ਦੀਵਾਲੀ ਸਪੈਸ਼ਲ: ਆਸਾਨ ਤਰੀਕਿਆਂ ਨਾਲ ਕਰੋ ਘਰ ਦੀ ਸਫ਼ਾਈ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਸਾਫਟ ਫਰਨੀਚਰ ਨੂੰ ਜਲਦੀ ਸਾਫ ਕਰਨ ਲਈ ਹੱਥਾਂ ਚ ਰਬੜ ਦੇ ਦਸਤਾਨੇ ਪਹਿਨੋ

Diwali Decoration

ਮੁਹਾਲੀ: ਦੀਵਾਲੀ ਆਉਣ ਵਾਲੀ ਹੈ ਤੇ ਇਸ ਰੋਸ਼ਨੀ ਭਰੇ ਤਿਉਹਾਰ ਦਾ ਕਿਸ ਨੂੰ ਚਾਅ ਨਹੀਂ ਹੁੰਦਾ। ਇਸ ਦਿਨ ਵੱਡੇ-ਛੋਟੇ ਲੋਕ ਖੁਸ਼ੀਆਂ ਮਨਾਉਂਦੇ ਹਨ। ਸਾਫ- ਸੁਥਰਾ ਘਰ ਤਾਂ ਸਾਰਿਆਂ ਨੂੰ ਹੀ ਚੰਗਾ ਲੱਗਦਾ ਹੈ ਹੀ ਨਾਲ ਹੀ ਇਸ ਨਾਲ ਸਿਹਤ ਵੀ ਚੰਗੀ ਰਹਿੰਦੀ ਹੈ। ਰੋਜ਼ਾਨਾ ਘਰ ਦੀ ਸਾਫ- ਸਫ਼ਾਈ ਤਾਂ ਹਰ ਕੋਈ ਕਰਦਾ ਹੈ ਪਰ ਇਸ ਵਿਚ ਬਹੁਤ ਸਮਾਂ ਲੱਗ ਜਾਂਦਾ ਹੈ। ਇਸ ਸੋਧ ਮੁਤਾਬਕ ਔਰਤਾਂ ਘਰ ਦੀ ਸਫ਼ਾਈ ਕਰਨ ਦਾ ਕੰਮ ਘਟ ਤੋਂ ਘਟ 7 ਤੋਂ 19 ਘੰਟੇ ਖਰਾਬ ਕਰਦੀਆਂ ਹਨ।

ਅੱਜ ਅਸੀਂ ਤੁਹਾਨੂੰ ਘਰ ਦੇ ਕੋਨਿਆਂ ਨੂੰ ਸਾਫ ਕਰਨ ਲਈ ਕੁੱਝ ਅਸਾਨ ਤਰੀਕੇ ਦੱਸਣ ਜਾ ਰਹੇ ਹਾਂ ਜਿਸ ਨਾਲ ਸਫ਼ਾਈ ਨਾਲ ਤੁਹਾਡਾ ਸਮਾਂ ਵੀ ਬਚ ਜਾਵੇਗਾ। ਸ਼ਟਰ ਦੀ ਸਫ਼ਾਈ ਕਰਨਾ ਸਭ ਤੋਂ ਮੁਸ਼ਕਿਲ ਕੰਮ ਹੁੰਦਾ ਹੈ। ਘਟ ਸਮੇਂ ਵਿਚ ਇਸ ਨੂੰ ਸਾਫ ਕਰਨ ਲਈ ਅਪਣੇ ਹੱਥਾਂ ਵਿਚ ਦਸਤਾਨੇ ਪਾ ਕੇ ਸਫ਼ਾਈ ਕਰਨੀ ਚਾਹੀਦੀ ਹੈ। ਇਸ ਨਾਲ ਇਹ ਚੰਗੀ ਤਰ੍ਹਾਂ ਸਾਫ ਵੀ ਹੋ ਜਾਵੇਗੀ ਅਤੇ ਤੁਹਾਡਾ ਸਮਾਂ ਵੀ ਬਚ ਜਾਵੇਗਾ।

 

ਬੇਕਿੰਗ ਡਿਸ਼ੇਸ ਨੂੰ ਸਾਫ ਕਰਨ ਲਈ ਐਲਯੁਮੀਨਿਯਮ ਫਾਇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਇਹ ਚੰਗੀ ਤਰ੍ਹਾਂ ਨਾਲ ਸਾਫ ਹੋ ਜਾਵੇਗੀ। ਪਿੱਤਲ ਦੇ ਭਾਂਡਿਆਂ ਦੀ ਸਾਫ-ਸਫ਼ਾਈ ਕਰਨ ਲਈ ਸਾਬਣ ਦੀ ਬਜਾਏ ਕੈਚਅਪ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਲ ਸਾਫ ਕਰਨ ਤੇ ਪਿੱਤਲ ਦੇ ਭਾਂਡੇ ਜਲਦੀ ਸਾਫ ਹੋ ਜਾਂਦੇ ਹਨ। ਬੇਕਿੰਗ ਸੋਡਾ ਅਤੇ ਸਿਰਕੇ ਨੂੰ ਮਿਕਸ ਕਰ ਕੇ ਉਸ ਨੂੰ ਖਿੜਕੀਆਂ ਤੇ ਪਾ ਕੇ 15 ਮਿੰਟ ਤਕ ਛੱਡ ਦਿਓ।

ਇਸ ਤੋਂ ਬਾਅਦ ਵਿਚ ਸਾਫ ਕਰੋ। ਤੁਹਾਡੀਆਂ ਖਿੜਕੀਆਂ ਵਿਚ ਵੀ ਨਵੀਂ ਚਮਕ ਆਵੇਗੀ। ਟਾਇਲਟ ਪੇਪਰ ਤੇ ਸਿਰਕਾ ਲਗਾ ਕੇ ਉਸ ਨੂੰ ਕੁੱਝ ਦੇਰ ਲਈ ਸੀਟ ਤੇ ਲੱਗਿਆ ਰਹਿਣ ਦਿਓ।

ਫਿਰ ਇਸ ਨੂੰ ਕੱਢ ਕੇ ਪਾਣੀ ਨਾਲ ਸਾਫ ਕਰੋ। ਇਸ ਨਾਲ ਤੁਹਾਡੀ ਟਾਇਲਟ ਨਵੀਂ ਜਿਹੀ ਦਿਖੇਗੀ। ਸਾਫਟ ਫਰਨੀਚਰ ਨੂੰ ਜਲਦੀ ਸਾਫ ਕਰਨ ਲਈ ਹੱਥਾਂ ਚ ਰਬੜ ਦੇ ਦਸਤਾਨੇ ਪਹਿਨੋ। ਇਸ ਤੋਂ ਬਾਅਦ ਫਰਨੀਚਰ ਨੂੰ ਸਾਫ ਕਰੋ।