ਘਰ ਤੋਂ ਦੂਰ ਰੱਖੋ ਇਹ ਚੀਜ਼ਾਂ
ਜੇ ਤੁਸੀਂ ਘਰ ਵਿਚ ਕੁੱਝ ਪੁਰਾਣੀਆਂ ਚੀਜ਼ਾਂ ਨੂੰ ਰਖਦੇ ਹੋ ਤਾਂ ਤੁਸੀਂ ਬਿਮਾਰ ਵੀ ਬਣ ਸਕਦੇ ਹੋ?
Keep these things away from home: ਘਰ ਵਿਚ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਲੋੜ ਦੇ ਸਮੇਂ ਲੱਭੀਆਂ ਨਹੀਂ ਜਾ ਸਕਦੀਆਂ ਅਤੇ ਜਦੋਂ ਤੁਸੀਂ ਇਨ੍ਹਾਂ ਨੂੰ ਬਾਅਦ ਵਿਚ ਲੱਭ ਲੈਂਦੇ ਹੋ ਤਾਂ ਤੁਹਾਨੂੰ ਇਨ੍ਹਾਂ ਦੀ ਜ਼ਰੂਰਤ ਨਹੀਂ ਰਹਿੰਦੀ। ਪਰ ਕੀ ਤੁਹਾਨੂੰ ਪਤਾ ਹੈ ਕਿ ਜੇ ਤੁਸੀਂ ਘਰ ਵਿਚ ਕੁੱਝ ਪੁਰਾਣੀਆਂ ਚੀਜ਼ਾਂ ਨੂੰ ਰਖਦੇ ਹੋ ਤਾਂ ਤੁਸੀਂ ਬਿਮਾਰ ਵੀ ਬਣ ਸਕਦੇ ਹੋ?
ਟਮਾਟਰ ਕੈਚਪ ਦੇ ਪੈਕੇਟ: ਬਹੁਤ ਸਾਰੇ ਲੋਕ ਟਮਾਟਰ ਕੈਚਪ ਦੇ ਪੈਕੇਟ ਖ਼ਰੀਦਦੇ ਹਨ ਅਤੇ ਇਸ ਦੀ ਵਰਤੋਂ ਕਰ ਕੇ ਬੱਚੇ ਕੈਚਪ ਨੂੰ ਅਗਲੇ ਦਿਨ ਵਰਤੋਂ ਲਈ ਸੰਭਾਲੀ ਰਖਦੇ ਹਨ। ਹਾਲਾਂਕਿ ਇਸ ਨੂੰ ਖੋਲ੍ਹਣ ਤੋਂ ਬਾਅਦ ਇਸ ਦੀ ਵਰਤੋਂ ਦੀ ਕੁੱਝ ਮਿਆਦ ਹੁੰਦੀ ਹੈ ਜਿਸ ਤੋਂ ਬਾਅਦ ਇਸ ਨੂੰ ਸੁੱਟ ਦੇਣਾ ਹੀ ਸਹੀ ਹੁੰਦਾ ਹੈ।
ਪਲਾਸਟਿਕ ਦੇ ਚਮਚੇ: ਬਹੁਤ ਸਾਰੇ ਲੋਕ ਇਕ ਵਾਰ ਵਰਤੋਂ ਵਾਲੇ ਪਲਾਸਟਿਕ ਦੇ ਚਮਚੇ ਪਾਰਟੀਆਂ ਆਦਿ ਲਈ ਲਿਆ ਕੇ ਰਖਦੇ ਹਨ। ਪਰ ਬਹੁਤ ਪੁਰਾਣੇ ਹੋ ਚੁੱਕੇ ਅਤੇ ਲੰਮੇ ਸਮੇਂ ਤਕ ਪਲਾਸਟਿਕ ਦੀਆਂ ਚੀਜ਼ਾਂ ਦਾ ਇਸਤੇਮਾਲ ਕਰਨਾ ਤੁਹਾਡੇ ਸਰੀਰ ਲਈ ਨੁਕਸਾਨਦੇਹ ਹੋ ਸਕਦਾ ਹੈ। ਜੇ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਅੱਜ ਹੀ ਇਸ ਆਦਤ ਨੂੰ ਬਦਲ ਲਉ।
ਪੁਰਾਣੇ ਕਪੜੇ: ਬਹੁਤ ਸਾਰੇ ਲੋਕ ਪੁਰਾਣੇ ਕਪੜੇ ਅਤੇ ਜੁੱਤੀਆਂ ਨੂੰ ਬੈਗ ਬਣਾਉਣ ਜਾਂ ਕੁੱਝ ਹੋਰ ਬਣਾਉਣ ਲਈ ਰਖਦੇ ਹਨ। ਪਰ ਇਨ੍ਹਾਂ ਨਾਲ ਘਰ ’ਚ ਗੰਦ ਪਾਈ ਰਖਣਾ ਮੂਰਖਤਾ ਹੈ। ਜੇਕਰ ਨਾ ਪ੍ਰਯੋਗ ਹੋਣ ਵਾਲੇ ਕਪੜੇ ਕਾਫ਼ੀ ਦੇਰ ਤੋਂ ਪਏ ਹਨ ਤਾਂ ਇਨ੍ਹਾਂ ਨੂੰ ਸੁੱਟ ਦੇਣਾ ਹੀ ਸਮਝਦਾਰੀ ਹੈ। ਸਾਫ਼-ਸੁਥਰੇ ਕਮਰੇ ਤੁਹਾਨੂੰ ਸਕਾਰਾਤਮਕ ਊਰਜਾ ਦੇ ਸਕਣਗੇ।
ਪੁਰਾਣੀਆਂ ਦਵਾਈਆਂ: ਬਹੁਤ ਸਾਰੇ ਲੋਕ ਪੁਰਾਣੀਆਂ ਦਵਾਈਆਂ ਨੂੰ ਸਾਂਭੀ ਰਖਦੇ ਹਨ ਅਤੇ ਸੋਚਦੇ ਹਨ ਕਿ ਇਹ ਬਾਅਦ ਵਿਚ ਵਰਤੋਂ ’ਚ ਆ ਸਕਦੀਆਂ ਹਨ। ਪਰ ਮਿਆਦ ਖ਼ਤਮ ਹੋਣ ਜਾਂ ਗ਼ਲਤ ਦਵਾਈਆਂ ਖਾਣ ਕਾਰਨ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ।
ਢੱਕਣ ਤੋਂ ਬਗ਼ੈਰ ਬਰਤਨ: ਰਸੋਈ ਵਿਚ ਕਦੇ ਢੱਕਣ ਤੋਂ ਬਗ਼ੈਰ ਬਰਤਨ ਨਾ ਰੱਖੋ। ਬਗ਼ੈਰ ਢੱਕਣ ਵਾਲੇ ਬਰਤਨ ’ਚ ਰਖਿਆ ਭੋਜਨ ਕੀਟਾਣੂਆਂ ਨੂੰ ਸੱਦਾ ਦਿੰਦਾ ਹੈ। ਹਮੇਸ਼ਾ ਖਾਣ-ਪੀਣ ਦੀਆਂ ਚੀਜ਼ਾਂ ਨੂੰ ਢਕ ਕੇ ਰੱਖੋ ਤਾਂ ਜੋ ਰਸੋਈ ਨੂੰ ਸਾਫ਼-ਸੁਥਰੀ ਰਖਿਆ ਜਾ ਸਕੇ।