ਬਿਨਾਂ ਦਵਾਈ ਵੀ ਕਰ ਸਕਦੇ ਹੋ ਅਸਥਮਾ ਦਾ ਇਲਾਜ, ਬਸ ਕਰੋ ਇਹ ਕੰਮ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਅਸਥਮਾ ਇਕ ਗੰਭੀਰ ਬਿਮਾਰੀ ਹੈ ਅਤੇ ਅੱਜਕਲ ਲੋਕਾਂ 'ਚ ਇਸ ਬਿਮਾਰੀ ਦਾ ਹੋਣਾ ਬਹੁਤ ਆਮ ਗੱਲ ਹੋ ਗਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਆਮਤੌਰ 'ਤੇ 90 ਫ਼ੀ ਸਦੀ ਅਸਥਮਾ ਦੇ...

Asthma

ਅਸਥਮਾ ਇਕ ਗੰਭੀਰ ਬਿਮਾਰੀ ਹੈ ਅਤੇ ਅੱਜਕਲ ਲੋਕਾਂ 'ਚ ਇਸ ਬਿਮਾਰੀ ਦਾ ਹੋਣਾ ਬਹੁਤ ਆਮ ਗੱਲ ਹੋ ਗਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਆਮਤੌਰ 'ਤੇ 90 ਫ਼ੀ ਸਦੀ ਅਸਥਮਾ ਦੇ ਮਰੀਜ਼ ਇਨਹੇਲਰ ਦੀ ਵਰਤੋਂ ਕਰ ਕੇ ਕੰਟਰੋਲ ਕਰ ਲੈਂਦੇ ਹਨ ਪਰ ਜਿਨ੍ਹਾਂ ਲੋਕਾਂ ਵਿਚ ਇਹ ਬਿਮਾਰੀ ਕਾਫੀ ਗੰਭੀਰ ਹੁੰਦੀ ਹੈ, ਉਨ੍ਹਾਂ 'ਤੇ ਇਨਹੇਲਰ ਦਾ ਫ਼ਾਇਦਾ ਵੀ ਨਹੀਂ ਹੁੰਦਾ।

ਉਹ ਸਟੇਰਾਇਡ 'ਤੇ ਰਹਿੰਦੇ ਹਨ ਜਿਸ  ਦੇ ਬੁਰੇ ਪ੍ਰਭਾਵ ਬਹੁਤ ਜ਼ਿਆਦਾ ਹੁੰਦੇ ਹਨ। ਇਸ ਦੇ ਲਈ ਕੋਈ ਦਵਾਈ ਵੀ ਨਹੀਂ ਬਣ ਪਾਈ ਹੈ ਪਰ ਹੁਣ ਇਸ ਦਾ ਨਾਨ ਮੇਡਿਸਿਨਲ ਟ੍ਰੀਟਮੈਂਟ ਆ ਗਿਆ ਹੈ। ਬਰਾਂਕਲ ਥਰਮੋਪਲਾਸਟੀ ਤਕਨੀਕ ਦੀ ਮਦਦ ਨਾਲ ਇਸ ਦਾ ਇਲਾਜ ਕੀਤਾ ਜਾ ਰਿਹਾ ਹੈ। ਜਦੋਂ ਅਸਥਮਾ ਹੁੰਦਾ ਹੈ ਤਾਂ ਸਾਹ ਦੀ ਨਲੀ ਸੁੰਗੜ ਜਾਂਦੀ ਹੈ ਅਤੇ ਨਲੀ ਦੇ ਬਾਹਰ ਮਸਲਸ ਜਮਾਂ ਹੋ ਜਾਂਦੇ ਹਨ।

ਇਸ ਇਲਾਜ 'ਚ ਐਂਡੋਸਕੋਪੀ ਦੀ ਮਦਦ ਨਾਲ ਸਾਹ ਦੀ ਨਲੀ 'ਚ ਪਹੁੰਚ ਕੇ ਮਸਲਜ਼ ਦੇ ਕੋਲ ਰੇਡਓਫਰਿਕਵੇਂਸੀ ਦੇ ਜ਼ਰੀਏ ਗਰਮ ਹਵਾ ਦਿਤੀ ਜਾਂਦੀ ਹੈ। ਗਰਮ ਹਵਾ ਨਾਲ ਮਸਲਜ਼ ਦੀ ਪਰਤ ਖ਼ਤਮ ਹੋ ਜਾਂਦੀ ਹੈ ਅਤੇ ਰਸਤਾ ਸਾਫ਼ ਹੋਣ 'ਤੇ ਮਰੀਜ਼ ਦੀ ਸਾਹ ਲੈਣ ਦੀ ਮੁਸ਼ਕਿਲ ਖ਼ਤਮ ਹੋ ਜਾਂਦੀ ਹੈ।