ਜੇਕਰ ਤੁਹਾਡੇ ਬੱਚੇ ਨੂੰ ਵੀ ਨਹੁੰ ਖਾਣ ਦੀ ਆਦਤ ਹੈ ਤਾਂ ਅਪਣਾਉ ਇਹ ਨੁਸਖ਼ੇ

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਮਾਪੇ ਅਕਸਰ ਬੱਚਿਆਂ ਦੀ ਨਹੁੰ ਖਾਣ ਦੀ ਆਦਤ ਤੋਂ ਪ੍ਰੇਸ਼ਾਨ ਰਹਿੰਦੇ ਹਨ, ਕਿਉਂਕਿ ਨਹੂੰ ਵਿਚ ਕਈ ਬੈਕਟੀਰੀਆ ਅਤੇ ਕੀਟਾਣੂ ਹੁੰਦੇ ਹਨ

If your child also has a habit of biting their nails, follow these tips

ਮਾਪੇ ਅਕਸਰ ਬੱਚਿਆਂ ਦੀ ਨਹੁੰ ਖਾਣ ਦੀ ਆਦਤ ਤੋਂ ਪ੍ਰੇਸ਼ਾਨ ਰਹਿੰਦੇ ਹਨ, ਕਿਉਂਕਿ ਨਹੂੰ ਵਿਚ ਕਈ ਬੈਕਟੀਰੀਆ ਅਤੇ ਕੀਟਾਣੂ ਹੁੰਦੇ ਹਨ ਅਤੇ ਇਨ੍ਹਾਂ ਨੂੰ ਖਾਣ ਨਾਲ ਇਹ ਉਨ੍ਹਾਂ ਦੇ ਢਿੱਡ ਵਿਚ ਚਲੇ ਜਾਂਦੇ ਹਨ ਅਤੇ ਉਹ ਬੀਮਾਰ ਹੋ ਜਾਂਦੇ ਹਨ। ਇਸ ਦੇ ਬਾਵਜੂਦ ਵੀ ਬੱਚੇ ਨਹੁੰ ਖਾਣਾ ਨਹੀਂ ਛਡਦੇ। ਜੇਕਰ ਤੁਸੀਂ ਵੀ ਅਪਣੇ ਬੱਚੇ ਦੇ ਨਹੁੰ ਖਾਣ ਦੀ ਆਦਤ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਇਨ੍ਹਾਂ ਤਰੀਕਿਆਂ ਨਾਲ ਬੱਚੇ ਦੀ ਇਸ ਆਦਤ ਨੂੰ ਛੁਡਵਾ ਸਕਦੇ ਹੋ।

ਮਿਰਚੀ ਪਾਊਡਰ: ਜੇਕਰ ਤੁਹਾਡਾ ਬੱਚਾ ਨਹੁੰ ਖਾਂਦਾ ਹੈ ਤਾਂ ਤੁਸੀਂ ਉਨ੍ਹਾਂ ਦੇ ਨਹੂੰਆਂ 'ਤੇ ਮਿਰਚੀ ਪਾਊਡਰ ਲਗਾ ਦਿਉ। ਇਸ ਨਾਲ ਜਦੋਂ ਵੀ ਬੱਚਾ ਨਹੁੰ ਖਾਣ ਲੱਗੇਗਾ ਤਾਂ ਉਸ ਨੂੰ ਮਿਰਚ ਲੱਗੇਗੀ ਅਤੇ ਉਹ ਨਹੁੰ ਖਾਣਾ ਬੰਦ ਕਰ ਦੇਵੇਗਾ।

ਨਿੰਮ ਲਗਾਉ: ਬੱਚਿਆਂ ਦੇ ਨਹੁੰਆਂ 'ਤੇ ਨਿੰਮ ਦੀਆਂ ਪੱਤੀਆਂ ਦਾ ਰਸ ਲਗਾਉ ਕਿਉਂਕਿ ਤੁਸੀਂ ਜਾਣਦੇ ਹੋ ਕਿ ਨਿੰਮ ਦੀਆਂ ਪੱਤੀਆਂ ਕਾਫ਼ੀ ਕੌੜੀਆਂ ਹੁੰਦੀਆਂ ਹਨ, ਜਦੋਂ ਵੀ ਉਹ ਨਹੁੰ ਖਾਣ ਲਈ ਹੱਥ ਮੂੰਹ ਵਿਚ ਪਾਵੇਗਾ ਤਾਂ ਉਸ ਨੂੰ ਕੌੜਾ ਲੱਗੇਗਾ।

ਨੇਲ ਪਾਲਿਸ਼ ਰਿਮੂਵਰ: ਤੁਸੀਂ ਬੱਚਿਆਂ ਦੇ ਨਹੁੰਆਂ 'ਤੇ ਨੇਲ ਪਾਲਿਸ਼ ਰਿਮੂਵਰ ਦਾ ਵੀ ਇਸਤੇਮਾਲ ਕਰ ਸਕਦੇ ਹੋ। ਨੇਲ ਪਾਲਿਸ਼ ਰਿਮੂਵਰ ਦੇ ਖ਼ਰਾਬ ਸਵਾਦ ਕਾਰਨ ਬੱਚਾ ਨਹੁੰ ਖਾਣਾ ਹੌਲੀ-ਹੌਲੀ ਛੱਡ ਦੇਵੇਗਾ।

ਨਹੁੰਆਂ ਨੂੰ ਕੱਟਦੇ ਰਹੋ: ਬੱਚਿਆਂ ਦੀ ਇਸ ਆਦਤ ਨੂੰ ਛੁਡਾਉਣਾ ਹੈ ਤਾਂ ਤੁਸੀਂ ਸਮੇਂ-ਸਮੇਂ ਜਾਂ ਹਰ ਹਫ਼ਤੇ ਬੱਚੇ ਦੇ ਨਹੁੰਆਂ ਨੂੰ ਕਟਦੇ ਰਹੋ। ਜੇਕਰ ਉਨ੍ਹਾਂ ਦੇ ਨਹੁੰ ਵਧਣਗੇ ਹੀ ਨਹੀਂ ਤਾਂ ਇਹ ਆਦਤ ਅਪਣੇ ਆਪ ਛੁਟ ਜਾਵੇਗੀ।