ਅੱਖਾਂ ਦੀ ਰੌਸ਼ਨੀ ਵਧਾਉਣ ਲਈ ਕਾਰਗਰ ਦਵਾਈ ਹੈ ਅਰਬੀ ਦੇ ਪੱਤੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਆਉ ਜਾਣਦੇ ਹਾਂ ਅਰਬੀ ਦੇ ਪੱਤਿਆਂ ਦੇ ਕੀ ਫ਼ਾਇਦੇ ਹਨ:

Colocasia leaves

 

ਅਰਬੀ ਵਿਚ ਕਈ ਦਵਾਈਆਂ ਦੇ ਗੁਣ ਮਿਲਦੇ ਹਨ ਜੋ ਸਿਹਤ ਤੇ ਸੁੰਦਰਤਾ ਦੋਵਾਂ ਲਈ ਫ਼ਾਇਦੇਮੰਦ ਹੁੰਦੇ ਹਨ। ਜੇਕਰ ਤੁਹਾਨੂੰ ਪਤਾ ਨਹੀਂ ਹੈ ਤਾਂ ਆਉ ਜਾਣਦੇ ਹਾਂ ਅਰਬੀ ਦੇ ਪੱਤਿਆਂ ਦੇ ਕੀ ਫ਼ਾਇਦੇ ਹਨ:

ਅੱਖਾਂ ਦੀ ਰੌਸ਼ਨੀ ਲਈ ਫ਼ਾਇਦੇਮੰਦ: ਅਰਬੀ ਦੇ ਪੱਤਿਆਂ ਵਿਚ ਵਿਟਾਮਿਨ-ਏ ਜ਼ਿਆਦਾ ਮਾਤਰਾ ਵਿਚ ਮਿਲਦੀ ਹੈ ਜੋ ਅੱਖਾਂ ਲਈ ਵਰਦਾਨ ਸਮਾਨ ਹੈ। ਦ੍ਰਿਸ਼ਟੀ ਸਬੰਧੀ ਕਿਸੇ ਵੀ ਪ੍ਰਕਾਰ ਦੇ ਦੋਸ਼ ਨੂੰ ਦੂਰ ਕਰਨ ਵਿਚ ਇਹ ਕਾਰਗਰ ਹੈ। ਇਸ ਲਈ ਨਿਯਮਤ ਰੂਪ ਵਿਚ ਅਰਬੀ ਦੇ ਪੱਤਿਆਂ ਦਾ ਸੇਵਨ ਕਰਨਾ ਚਾਹੀਦਾ ਹੈ।

ਭਾਰ ਘੱਟ ਕਰਨ ਵਿਚ ਸਹਾਇਕ: ਇਕ ਪਾਸੇ ਅਰਬੀ ਦੇ ਪੱਤਿਆਂ ਵਿਚ ਫ਼ਾਈਬਰ ਦੀ ਬਹੁਤਾਤ ਹੁੰਦੀ ਹੈ ਤਾਂ ਦੂਜੇ ਪਾਸੇ ਇਸ ਵਿਚ ਕੈਲੋਰੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਨ੍ਹਾਂ ਦੀ ਵਜ੍ਹਾ ਕਾਰਨ ਇਹ ਭਾਰ ਘੱਟ ਕਰਨ ਵਿਚ ਦਵਾਈ ਸਮਾਨ ਹੈ।

ਝੁਰੜੀਆਂ ਤੋਂ ਨਿਜਾਤ ਮਿਲਦਾ ਹੈ: ਜੇਕਰ ਤੁਸੀਂ ਝੁਰੜੀਆਂ ਤੋਂ ਪ੍ਰੇਸ਼ਾਨ ਹੋ ਜਾਂ ਇਸ ਤੋਂ ਨਿਜਾਤ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਅਰਬੀ ਦੇ ਪੱਤਿਆਂ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨੂੰ ਤੁਸੀਂ ਸਬਜ਼ੀ ਦੇ ਰੂਪ ਵਿਚ ਵੀ ਸੇਵਨ ਕਰ ਸਕਦੇ ਹੋ।