ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਘਰ ਵਿਚ ਹੀ ਬਣਾਉ ਪਰਫ਼ਿਊਮ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਨਿੰਬੂ ਚਮੜੀ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਨਹਾਉਣ ਤੋਂ 10 ਮਿੰਟ ਪਹਿਲਾਂ ਸਰੀਰ ’ਤੇ ਨਿੰਬੂ ਦਾ ਰਸ ਲਗਾਉ।

Sweating

 

 ਮੁਹਾਲੀ : ਗਰਮੀਆਂ ਦੇ ਮੌਸਮ ਵਿਚ ਪਸੀਨਾ ਆਉਣਾ ਆਮ ਗੱਲ ਹੈ। ਪਸੀਨੇ ਦੀ ਬਦਬੂ ਨਾਲ ਲੋਕਾਂ ਨੂੰ ਬਹੁਤ ਸ਼ਰਮਿੰਦਾ ਹੋਣਾ ਪੈਂਦਾ ਹੈ। ਵੈਸੇ ਪਸੀਨੇ ਦੀ ਅਪਣੀ ਕੋਈ ਬਦਬੂ ਨਹੀਂ ਹੁੰਦੀ ਪਰ ਜਦੋਂ ਇਹ ਸਰੀਰ ਵਿਚ ਜਮ੍ਹਾਂ ਬੈਕਟੀਰੀਆ ਨਾਲ ਮਿਲਦਾ ਹੈ ਤਾਂ ਬਦਬੂ ਆਉਣ ਲਗਦੀ ਹੈ। ਜ਼ਿਆਦਾਤਰ ਲੋਕ ਬਦਬੂ ਤੋਂ ਛੁਟਕਾਰਾ ਪਾਉਣ ਲਈ ਲੋਕ ਪਰਫ਼ਿਊਮ ਦੀ ਵਰਤੋਂ ਕਰਦੇ ਹਨ।

 

ਬਜ਼ਾਰ ਵਿਚ ਹਰ ਤਰ੍ਹਾਂ ਦੇ ਪਰਫ਼ਿਊਮ ਅਸਾਲੀ ਨਾਲ ਮਿਲ ਜਾਂਦੇ ਹਨ ਪਰ ਅਜਿਹੇ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਪਰਫ਼ਿਊਮ ਜ਼ਿਆਦਾ ਲਾਭਦਾਇਕ ਹੁੰਦੇ ਹਨ। ਇਸ ਤਰ੍ਹਾਂ ਬਣਾਉ ਘਰੇਲੂ ਪਰਫ਼ਿਊਮ:

 

ਨਿੰਬੂ ਚਮੜੀ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਨਹਾਉਣ ਤੋਂ 10 ਮਿੰਟ ਪਹਿਲਾਂ ਸਰੀਰ ’ਤੇ ਨਿੰਬੂ ਦਾ ਰਸ ਲਗਾਉ। ਇਸ ਨਾਲ ਬਦਬੂ ਦੂਰ ਹੋਵੇਗੀ। ਜਿਆਦਾ ਬਾਹਾਂ ਤੋਂ ਬਦਬੂ ਆਉਣ ਲਗਦੀ ਹੈ। ਇਸ ਲਈ ਬਾਹਾਂ ’ਤੇ ਐਪਲ ਸਾਈਡਰ ਵਿਨੇਗਰ ਲਗਾਉ ਅਤੇ 10 ਮਿੰਟ ਬਾਅਦ ਨਹਾ ਲਉ। ਮਸੂਰ ਦੀ ਦਾਲ ਨੂੰ ਪੀਸ ਕੇ ਪੇਸਟ ਤਿਆਰ ਕਰ ਲਉ। ਫਿਰ ਇਸ ਵਿਚ ਨਿੰਬੂ ਦਾ ਰਸ ਮਿਲਾ ਕੇ ਸਰੀਰ ’ਤੇ ਲਗਾਉ।

 

ਸੁਕਣ ਤੋਂ ਬਾਅਦ ਨਹਾ ਲਉ। ਨਹਾਉਣ ਦੇ ਪਾਣੀ ਵਿਚ ਟਮਾਟਰ ਦਾ ਰਸ ਪਾ ਕੇ ਨਹਾਉ। ਧਿਆਨ ਰੱਖੋ ਕਿ ਟਮਾਟਰ ਦਾ ਰਸ ਛਾਣ ਕੇ ਪਾਣੀ ਵਿਚ ਪਾਉਣਾ ਹੈ। ਬਦਬੂ ਦੂਰ ਕਰਨ ਲਈ ਫੱਟਕਰੀ ਵੀ ਬਹੁਤ ਫ਼ਾਇਦੇਮੰਦ ਹੁੰਦੀ ਹੈ। ਨਹਾਉਣ ਦੇ ਪਾਣੀ ਵਿਚ ਚੁਟਕੀ ਇਕ ਫ਼ਟਕਰੀ ਮਿਲਾ ਕੇ ਨਹਾਉ।