ਗ਼ਲਤ ਤਰੀਕੇ ਨਾਲ ਨਹਾਉਣ 'ਤੇ ਪੈ ਸਕਦੈ ਦਿਮਾਗ਼ ਦਾ ਦੌਰਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਦਿਲ ਨੂੰ ਸਿਰ ਵਲ ਜ਼ਿਆਦਾ ਖ਼ੂਨ ਭੇਜਣਾ ਪੈਦਾ ਹੈ ਅਤੇ ਦਿਲ ਦਾ ਦੌਰਾ ਜਾਂ ਦਿਮਾਗ਼ ਦੀ ਨਾੜੀ ਫਟਣ ਦਾ ਖ਼ਤਰਾ ਹੋ ਸਕਦਾ ਹੈ।

Bathing

 ਮੁਹਾਲੀ: ਨਹਾਉਣਾ ਸਾਡੀ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਹੈ। ਤੁਸੀ ਕਦੇ ਸੋਚਿਆ ਕਿ ਸਾਨੂੰ ਕਿਵੇਂ ਨਹਾਉਣਾ ਚਾਹੀਦਾ ਹੈ? ਖਾਣ-ਪੀਣ ਅਤੇ ਸੌਣ ਦੀ ਤਰ੍ਹਾਂ ਨਹਾਉਣ ਦਾ ਵੀ ਇਕ ਤਰੀਕਾ ਹੁੰਦਾ ਹੈ। ਜੇ ਇਸ ਨੂੰ ਲਾਗੂ ਨਾ ਕੀਤਾ ਜਾਵੇ ਤਾਂ ਨਹਾਉਂਦੇ ਸਮੇਂ ਲਕਵਾ ਹੋਣ ਜਾਂ ਦਿਮਾਗ਼ ਦਾ ਦੌਰਾ ਪੈਣ ਦਾ ਖ਼ਤਰਾ ਹੋ ਸਕਦਾ ਹੈ।

ਬਹੁਤ ਸਾਰੇ ਲੋਕਾਂ ਨੂੰ ਆਦਤ ਹੋਵੇਗੀ ਕਿ ਉਹ ਬਾਥਰੂਮ ਵਿਚ ਪਹੁੰਚਦੇ ਹੀ ਸਿੱਧੇ ਸ਼ਾਵਰ ਦੇ ਹੇਠ ਖੜੇ ਹੋ ਜਾਂਦੇ ਹਨ ਜਾਂ ਫਿਰ ਬਾਲਟੀ ਵਿਚੋਂ ਮੱਗ ਨਾਲ ਪਾਣੀ ਸਿੱਧਾ ਸਿਰ 'ਤੇ ਪਾਉਣ ਲਗਦੇ ਹਨ। ਇਹ ਨਹਾਉਣ ਦਾ ਤਰੀਕਾ ਪੂਰੀ ਤਰ੍ਹਾਂ ਗ਼ਲਤ ਹੈ ਅਤੇ ਇਸ ਨਾਲ ਦਿਮਾਗ਼ ਦੇ ਦੌਰੇ ਸਮੇਤ ਕਈ ਦੂਜੀ ਤਰ੍ਹਾਂ ਦੇ ਖ਼ਤਰੇ ਸਾਹਮਣੇ ਆ ਸਕਦੇ ਹਨ।

ਅਸਲ ਵਿਚ ਸਾਡੇ ਸਰੀਰ ਦੇ ਖ਼ੂਨ ਦਾ ਪ੍ਰਵਾਹ ਉਪਰ ਤੋਂ ਹੇਠਾਂ ਵਲ ਹੁੰਦਾ ਹੈ। ਅਜਿਹੇ ਵਿਚ ਜੇ ਤੁਸੀ ਸਿੱਧਾ ਸਿਰ 'ਤੇ ਠੰਢਾ ਪਾਣੀ ਪਾਉਗੇ ਤਾਂ ਸਿਰ ਵਿਚ ਮੌਜੂਦ ਨਾੜੀਆਂ ਸੁੰਗੜਨ ਲਗਣਗੀਆਂ ਜਾਂ ਖ਼ੂਨ ਜਮ ਜਾਏਗਾ।

ਇਸ ਲਈ ਨਹਾਉਂਦੇ ਸਮੇਂ ਸਿਰ ਉਪਰ ਪਹਿਲਾਂ ਪਾਣੀ ਨਾ ਪਾਉ। ਸਿੱਧਾ ਸਿਰ 'ਤੇ ਪਾਣੀ ਪਾਉਣ ਨਾਲ ਸਿਰ ਠੰਢਾ ਹੋਣ ਲਗਦਾ ਹੈ ਜਿਸ ਨਾਲ ਦਿਲ ਨੂੰ ਸਿਰ ਵਲ ਜ਼ਿਆਦਾ ਖ਼ੂਨ ਭੇਜਣਾ ਪੈਦਾ ਹੈ ਅਤੇ ਦਿਲ ਦਾ ਦੌਰਾ ਜਾਂ ਦਿਮਾਗ਼ ਦੀ ਨਾੜੀ ਫਟਣ ਦਾ ਖ਼ਤਰਾ ਹੋ ਸਕਦਾ ਹੈ।

ਨਹਾਉਣ ਸਮੇਂ ਪੈਰਾਂ ਤੋਂ ਸ਼ੁਰੂਆਤ ਕਰੋ। ਪੈਰ ਦੇ ਪੰਜਿਆਂ ਉਪਰ ਪਾਣੀ ਪਾਉਣਾ ਸ਼ੁਰੂ ਕਰੋ। ਇਸ ਤੋਂ ਬਾਅਦ ਲੱਤਾਂ, ਪੱਟ, ਪੇਟ, ਹੱਥ ਅਤੇ ਮੋਢਿਆਂ 'ਤੇ ਪਾਣੀ ਪਾਉ ਅਤੇ ਸੱਭ ਤੋਂ ਅਖ਼ੀਰ ਵਿਚ ਸਿਰ 'ਚ ਪਾਣੀ ਪਾਉ।