Sleepy After Eating: ਜੇਕਰ ਤੁਹਾਨੂੰ ਵੀ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਆਉਂਦੀ ਹੈ ਨੀਂਦ ਤਾਂ ਅਪਣਾਓ ਇਹ 3 ਨੁਸਖ਼ੇ  

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਇਨਸੁਲਿਨ ਵਧਣ ਕਾਰਨ ਸਾਡੇ ਸਰੀਰ ਵਿਚ ਨੀਂਦ ਦੇ ਹਾਰਮੋਨ ਪੈਦਾ ਹੁੰਦੇ ਹਨ।

File Photo

Sleepy After Eating: ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਸਭ ਨੂੰ ਨੀਂਦ ਆਉਣ ਲੱਗ ਜਾਂਦੀ ਹੈ ਜੋ ਲੋਕ ਘਰ ਵਿਚ ਹੀ ਰਹਿੰਦੇ ਹਨ ਉਹਨਾਂ ਲਈ ਤਾਂ ਇਹ ਕੋਈ ਸਮੱਸਿਆ ਨਹੀਂ ਹੈ ਪਰ ਜਿਹੜੇ ਲੋਕ ਬਾਹਰ ਕੰਮ ਕਰਨ ਲਈ ਜਾਂਦੇ ਹਨ ਉਹਨਾਂ ਲਈ ਇਹ ਵੱਡੀ ਸਮੱਸਿਆ ਹੈ ਕਿਉਂਕਿ ਕੰਮ ਕਰਦੇ ਸਮੇਂ ਉਹਨਾਂ ਦੀਆਂ ਅੱਖਾਂ ਲਗਾਤਾਰ ਬੰਦ ਹੋਣ ਲੱਗ ਪੈਂਦੀਆਂ ਹਨ ਜਿਸ ਨਾਲ ਉਹਨਾਂ ਕੰਮ 'ਤੇ ਅਸਰ ਪੈਂਦਾ ਹੈ। 

ਆਓ ਜਾਣਦੇ ਹਾਂ ਕਿ ਦੁਪਹਿਰ ਦਾ ਖਾਣਾ ਖਾਣ ਕਰ ਕੇ ਕਿਉਂ ਆਉਂਦੀ ਹੈ ਨੀਂਦ 
ਹਾਰਮੋਨਜ਼ ਹਨ ਸਭ ਤੋਂ ਵੱਡੀ ਵਜ੍ਹਾ

ਦਰਅਸਲ ਜਦੋਂ ਵੀ ਅਸੀਂ ਕੁਝ ਖਾਂਦੇ ਹਾਂ ਤਾਂ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਪੈਨਕ੍ਰੀਅਸ ਤੋਂ ਇਨਸੁਲਿਨ ਨਾਂ ਦਾ ਹਾਰਮੋਨ ਨਿਕਲਦਾ ਹੈ। ਭੋਜਨ ਜਿੰਨਾ ਜ਼ਿਆਦਾ ਭਾਰਾ ਹੋਵੇਗਾ, ਓਨਾ ਹੀ ਜ਼ਿਆਦਾ ਇਨਸੁਲਿਨ ਨਿਕਲੇਗਾ ਅਤੇ ਇਸ ਨਾਲ ਬਲੱਡ ਸ਼ੂਗਰ ਲੈਵਲ ਵਧਣ ਦੀ ਸੰਭਾਵਨਾ ਵਧ ਜਾਂਦੀ ਹੈ। ਇਨਸੁਲਿਨ ਵਧਣ ਕਾਰਨ ਸਾਡੇ ਸਰੀਰ ਵਿਚ ਨੀਂਦ ਦੇ ਹਾਰਮੋਨ ਪੈਦਾ ਹੁੰਦੇ ਹਨ।

ਜੋ ਸਾਡੇ ਦਿਮਾਗ ਵਿਚ ਸੇਰੋਟੋਨਿਨ ਅਤੇ ਮੇਲਾਟੋਨਿਨ ਨਾਮਕ ਹਾਰਮੋਨਸ ਵਿਚ ਬਦਲ ਜਾਂਦਾ ਹੈ। ਸੇਰੋਟੋਨਿਨ ਨੂੰ 'ਫੀਲ ਗੁੱਡ ਹਾਰਮੋਨ' ਕਿਹਾ ਜਾਂਦਾ ਹੈ। ਇਹ ਹਾਰਮੋਨ ਸਾਡੀ ਨੀਂਦ ਅਤੇ ਸੁਸਤੀ ਨਾਲ ਜੁੜਿਆ ਹੋਇਆ ਹੈ। ਭੋਜਨ ਤੋਂ ਬਾਅਦ ਜਦੋਂ ਸਰੀਰ ਵਿਚ ਸੇਰੋਟੋਨਿਨ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਸਾਨੂੰ ਨੀਂਦ ਆਉਣ ਲੱਗਦੀ ਹੈ। 

ਜ਼ਿਆਦਾ ਕੈਲੋਰੀ ਵਾਲਾ ਭੋਜਨ ਖਾਣ ਨਾਲ ਵੀ ਨੀਂਦ ਆਉਂਦੀ ਹੈ। ਟ੍ਰਿਪਟੋਫੈਨ ਨਾਂ ਦਾ ਰਸਾਇਣ ਜ਼ਿਆਦਾਤਰ ਪ੍ਰੋਟੀਨ ਵਾਲੇ ਭੋਜਨਾਂ ਵਿਚ ਪਾਇਆ ਜਾਂਦਾ ਹੈ। ਟ੍ਰਿਪਟੋਫੈਨ ਸਾਡੀ ਨੀਂਦ ਨੂੰ ਕੰਟਰੋਲ ਕਰਨ ਦਾ ਕੰਮ ਕਰਦਾ ਹੈ। ਜਦੋਂ ਇਹ ਜ਼ਿਆਦਾ ਵਧ ਜਾਂਦਾ ਹੈ, ਤਾਂ ਵਿਅਕਤੀ ਨੂੰ ਨੀਂਦ ਆਉਣ ਲੱਗਦੀ ਹੈ।  

ਦੁਪਹਿਰ ਦੇ ਖਾਣੇ ਤੋਂ ਬਾਅਦ ਤੁਹਾਨੂੰ ਨੀਂਦ ਨਾ ਆਵੇ ਤਾਂ ਕੀ ਕਰੀਏ?
- ਫਾਈਬਰ ਨਾਲ ਭਰਪੂਰ ਭੋਜਨ ਖਾਓ
- ਹਰ ਰੋਜ਼ ਸਹੀ ਸਮੇਂ 'ਤੇ ਭੋਜਨ ਖਾਓ
- ਇੱਕ ਵਾਰ ਵਿਚ ਬਹੁਤ ਜ਼ਿਆਦਾ ਨਾ ਖਾਓ
ਜੇ ਤੁਸੀਂ ਇਹ 3 ਨੁਸਖੇ ਅਪਣਾ ਲਓਗੇ ਤਾਂ ਤੁਹਾਨੂੰ ਨੀਂਦ ਨਹੀਂ ਆਵੇਗੀ।