਼ਸਲ ਦਾ ਬਚਾਅ ਨਹੀਂ ਹੁੰਦਾ।

Protect vegetables from fog

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਨ੍ਹਾਂ ਦਿਨਾਂ ਵਿਚ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਠੰਢ ਜ਼ੋਰਾਂ-ਸ਼ੋਰਾਂ ਤੇ ਪੈ ਰਹੀ ਹੈ ਤੇ ਖ਼ਾਸ ਕਰ ਕੇ ਇਸ ਠੰਢ ਵਿਚ ਕਿਸਾਨਾਂ ਨੂੰ ਦੋ ਹੱਥ ਹੋਣਾ ਪੈ ਰਿਹਾ ਹੈ ਕਿਉਂਕਿ ਕਿਸਾਨਾਂ ਦੀਆਂ ਫ਼ਸਲਾਂ ਤੇ ਠੰਢ ’ਚ ਕੋਹਰੇ ਦੀ ਮਾਰ ਨਾਲ ਉਨ੍ਹਾਂ ਦੀਆਂ ਮਿਹਨਤ ਨਾਲ ਬੀਜੀਆਂ ਫ਼ਸਲਾਂ ਖ਼ਰਾਬ ਹੋ ਰਹੀਆਂ ਹਨ।

ਅੱਜ ਅਸੀਂ ਤੁਹਾਨੂੰ ਆਲੂ, ਸਰੋ੍ਹਂ, ਦਾਲਾਂ ਅਤੇ ਸਬਜ਼ੀਆਂ ਨੂੰ ਕੋਹਰੇ ਤੋਂ ਬਚਾਉਣ ਦਾ ਇਕ ਆਸਾਨ ਤੇ ਸੌਖਾ ਤਰੀਕਾ ਦਸਾਂਗੇ ਜੋ ਕਿ ਬਹੁਤ ਹੀ ਵਧੀਆ ਤੇ ਆਸਾਨ ਹੈ ਜਿਸ ਨਾਲ ਤੁਹਾਡੀ ਫ਼ਸਲ ਬਰਬਾਦ ਹੋਣ ਤੋਂ ਬਚ ਸਕਦੀ ਹੈ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਜ਼ਿਆਦਾ ਖੇਚਲ ਵੀ ਨਹੀਂ ਕਰਨੀ ਪਵੇਗੀ। ਜੇਕਰ ਕੋਹਰਾ ਥੋੜ੍ਹਾ ਪੈ ਰਿਹਾ ਤਾਂ ਫ਼ਸਲ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਜੇ ਕੋਹਰਾ ਜ਼ਿਆਦਾ ਪੈਣ ਲੱਗ ਜਾਵੇ ਤਾਂ ਤਣੇ ਤੋਂ ਲੈ ਕੇ ਪੱਤਿਆਂ ਤਕ ਫ਼ਸਲ ਨੂੰ ਨੁਕਸਾਨ ਪੁੱਜ ਸਕਦਾ ਹੈ।

ਜਦੋਂ ਬਰਫ਼ ਪੱਤੇ ’ਤੇ ਜੰਮ ਜਾਂਦੀ ਹੈ ਤਾਂ ਉਸ ਨਾਲ ਪੱਤੇ ਦੇ ਅੰਦਰਲਾ ਤਾਪਮਾਨ ਠੰਢਾ ਹੁੰਦਾ ਹੈ। ਬੂਟੇ ਦੇ ਟਿਸ਼ੂ ਵਿਚ ਜੋ ਨਿੱਕੇ-ਨਿੱਕੇ ਸੈੱਲ ਹੁੰਦੇ ਹਨ ਤਾਂ ਉਨ੍ਹਾਂ ਵਿਚ ਬਰਫ਼ ਜੰਮ ਜਾਂਦੀ ਹੈ। ਬਰਫ਼ ਜੰਮਣ ਨਾਲ ਸੀ-ਹਾਈਡਟ੍ਰੇਡਟ ਹੋ ਜਾਂਦੀ ਹੈ, ਤਾਂ ਉਸ ਵਿਚ ਇੰਜਰੀ ਹੁੰਦੀ ਹੈ। ਸੱਭ ਤੋਂ ਵੱਧ ਕੋਹਰੇ ਦਾ ਨੁਕਸਾਨ ਜ਼ਿਆਦਾ ਉਥੇ ਹੁੰਦਾ ਹੈ ਜਿਥੇ ਆਲੂ ਜਾਂ ਸਬਜ਼ੀ ਤੁਸੀਂ ਬਿਨਾਂ ਵੱਟਾਂ ਲਗਾਈਆਂ ਹੋਈਆਂ ਹਨ ਜਾਂ ਜਿਹੜੀਆਂ ਜ਼ਮੀਨਾਂ ਖ਼ੁਸ਼ਕ ਹਨ ਉਥੇ ਕੋਹਰੇ ਦਾ ਨੁਕਸਾਨ ਜ਼ਿਆਦਾ ਹੁੰਦਾ ਹੈ।

ਕੋਹਰੇ ਦੇ ਨੁਕਸਾਨ ਨੂੰ ਕੰਟਰੋਲ ਕਰਨ ਲਈ ਜ਼ਮੀਨ ਵਿਚ ਨਮੀ ਹੋਣਾ ਜ਼ਰੂਰੀ ਹੈ। ਜੇ ਖੇਤ ਵਿਚ ਨਮੀ ਨਹੀਂ ਤਾਂ ਜਿਹੜੇ ਪੋਰ ਸਪੇਸ ਹਨ ਉਨ੍ਹਾਂ ਵਿਚ ਹਵਾ ਦੀ ਮਾਤਰਾ ਜ਼ਿਆਦਾ ਹੋਵੇਗੀ। ਹਵਾ ਗਰਮੀ ਨੂੰ ਜ਼ਮੀਨ ਵਿਚ ਨਹੀਂ ਜਾਣ ਦਿੰਦੀ ਤੇ ਜ਼ਮੀਨ ਨੂੰ ਗਰਮ ਨਹੀਂ ਹੋਣ ਦਿੰਦੀ। ਇਸ ਲਈ ਜੇ 30 ਸੈ.ਮੀ ਤਕ ਜ਼ਮੀਨ ਗਿੱਲੀ ਹੈ ਤਾਂ ਪਾਣੀ ਗਰਮੀ ਜ਼ਿਆਦਾ ਲੈ ਲੈਂਦਾ ਹੈ ਤਾਂ ਤੁਸੀਂ ਕੋਹਰੇ ਤੋਂ ਫ਼ਸਲ ਨੂੰ ਬਚਾਅ ਸਕਦੇ ਹੋ।

ਜੇ ਤੁਹਾਡੇ ਕੋਲ ਦੋ ਖੇਤ ਹਨ, ਇਕ ਨੂੰ ਪਾਣੀ ਲਗਾ ਹੈ ਤੇ ਇਕ ਖੇਤ ਨੂੰ ਪਾਣੀ ਨਹੀਂ ਲੱਗਾ ਹੋਇਆ ਤਾਂ ਉਸ ਵਿਚ ਕੋਹਰਾ ਨੁਕਸਾਨ ਜ਼ਿਆਦਾ ਕਰੇਗਾ। ਚਾਹੇ ਉਹ ਦਾਲਾਂ, ਸਰ੍ਹੋਂ, ਆਲੂ ਫ਼ਸਲ ਹੈ ਤਾਂ ਜ਼ਮੀਨ ਨਮ ਹੋਣੀ ਚਾਹੀਦੀ ਹੈ। ਆਲੂ ਦੀ ਫ਼ਸਲ ਵਿਚ ਤੁਸੀਂ ਰੋਜ਼ਾਨਾ ਕਿਆਰੀਆਂ ਦੇ ਹਿਸਾਬ ਨਾਲ ਪਾਣੀ ਲਗਾ ਸਕਦੇ ਹੋ। ਜੇ ਫ਼ਸਲ ਪਹਿਲਾਂ ਹੀ ਕਮਜ਼ੋਰ ਹੈ ਤਾਂ ਕੋਹਰੇ ਨਾਲ ਉਸ ਦਾ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਫ਼ਸਲ ਵਿਚ ਜਿਹੜੇ ਨਦੀਨ ਉਗਦੇ ਹਨ, ਉਹ ਪੂਰੀ ਗਰਮੀ ਜ਼ਮੀਨ ਤਕ ਨਹੀਂ ਪਹੁੰਚਣ ਦਿੰਦੇ। ਨਦੀਨਾਂ ਨੂੰ ਮਾਰਨਾ ਜ਼ਰੂਰੀ ਹੈ। ਕਈ ਕਿਸਾਨ ਸੋਚਦੇ ਹਨ ਕਿ ਨਦੀਨ ਰਹਿਣ ਨਾਲ ਫ਼ਸਲ ਦਾ ਕੋਹਰੇ ਤੋਂ ਬਚਾਅ ਹੋ ਜਾਵੇਗਾ ਪਰ ਨਹੀਂ, ਇਨ੍ਹਾਂ ਨਾਲ ਫ਼ਸਲ ਦਾ ਬਚਾਅ ਨਹੀਂ ਹੁੰਦਾ।

ਜੇਕਰ ਕਿਸਾਨਾਂ ਨੂੰ ਕੋਹਰਾ ਪੈਣ ਦਾ ਡਰ ਬਣਿਆ ਰਹਿੰਦਾ ਹੈ ਤਾਂ ਉਸ ਦਿਨ ਤੁਸੀਂ ਅਪਣੇ ਖੇਤ ਵਿਚ ਧੂੰਆਂ ਕਰ ਸਕਦੇ ਹੋ ਕਿਉਂਕਿ ਧੂੰਆਂ ਸਰਦੀਆਂ ਵਿਚ ਜ਼ਿਆਦਾ ਉਪਰ ਨਹੀਂ ਜਾਂਦਾ, ਉਹ ਖੇਤ ’ਤੇ ਅਪਣੀ ਪਰਤ ਬਣਾ ਲੈਂਦਾ ਹੈ। ਇਸ ਨਾਲ ਫ਼ਸਲ ਨੂੰ ਕੋਹਰੇ ਤੋਂ ਬਚਾਇਆ ਜਾ ਸਕਦਾ ਹੈ। ਜਿਹੜੇ ਕਿਸਾਨਾਂ ਦੇ ਸਪਰਿੰਗਲਰ ਤੇ ਫੁਆਰੇ ਲਗਾਏ ਹੋਏ ਹਨ

ਉਨ੍ਹਾਂ ਨੂੰ ਸਲਾਹ ਹੈ ਕਿ ਜਦੋਂ ਕੋਹਰਾ ਪੈਣ ਦੀ ਸੰਭਾਵਨਾ ਹੈ ਤਾਂ ਤੜਕੇ 4 ਵਜੇ ਉਠ ਕੇ ਫੁਆਰੇ ਚਲਾ ਦਿਤੇ ਜਾਣ ਤਾਕਿ ਪੱਤੇ ਧੋਤੇ ਜਾਣ ਪੱਤਿਆਂ ਤੋਂ ਕੋਹਰਾ ਉਤਰ ਜਾਵੇ। ਕੋਹਰਾ ਪੈਣ ਦੀ ਜਦੋਂ ਸੰਭਾਵਨਾ ਹੋਵੇ ਤਾਂ ਤੁਸੀਂ ਥਾਇਉ ਯੂਰੀਆ ਦਾ ਇਸਤੇਮਾਲ ਕਰ ਸਕਦੇ ਹੋ। 2 ਲੀਟਰ ਪਾਣੀ ਵਿਚ 1 ਗ੍ਰਾਮ ਥਾਇਉ ਯੂਰੀਆ ਪਾ ਕੇ ਤੁਸੀਂ ਸਪ੍ਰੇਅ ਕਰ ਸਕਦੋ। ਇਸ ਦਾ ਇਸਤੇਮਾਲ ਕਰਨ ਨਾਲ ਵੀ ਕੋਹਰੇ ਤੋਂ ਫ਼ਸਲ ਨੂੰ ਬਚਾਇਆ ਜਾ ਸਕਦਾ ਹੈ।