ਕਿਉਂ ਪੈਂਦਾ ਹੈ ਦਿਲ ਦਾ ਦੌਰਾ?

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਦੋਂ ਦਿਲ ਨੂੰ ਆਕਸੀਜਨ ਦੀ ਕਮੀ ਹੋਣ ਲਗਦੀ ਹੈ ਤਾਂ ਦਿਲ ਦਿਮਾਗ਼ ਨੂੰ ਐਮਰਜੈਂਸੀ ਸਿਗਨਲ ਭੇਜਦਾ ਹੈ।

Heart Attack

ਬੱਚਿਉਂ, ਦਿਲ ਦਾ ਮੁੱਖ ਕੰਮ ਲਹੂ ਨੂੰ ਸਰੀਰ ਵਿਚ ਭੇਜਣ ਲਈ ਪੰਪ ਕਰਨਾ ਹੁੰਦਾ ਹੈ। ਲਹੂ ਵਹਿਣ ਦੀਆਂ ਅੰਦਰਲੀਆਂ ਦੀਵਾਰਾਂ ਨਾਲ ਚਰਬੀ ਯੁਕਤ ਪਦਾਰਥ ਜੰਮਣ ਨਾਲ ਤੰਗ ਅਤੇ ਕਠੋਰ ਹੋ ਜਾਂਦੀਆਂ ਹਨ। ਲਹੂ ਦਾ ਵਹਾਅ ਘੱਟ ਹੋ ਜਾਂਦਾ ਹੈ। ਦਿਲ ਨੂੰ ਸਹੀ ਮਾਤਰਾ ਵਿਚ ਲਹੂ ਅਤੇ ਆਕਸੀਜਨ ਨਹੀਂ ਪਹੁੰਚਦੀ ਜਿਸ ਕਾਰਨ ਦਿਲ ਤੇਜ਼ੀ ਨਾਲ ਧੜਕਦਾ ਹੈ।

ਜਦੋਂ ਦਿਲ ਨੂੰ ਆਕਸੀਜਨ ਦੀ ਕਮੀ ਹੋਣ ਲਗਦੀ ਹੈ ਤਾਂ ਦਿਲ ਦਿਮਾਗ਼ ਨੂੰ ਐਮਰਜੈਂਸੀ ਸਿਗਨਲ ਭੇਜਦਾ ਹੈ। ਫਿਰ ਦਿਮਾਗ਼ ਇਹ ਸਿਗਨਲ ਸੁਖਮਨਾ ਨਾੜੀ ਨੂੰ ਭੇਜਦਾ ਹੈ ਅਤੇ ਦਿਲ ਨੂੰ ਆਕਸੀਜਨ ਦੀ ਕਮੀ ਹੋਣ ਤੇ ਸਰੀਰ ਦੂਜੇ ਹਿੱਸਿਆਂ ਦੀ ਆਕਸੀਜਨ ਦੀ ਸਪਲਾਈ ਘੱਟ ਕਰ ਦਿੰਦਾ ਹੈ ਤਾਕਿ ਦਿਲ ਨੂੰ ਸਹੀ ਮਾਤਰਾ ਵਿਚ ਆਕਸੀਜਨ ਮਿਲ ਸਕੇ।

ਇਸ ਹਾਲਤ ਵਿਚ ਦੂਜੇ ਹਿੱਸੇ ਜਿਵੇਂ ਗਰਦਨ, ਕੰਨ ਅਤੇ ਬਾਹਾਂ ਆਦਿ ਵਿਚ ਦਰਦ ਪੈਦਾ ਹੁੰਦਾ ਹੈ ਜਿਹੜਾ ਦਿਲ ਫ਼ੇਲ੍ਹ ਹੋਣ ਦਾ ਸੰਕੇਤ ਹੈ। ਦਿਲ ਮਾਸਪੇਸ਼ੀਆਂ ਦਾ ਬਣਿਆ ਹੋਇਆ ਹੈ। ਦਿਲ ਦੀਆਂ ਮਾਸਪੇਸ਼ੀਆਂ ਨੂੰ ਹਰ ਸਮੇਂ ਯੋਗ ਮਾਤਰਾ ਵਿਚ ਆਕਸੀਜਨ ਦੀ ਲੋੜ ਹੁੰਦੀ ਹੈ।

ਆਕਸੀਜਨ ਦੀ ਕਮੀ ਨਾਲ ਦਿਲ ਦੀਆਂ ਮਾਸਪੇਸ਼ੀਆਂ ਮਰਨ ਲੱਗ ਜਾਂਦੀਆਂ ਹਨ। ਜੇ ਦਿਲ ਦੀਆਂ ਮਾਸਪੇਸ਼ੀਆਂ ਨੂੰ ਆਕਸੀਜਨ ਦੀ ਸਪਲਾਈ ਰੁਕ ਜਾਵੇ ਜਾਂ ਘੱਟ ਜਾਵੇ ਤਾਂ ਦਿਲ ਦੀਆਂ ਮਾਸਪੇਸ਼ੀਆਂ ਦਾ ਵੱਡਾ ਹਿੱਸਾ ਮਰ ਜਾਂਦਾ ਹੈ ਜਿਸ ਕਾਰਨ ਦਿਲ ਫ਼ੇਲ ਹੋ ਜਾਂਦਾ ਹੈ।
-ਕਰਨੈਲ ਸਿੰਘ ਰਾਮਗੜ੍ਹ , ਸੰਪਰਕ : 79864-99563