ਫ਼ੋਟੋਸਟੇਟ ਮਸ਼ੀਨ ਕਿਵੇਂ ਕੰਮ ਕਰਦੀ ਹੈ?

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਫ਼ੋਟੋ ਸਟੇਟ ਮਸ਼ੀਨ ਦੀ ਕਾਢ ਕੇਸਟਰ ਕਰਲਸਨ ਨੇ ਕੱਢੀ ਸੀ। ਇਸ ਵਿਚ ਸੈਲੀਨੀਅਮ ਨਾਂ ਦੀ ਧਾਤ ਦੀ ਪਲੇਟ ਜਾਂ ਰੋਲਰ ਹੁੰਦਾ ਹੈ ਜਿਸ ਉਤੇ ਧਨ ਚਾਰਜ ਹੁੰਦਾ

Photostat Machine

ਫ਼ੋਟੋ ਸਟੇਟ ਮਸ਼ੀਨ ਦੀ ਕਾਢ ਕੇਸਟਰ ਕਰਲਸਨ ਨੇ ਕੱਢੀ ਸੀ। ਇਸ ਵਿਚ ਸੈਲੀਨੀਅਮ ਨਾਂ ਦੀ ਧਾਤ ਦੀ ਪਲੇਟ ਜਾਂ ਰੋਲਰ ਹੁੰਦਾ ਹੈ ਜਿਸ ਉਤੇ ਧਨ ਚਾਰਜ ਹੁੰਦਾ ਹੈ। ਜਿਸ ਲਿਖਤੀ ਕਾਗ਼ਜ਼ ਦੀ ਨਕਲ ਕਰਨੀ ਹੁੰਦੀ ਹੈ ਉਸ ਕਾਗ਼ਜ਼ ਨੂੰ ਮਸ਼ੀਨ ਉਪਰ ਸ਼ੀਸ਼ੇ ਵਾਲੀ ਥਾਂ ਉਤੇ ਉਲਟਾ ਕਰ ਕੇ ਰੱਖ ਦਿਤਾ ਜਾਂਦਾ ਹੈ। ਮਸ਼ੀਨ ਦਾ ਬਟਨ ਦਬਾ ਕੇ ਤੇਜ਼ ਪ੍ਰਕਾਸ਼ ਵਾਲਾ ਬਲਬ ਜਗਾਇਆ ਜਾਂਦਾ ਹੈ। ਇਸ ਦਾ ਪ੍ਰਕਾਸ਼ ਲਿਖਤ ਉਤੇ ਪੈਂਦਾ ਹੈ।

ਕਾਗ਼ਜ਼ ਦੇ ਚਿੱਟੇ ਹਿੱਸੇ ਤੋਂ ਪ੍ਰਕਾਸ਼ ਪਰਵਰਤਿਤ ਹੋ ਕੇ ਸੈਲੀਨੀਅਮ ਪਲੇਟ ਉਤੇ ਪੈਂਦਾ ਹੈ। ਇਹ ਪ੍ਰਕਾਸ਼ ਪਲੇਟ ਉਤੇ ਧਨ ਚਾਰਜ ਨੂੰ ਉਦਾਸੀਨ ਕਰ ਦਿੰਦਾ ਹੈ। ਅੱਖਰ ਪ੍ਰਕਾਸ਼ ਨੂੰ ਸੋਖ ਲੈਂਦੇ ਹਨ ਜਿਸ ਕਾਰਨ ਪ੍ਰਕਾਸ਼ ਪਲੇਟ ਉਤੇ ਨਹੀਂ ਪੈਦਾ। ਪਲੇਟ ਉਤੇ ਅੱਖਰ ਦੇ ਬਣੇ ਪ੍ਰਤੀਬਿੰਬ ਉਤੇ ਧਨ ਚਾਰਜ ਕਾਇਮ ਰਹਿੰਦਾ ਹੈ। ਸਿਆਹੀ ਦੇ ਕਣ ਜਿਨ੍ਹਾਂ ਉਤੇ ਨੈਗੇਟਿਵ ਚਾਰਜ ਹੁੰਦਾ ਹੈ ਧਨ ਚਾਰਜ ਖੇਤਰ ਨਾਲ ਚਿੰਬੜ ਜਾਂਦੇ ਹਨ।

ਇਕ ਚਿੱਟਾ ਕਾਗ਼ਜ਼, ਜਿਸ ਉਤੇ ਨੈਗੇਟਿਵ ਚਾਰਜ ਪੈਦਾ ਕੀਤਾ ਜਾਂਦਾ, ਪਲੇਟ ਉਪਰੋਂ ਲੰਘਾਇਆ ਜਾਂਦਾ ਹੈ। ਇਹ ਕਾਗ਼ਜ਼ ਲਿਖਤ ਵਾਲੀਆਂ ਥਾਵਾਂ ਉਤੇ ਲੱਗੀ ਸਿਆਹੀ ਨੂੰ ਅਪਣੇ ਵਲ ਖਿੱਚ ਲੈਂਦਾ ਹੈ। ਸਿਆਹੀ ਕਾਗ਼ਜ਼ ਨਾਲ ਚਿਪਕ ਜਾਂਦੀ ਹੈ ਅਤੇ ਲਿਖਾਵਟ ਦੀ ਸਹੀ ਨਕਲ ਪ੍ਰਾਪਤ ਹੋ ਜਾਂਦੀ ਹੈ।

ਕਰਨੈਲ ਸਿੰਘ ਰਾਮਗੜ੍ਹ, ਸੰਪਰਕ : 79864-99563